Expert Advisory Details

idea99livestock.jpg
Posted by पशुपालन विभाग, पटियाला
Punjab
2022-03-05 10:26:50

ਅੱਜ ਕੱਲ੍ਹ ਮੌਸਮ ਬੜੀ ਤੇਜ਼ੀ ਨਾਲ ਕਰਵਟਾਂ ਲੈ ਰਿਹਾ ਹੈ। ਦਿਨ ਵੇਲੇ ਤੇਜ਼ ਧੁੱਪ, ਸਵੇਰੇ-ਸ਼ਾਮ ਸਰਦੀ ਅਤੇ ਵੇਲੇ-ਕੁਵੇਲੇ ਬੇਮੌਸਮੀ ਬਰਸਾਤਾਂ ਵੀ ਹੋ ਰਹੀਆਂ ਹਨ।

  • ਅਜੋਕੇ ਹਾਲਾਤਾਂ ਵਿੱਚ ਪਸ਼ੂਆਂ ਦਾ ਵਿਸ਼ੇਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। 
  • ਸਵੇਰ ਵੇਲੇ ਪਸ਼ੂਆਂ ਨੂੰ ਧੁੱਪ ਚੜ੍ਹਨ ਤੋਂ ਪਹਿਲਾਂ ਬਾਹਰ ਨਾ ਕੱਢੋ।
  • ਠੰਡੀ ਹਵਾ ਅਤੇ ਠੰਡਾ ਪਾਣੀ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੇ ਹਨ।
  • ਪੇਟ ਦੀ ਕੀੜਿਆਂ ਦੀ ਦਵਾਈ ਦੇਣ ਦਾ ਇਹ ਉੱਚਿਤ ਸਮਾਂ ਹੈ।
  • ਸਮੂਹ ਪਸ਼ੂਆਂ ਦੀ ਗਲ ਘੋਟੂ ਅਤੇ ਮੂੰਹ ਖੁਰ ਦੀ ਵੈਕਸੀਨੇਸ਼ਨ ਯਕੀਨੀ ਬਣਾਓ।
  • ਅਚਾਰ ਬਣਾਉਣ ਲਈ ਮੱਕੀ ਦੀ ਬਿਜਾਈ ਵਿਗਿਆਨਕ ਢੰਗ ਨਾਲ ਕਰੋ।
  • ਅਚਾਨਕ ਦੁੱਧ ਘਟਣ ਦੀ ਸਥਿਤੀ ਵਿੱਚ ਤੁਰੰਤ ਪਸ਼ੂ ਮਾਹਿਰ ਨਾਲ ਸੰਪਰਕ ਕਰੋ।
  • ਚਿੱਚੜਾਂ ਅਤੇ ਮੱਖੀ-ਮੱਛਰਾਂ ਦੀ ਰੋਕਥਾਮ ਵਿਗਿਆਨਕ ਤਰੀਕੇ ਨਾਲ ਅਤੇ ਫਲੇਮ ਗਨ ਦੀ ਵਰਤੋਂ ਨਾਲ ਕਰਨਾ ਯਕੀਨੀ ਬਣਾਓ।]