ਪਸ਼ੂ ਪਾਲਣ ਤੇ ਡੇਅਰੀ ਦਾ ਕਿੱਤਾ ਕਰਨ ਵਾਲੇ ਨੌਜਵਾਨ ਸ਼ਾਇਦ ਜਾਣਦੇ ਹੋਣਗੇ ਕਿ ਇਹਨਾਂ ਦਿਨਾਂ ਵਿੱਚ ਇੱਕ ਜਾਨਲੇਵਾ ਬਿਮਾਰੀ ਪਸ਼ੂਆਂ ਨੂੰ ਆਉਣ ਦੀ ਸੰਭਾਵਨਾ ਹੁੰਦੀ ਹੈ। ਇਸ ਬਿਮਾਰੀ ਦਾ ਨਾਮ ਸਰ੍ਹਾ ਹੈ। ਇਹ ਬਿਮਾਰੀ ਫੈਲਣ ਦਾ ਕਾਰਨ ਹੈ ਕਿ ਇੱਕ ਮੱਖੀ (ਵੱਡੀ ਮੱਖੀ ਵੀ ਕਹਿੰਦੇ ਹਨ) ਹੁੰਦੀ ਹੈ ਜੋ ਕਿ ਮੀਂਹ ਤੋਂ ਬਾਅਦ ਜਦੋਂ ਹੁੰਮਸ ਹੁੰਦੀ ਹੈ ਉਦੋਂ ਪੈਦਾ ਹੁੰਦੀ ਹੈ। ਇਸ ਮੱਖੀ ਦੇ ਕੱਟਣ ਨਾਲ ਬੈਕਟੀਰੀਆ ਤੇਜ਼ੀ ਨਾਲ ਪਸ਼ੂ ਦੇ ਖੂਨ ਵਿੱਚ ਦਾਖਲ ਹੋ ਜਾਂਦੇ ਹਨ ਤੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਹ ਬਾਕੀ ਪਸ਼ੂਆਂ ਨੂੰ ਵੀ ਬੜੀ ਤੇਜ਼ੀ ਨਾਲ ਫੈਲਦਾ ਹੈ।
ਇਸ ਬਿਮਾਰੀ ਵਿੱਚ ਪਸ਼ੂ ਗੋਲ - ਗੋਲ ਘੁੰਮਦਾ ਹੈ ਤੇ ਕੰਧਾਂ ਜਾਂ ਦਰੱਖਤਾਂ ਵਿੱਚ ਵਾਰ ਵਾਰ ਆਪਣਾ ਸਿਰ ਮਾਰਦੇ ਹਨ। ਪਸ਼ੂ ਵਾਰ ਵਾਰ ਪਿਸ਼ਾਬ ਕਰਦੇ ਹਨ। ਪਸ਼ੂ ਬੇਚੈਨ ਰਹੇਗਾ। ਇਹ ਤਿੰਨ ਤਰੀਕੇ ਨਾਲ ਹੋ ਸਕਦਾ ਜਿਵੇਂ ਕਈ ਕੇਸਾਂ ਵਿੱਚ ਤੁਰੰਤ ਤੇਜ਼ ਬੁਖਾਰ ਹੁੰਦਾ ਹੈ, ਕਈ ਵਾਰ ਅਚਾਨਕ ਤੇਜ਼ ਬੁਖਾਰ ਆਉਂਦਾ, ਕਈ ਕੇਸਾਂ ਵਿੱਚ ਪਸ਼ੂ ਅੰਨਾ ਹੋ ਜਾਂਦਾ ਹੈ ਤੇ ਡਿੱਗ ਪੈਂਦਾ ਹੈ। ਪਸ਼ੂ 'ਚ ਖੂਨ ਦੀ ਕਮੀ ਆ ਜਾਂਦੀ ਹੈ। ਜਦੋਂ ਵੀ ਕਦੇ ਪਸ਼ੂ ਕੰਬਦਾ ਹੋਇਆ ਡਿੱਗ ਪਵੇ ਤਾਂ ਉਦੋ ਜਿੰਨੀ ਜਲਦੀ ਹੋ ਸਕੇ ਡਾਕਟਰ ਨੂੰ ਬੁਲਾ ਕੇ ਇਲਾਜ ਸ਼ੁਰੂ ਕਰਵਾ ਦੇਣਾ ਚਾਹੀਦਾ ਹੈ ਕਿਉਂਕਿ 24 ਘੰਟਿਆਂ ਵਿੱਚ ਪਸ਼ੂ ਦੀ ਮੌਤ ਹੋ ਸਕਦੀ ਹੈ।
ਇਸਦਾ ਕੋਈ ਪੱਕਾ ਇਲਾਜ ਨਹੀਂ ਹੈ ਪਰ ਜਦੋਂ ਤੱਕ ਡਾਕਟਰੀ ਇਲਾਜ ਨਾ ਮਿਲੇ ਤਾਂ ਤੁਸੀਂ ਉਸ ਸਮੇਂ ਤੱਕ ਪਸ਼ੂ ਨੂੰ ਗਰਮ ਲੂ ਤੇ ਧੁੱਪ ਤੋਂ ਬਚਾ ਕੇ ਰੱਖੋ ਤੇ ਪਸ਼ੂ ਦੇ ਸਿਰ ਵਿੱਚ ਹਰ ਤਿੰਨ ਘੰਟੇ ਬਾਅਦ ਠੰਡਾ ਪਾਣੀ ਪਾਉਂਦੇ ਰਹੋ। ਜਿੰਨਾ ਹੋ ਸਕੇ ਪਸ਼ੂ ਰੱਖਣ ਵਾਲੀ ਜਗ੍ਹਾ 'ਤੇ ਸਫਾਈ ਰੱਖੋ। ਇਸ ਦੇ ਨਾਲ-ਨਾਲ ਬਰਫ ਵਾਲੇ ਪਾਣੀ ਦੀ ਪੱਟੀ ਵੀ ਪਸ਼ੂ ਦੇ ਸਿਰ ਤੇ ਰੱਖ ਸਕਦੇ ਹੋ। ਪਾਣੀ ਵੀ ਪਸ਼ੂ ਨੂੰ ਪੂਰਾ ਪਿਲਾਓ। ਇਸ ਦੇ ਨਾਲ ਨਾਲ ਪਸ਼ੂ ਨੂੰ ਜਿੰਨਾ ਹੋ ਸਕੇ ਸਾਬਤੇ ਪਿਆਜ਼ ਖਵਾਓ ਤੇ ਪਸ਼ੂ ਨੂੰ ਗੁੜ ਵੀ ਖਵਾਇਆ ਜਾ ਸਕਦਾ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store