ਫਲਾਂ ਦਾ ਕੇਰਾ ਦੋ ਤਰ੍ਹਾਂ ਦਾ ਹੁੰਦਾ ਹੈ।ਅੰਦਰੂਨੀ ਹਾਰਮੋਨ/ਤੱਤਾਂ ਦੀ ਘਾਟ ਵਾਲੀ ਫ਼ਲ ਕੇਰ ਅਪ੍ਰੈਲ ਤੋਂ ਸ਼ੁਰੂ ਹੋ ਕੇ ਮਈ-ਜੂਨ ਦੇ ਮਹੀਨੇ ਜ਼ਿਆਦਾ ਹੁੰਦੀ ਹੈ ਅਤੇ ਫਿਰ ਸਤੰਬਰ-ਅਕਤੂਬਰ ਵਿੱਚ ਹੁੰਦੀ ਹੈ। ਹਾਰਮੋਨ ਦੀ ਕਮੀਂ ਕਾਰਨ ਡਿੱਗੇ ਫ਼ਲ ਸਿਹਤਮੰਦ, ਅਤੇੇ ਹਰੇ ਰੰਗ ਦੇ ਹੁੰਦੇ ਹਨ, ਪਰ ਡੰਡੀ ਵਾਲੇ ਪਾਸੇ ਤੋਂ ਪੀਲੇ ਸੰਤਰੀ ਰੰਗ ਦੇ ਹੋ ਜਾਂਦੇ ਹਨ। ਬਿਮਾਰੀ ਵਾਲੀ ਫ਼ਲ ਕੇਰ ਉੱਲੀ ਦੇ ਹਮਲੇ ਕਾਰਨ ਹੁੰਦੀ ਹੈ। ਇਹ ਜੁਲਾਈ ਦੇ ਮਹੀਨੇ ਸ਼ੁਰੂ ਹੋ ਕੇ ਤੁੜਾਈ ਤੱਕ ਜਾਰੀ ਰਹਿੰਦੀ ਹੈ। ਪਰ ਸਭ ਤੋਂ ਜ਼ਿਆਦਾ ਕੇਰ ਸਤੰਬਰ ਤੋਂ ਲੈ ਕੇ ਅਖੀਰ ਅਕਤੂਬਰ ਤੱਕ ਪੈਂਦੀ ਹੈ। ਰੋਗੀ ਫ਼ਲ ਪਿਚਕੇ, ਸਖ਼ਤ ਤੇ ਭੁਰਭੁਰੇ ਹੁੰਦੇ ਹਨ। ਜੇਕਰ ਬਿਮਾਰੀ ਦਾ ਹਮਲਾ ਲੇਟ ਹੋਵੇ ਤਾਂ ਫ਼ਲ ਸੁੰਗੜ ਕੇ ਕਾਲੇ ਰੰਗ ਦੇ ਹੋ ਜਾਂਦੇ ਹਨ ਅਤੇ ਬੂਟੇ ਦੇ ਨਾਲ ਹੀ ਲਟਕਦੇ ਰਹਿੰਦੇ ਹਨ। ਰੋਗੀ ਫ਼ਲਾਂ ਦੀਆਂ ਡੰਡੀਆਂ ਸਲੇਟੀ ਰੰਗ ਦੀਆਂ ਹੋ ਜਾਂਦੀਆ ਹਨ ਅਤੇ ਉਨ੍ਹਾਂ ਉੱਤੇ ਉੱਲੀ ਦੇ ਕਾਲੇ ਰੰਗ ਦੇ ਟਿਮਕਣੇ ਜਿਹੇ ਦਿਖਾਈ ਦੇਣ ਲੱਗ ਪੈਂਦੇ ਹਨ, ਜੋ ਬਿਮਾਰੀ ਦੇ ਵਾਧੇ ਲਈ ਸਹਾਈ ਹੁੰਦੇ ਹਨ। ਰੋਗੀ ਬੂਟਿਆਂ ਦੀਆਂ ਟਹਿਣੀਆਂ ਵੀ ਸੁੱਕ ਜਾਂਦੀਆਂ ਹਨ। ਵਾਤਾਵਰਣ ਵਿੱਚ ਬਹੁਤੀ ਸਿੱਲ੍ਹ ਅਤੇ ਮੌਨਸੂਨ ਦੀ ਵਰਖਾ ਕਿਨੂੰ ਦੀ ਇਸ ਕੇਰ ਦੇ ਵਾਧੇ ਲਈ ਬਹੁਤ ਅਨੁਕੂਲ ਹੁੰਦੇ ਹਨ।
ਰੋਕਥਾਮ- ਬਾਗ ਵਿੱਚ ਸਾਫ਼-ਸਫ਼ਾਈ ਰੱਖੋ। ਜਿਵੇਂ ਕਿ ਫ਼ਲ ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਹਿਣੀਆਂ ਤੋਂ ਸ਼ੁਰੂ ਹੁੰਦਾ ਹੈ। ਇਸ ਲਈ ਫ਼ਲ ਤੋੜਣ ਤੋਂ ਬਾਅਦ ਜਨਵਰੀ-ਫ਼ਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ (2:2:250) ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.