ਮਾਹਰ ਸਲਾਹਕਾਰ ਵੇਰਵਾ

idea99collage_breseem_ertyuiop.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-01-19 12:07:19

ਚਾਰੇ ਦੀ ਚੋਣ: ਹਰੇ ਚਾਰੇ ਨੂੰ ਸੁਕਾਉਣ ਲਈ ਨਰਮ ਤਣੇ ਵਾਲੀਆਂ ਫ਼ਸਲਾਂ ਜਿਵੇਂ ਕਿ ਬਰਸੀਮ ਅਤੇ ਰਵਾਂਹ ਜ਼ਿਆਦਾ ਢੁਕਵੀਆਂ ਹਨ। ਬਰਸੀਮ ਨੂੰ ਸੁਕਾਉਣ ਲਈ ਕੱਟਣ ਦਾ ਠੀਕ ਸਮਾਂ ਉਸ ਵੇਲੇ ਹੁੰਦਾ ਹੈ ਜਦੋਂ ਫ਼ਸਲ ਨੂੰ ਫ਼ੁੱਲ ਪੈ ਜਾਣ। 

ਚਾਰੇ ਦੀ ਕਟਾਈ ਅਤੇ ਕੁਤਰਾ: ਕਟਾਈ ਕਰਨ ਤੋਂ ਬਾਅਦ ਚਾਰੇ ਨੂੰ ਲੋੜ ਅਨੁਸਾਰ 1-2 ਦਿਨ ਲਈ ਖੇਤ ਵਿੱਚ ਹੀ ਸੁਕਾਇਆ ਜਾ ਸਕਦਾ ਹੈ। ਕੱਟੇ ਹੋਏ ਚਾਰੇ ਨੂੰ ਟੋਕੇ ‘ਤੇ ਮੋਟੀ ਚਾਲ ‘ਤੇ 5-8 ਸੈਂ.ਮੀ ਦੀ ਲੰਬਾਈ ਰੱਖ ਕੇ ਕੁਤਰ ਲਵੋ। 

ਕੁਤਰੇ ਹੋਏ ਚਾਰੇ ਨੂੰ ਸੁਕਾਉਣਾ: ਕੁਤਰੇ ਹੋਏ ਚਾਰੇ ਨੂੰ ਧੁੱਪ ਵਿੱਚ ਵਿਛਾ ਦਿਉ। ਜੇਕਰ ਚਾਰਾ ਜ਼ਿਆਦਾ ਮਾਤਰਾ ਵਿੱਚ ਸੁਕਾਉਣਾ ਹੋਵੇ ਤਾਂ ਇਸ ਨੂੰ 5-6 ਇੰਚ ਦੀ ਤੈਅ ਵਿੱਚ ਵਿਛਾ ਕੇ ਸਮੇਂ ਸਮੇਂ ‘ਤੇ ਹਿਲਾਉਂਦੇ ਰਹੋ ਜਦ ਤੱਕ ਇਹ ਸੁੱਕ ਨਾ ਜਾਵੇ। ਚਾਰਾ 2-3 ਦਿਨ ਵਿੱਚ ਸੁੱਕ ਕੇ ਤਿਆਰ ਹੋ ਜਾਂਦਾ ਹੈ। ਵਧੀਆ ਤਰੀਕੇ ਨਾਲ ਸੁੱਕਿਆ ਚਾਰਾ ਹਰੇ ਰੰਗ ਦਾ ਹੁੰਦਾ ਹੈ ਅਤੇ ਮਸਲਣ ‘ਤੇ ਭੁਰ ਜਾਂਦਾ ਹੈ।