ਪਸ਼ੂਆਂ ਨੂੰ ਆਮ ਤੌਰ ਤੇ ਸੂਣ ਤੋਂ ਬਾਅਦ ਕੈਲਸ਼ੀਅਮ ਦੀ ਘਾਟ ਆ ਜਾਂਦੀ ਹੈ ਜਿਸ ਕਾਰਨ ਪਸ਼ੂ ਦੀ ਦੁੱਧ ਦੀ ਪੈਦਾਵਾਰ ਤੇ ਅਸਰ ਵੀ ਪੈ ਜਾਂਦਾ ਹੈ । ਇਸ ਘਾਟ ਨੂੰ ਪੂਰਾ ਕਰਨ ਲਈ ਅਸੀ ਮਾਰਕੀਟ ਵਿੱਚ ਅਲੱਗ ਅਲੱਗ ਕੰਪਨੀਆਂ ਦੇ ਕੈਲਸ਼ੀਅਮ ਵਾਲੇ ਪ੍ਰੋਡਕਟ ਖਰੀਦੇ ਲੈਦੇਂ ਹਾਂ । ਪਰ ਅਸਲ ਵਿੱਚ ਕੈਲਸ਼ੀਅਮ ਦੇ ਸਰੋਤ ਸਾਡੇ ਆਲੇ ਦੁਆਲੇ ਵੀ ਮੌਜੂਦ ਹੈ। ਤੁਹਾਡੇ ਵਿੱਚੋ ਬਹੁਤ ਸਾਰੇ ਵੀਰ ਪਹਿਲਾ ਹੀ ਕੈਲਸ਼ੀਅਮ ਦੀ ਕਮੀ ਲਈ ਪਸ਼ੂਆਂ ਨੂੰ ਪਾਣੀ ਪਿਆਉਣ ਵਾਲੀ ਡਿੱਗੀ ਵਿੱਚ ਕਲੀ ( ਚੂਨਾ) ਫੇਰਦੇ ਹੋਣਗੇ । ਇਹ ਵੀ ਵਧੀਆ ਤਰੀਕਾ ਹੈ ਪਰ ਜੇਕਰ ਤੁਸੀ ਅਣਬੁਝੇ ਚੂਨੇ ਵਾਲਾ ਪਾਣੀ ਵੀ ਬਣਾ ਰੱਖੋ ਤਾਂ ਇਹ ਵੀ ਵਧੀਆ ਤਰੀਕਾ ਹੈ । ਇਸ ਨੂੰ ਬਣਾਉਣ ਦਾ ਤਰੀਕਾ ਤੁਸੀ ਨੋਟ ਕਰ ਸਕਦੇ ਹੋਂ।
1 ਕੋਰਾ ਘੜਾ
ਅਣਬੂਝਿਆ ਚੂਨਾ (ਕਲੀ)
1 ਬੋਰੀ
ਕੈਲਸ਼ੀਅਮ ਬਣਾਉਣ ਦਾ ਤਰੀਕਾ:
ਇਕ ਮਿੱਟੀ ਦਾ ਕੋਰਾ ਘੜਾ ਲਿਆ ਕੇ ਉਸ ਨੂੰ ਉੱਪਰ ਤੋਂ ਥੋੜਾ ਤੋੜ ਦਿਓ। ਉਸ ਘੜੇ ਨੂੰ ਪਾਣੀ ਨਾਲ ਭਰ ਦਿਓ। ਉਸ ਵਿੱਚ ਕਲੀ ਦਾ ਡਲਾ ਪਾ ਦਿਓ। ਉਸ ਨਾਲ ਬੁਲਬਲੇ ਨਿੱਕਲਣੇ ਸ਼ੁਰੂ ਹੋ ਜਾਣਗੇ। ਅਗਲੇ ਦਿਨ ਤੱਕ ਚੂਨੇ ਵਾਲਾ ਪਾਣੀ ਸੁੱਕ ਜਾਵੇਗਾ । ਦੁਬਾਰਾ ਫਿਰ ਉਸ ਨੂੰ ਪਾਣੀ ਨਾਲ ਭਰ ਦਿਓ। ਇਸੇ ਤਰਾਂ ਲਗਾਤਾਰ ਪਾਣੀ ਉਸ ਵਿੱਚ ਪਾਉਦੇ ਰਹੋ ਜਿਸ ਦਿਨ ਪਾਣੀ ਨਾਲ ਸੁੱਕਿਆ ਤੇ ਉਸ ਦਿਨ ਉਸ ਪਾਣੀ ਨੂੰ ਕਿਸੇ ਬੋਰੀ ਨਾਲ ਪੁਣ ਲਵੋ । ਜਦੋਂ ਪਾਣੀ ਨੂੰ ਪੁਣਿਆ ਤਾਂ ਜਿਹੜੀ ਕਲੀ ਬੋਰੀ ਤੇ ਰਹਿ ਗਈ ਉਸ ਨੂੰ ਧੁੱਪ ਵਿੱਚ ਸੁਕਾ ਲਵੋ। ਧੁੱਪ ਵਿੱਚ ਸਕਾਉੇਣ ਤੋਂ ਬਾਅਦ ਉਹ ਬਿੱਲਕੁੱਲ ਪਾਊਡਰ ਬਣ ਜਾਵੇਗੀ । ਜਦੋਂ ਵੀ ਪਸ਼ੂ ਨੂੰ ਪਾਣੀ ਪਿਆਉਣਾ ਹੋਵੇ, ਉਸ ਚੂਨੇ ਦੇ ਬਰੀਕ ਪਾਉਡਰ ਨੂੰ 50 ਗ੍ਰਾਮ ਦੇ ਹਿਸਾਬ ਨਾਲ ਪਾਣੀ ਪਿਆਉਣ ਵਾਲੇ ਭਾਂਡੇ ਵਿੱਚ ਪਾ ਦਿਆ ਕਰੋ। ਇਸ ਨਾਲ ਪਸ਼ੂ ਨੂੰ ਕੈਲਸ਼ੀਅਮ ਦੀ ਘਾਟ ਨਹੀ ਆਵੇਗੀ। ਞ
ਨੋਟ- ਪਸ਼ੂ ਦੇ ਅੰਦਰ ਸਿੱਧੀ ਕਲੀ ਨਹੀ ਜਾਣੀ ਚਾਹੀਦੀ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store