ਮਾਹਰ ਸਲਾਹਕਾਰ ਵੇਰਵਾ

idea992b-Sids-2-c-Jack-Yates_Proagrica.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-06-18 11:54:27

ਡੇਅਰੀ ਫਾਰਮਿੰਗ: ਮੱਝਾਂ ਵਿੱਚ ਗਰਮੀ ਦੇ ਮਹੀਨਿਆਂ ਵਿੱਚ ਗੂੰਗੇ ਹੇਹੇ ਦੀ ਮੁਸ਼ਕਿਲ ਆ ਜਾਂਦੀ ਹੈ। ਸਵੇਰੇ-ਸਵੇਰੇ ਅਤੇ ਸ਼ਾਮ ਵੇਲੇ ਹੇਹੇ ਦੀਆਂ ਨਿਸ਼ਾਨੀਆਂ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ।

  • ਜੇ ਮੱਝਾਂ ਤਾਰਾਂ ਕਰਦੀਆਂ ਹਨ ਤਾਂ ਇਹ ਹੇਹੇ ਦੀ ਨਿਸ਼ਾਨੀ ਹੈ। ਪਸ਼ੂਆਂ ਨੂੰ ਹੇਹੇ ਵਿੱਚ ਆਉਣ ਦੇ 10-12 ਘੰਟੇ ਬਾਅਦ ਗਰਭਦਾਨ ਕਰਵਾਓ।
  • ਜੇ ਪਸ਼ੂਆਂ ਨੂੰ ਗਲ-ਘੋਟੂ ਅਤੇ ਪੱਟ-ਸੋਜ ਦੇ ਟੀਕੇ ਨਾ ਲਗਵਾਏ ਹੋਣ ਤਾਂ ਇਹ ਬਿਮਾਰੀਆਂ ਵੱਡਾ ਨੁਕਸਾਨ ਕਰ ਸਕਦੀਆਂ ਹਨ। ਸੋ ਜੇ ਟੀਕੇ ਪਹਿਲਾਂ ਨਹੀ ਲਵਾਏ ਤਾਂ ਲਵਾ ਲੈਣੇ ਚਾਹੀਦੇ ਹਨ।
  • ਪਸ਼ੂਆਂ ਨੂੰ ਚਿੱਚੜਾਂ, ਜੂੰਆਂ, ਮੱਖੀਆਂ ਅਤੇ ਮਲੱਪਾਂ ਤੋਂ ਬਚਾਉਣਾ ਚਾਹੀਦਾ ਹੈ। ਸੋ, ਇਨ੍ਹਾਂ ਦੇ ਖਾਤਮੇ ਲਈ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।
  • ਇਸ ਮੌਸਮ ਵਿੱਚ ਪਸ਼ੂਆਂ ਨੂੰ ਹਵਾਦਾਰ ਸ਼ੈੱਡ ਅੰਦਰ ਰੱਖੋ।ਉਨ੍ਹਾਂ ਨੂੰ ਠੰਡਾ ਅਤੇ ਤਾਜ਼ਾ ਪਾਣੀ ਦਿਉ। ਵਧੇਰੇ ਦੁੱਧ ਦੇਣ ਵਾਲੇ ਪਸ਼ੂਆਂ ਦਾ ਇਸ ਮੌਸਮ ਵਿੱਚ ਖਾਸ ਖਿਆਲ ਰੱਖਣਾ ਚਾਹੀਦਾ ਹੈ। ਜੇ ਲੋੜ ਹੋਵੇ ਤਾਂ ਸ਼ੈੱਡ ਅੰਦਰ ਕੂਲਰ ਅਤੇ ਛੱਤ ਵਾਲੇ ਪੱਖੇ ਮੁਹੱਈਆ ਕਰਨੇ ਚਾਹੀਦੇ ਹਨ ਅਤੇ ਪਾਣੀ ਦੇ ਛਿੜਕਾਅ ਲਈ ਫੁਹਾਰੇ ਲਗਾਓ, ਤਾਂ ਜੋ ਲੋੜੀਂਦਾ ਤਾਪਮਾਨ ਬਰਕਰਾਰ ਰੱਖਿਆ ਜਾ ਸਕੇ।
  • ਜੇ ਗਰਮੀ ਨਾਲ ਪਸ਼ੂ ਦੀ ਨਕਸੀਰ ਫੁੱਟ ਜਾਵੇ ਤਾਂ ਉਸ ਦਾ ਸਿਰ ਉਪਰ ਚੁੱਕ ਕੇ ਬਰਫ ਵਾਲਾ ਠੰਡਾ ਪਾਣੀ ਸਿਰ ਉਪਰ ਪਾਉਣਾ ਚਾਹੀਦਾ ਹੈ। ਜੇ ਪਸ਼ੂਆਂ ਦਾ ਤਾਪ ਵੱਧਦਾ ਹੋਵੇ ਤਾਂ ਨੇੜੇ ਦੀ ਲੈਬਾਰਟਰੀ ਤੋਂ ਖੂਨ ਟੈਸਟ ਕਰਵਾਉਣਾ ਚਾਹੀਦਾ ਹੈ। ਪਸ਼ੂਆਂ ਨੂੰ ਖੁਰਾਕ ਠੰਡੇ ਵੇਲੇ, ਭਾਵ ਸਵੇਰੇ ਅਤੇ ਸ਼ਾਮ ਨੂੰ ਪਾਓ।