ਅੱਪਡੇਟ ਵੇਰਵਾ

8636-soor.jpg
ਦੁਆਰਾ ਪੋਸਟ ਕੀਤਾ Apnikheti
2018-08-27 05:40:13

ਸੂਰ ਪਾਲਣ ਇੱਕ ਬਹੁੱਤ ਹੀ ਲਾਹੇਵੰਦ ਧੰਦਾ ।

ਸਾਡੇ ਰਹਿਣ ਸਹਿਣ ਦੇ ਮਿਆਰ ਵਿੱਚ ਹੋ ਰਹੀ ਤਬਦੀਲੀ ਅਤੇ ਵੱਧ ਰਹੀ ਮਹਿੰਗਾਈ ਕਰਕੇ ਅੱਜ ਦੇ ਸਮੇ ਵਿੱਚ ਹੱਡ ਭੰਨਵੀਂ ਮਿਹਨਤ ਕਰਕੇ ਵੀ ਕਈ ਕਿਸਾਨ ਵੀਰਾਂ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਹੈ , ਸੋ ਇਸੇ ਕਰਕੇ ਅੱਜ ਹਰ ਕੋਈ ਅਜਿਹਾ ਧੰਦਾ ਕਰਨਾ ਚਾਉਂਦਾ ਹੈ ਜਿਸ ਵਿੱਚ ਪੈਸਾ ਘੱਟ ਲੱਗੇ ਅਤੇ ਮੁਨਾਫ਼ਾ ਵੱਧ ਹੋਵੇ । ਇੱਕ ਇਹੋ ਜਿਹਾ ਧੰਦਾ ਹੈ - ਸੂਰ ਪਾਲਣ ਦਾ ਧੰਦਾ । ਇਹ ਬਹੁੱਤ ਹੀ ਚੌਖੇ ਮੁਨਾਫ਼ੇ ਵਾਲਾ ਧੰਦਾ ਹੈ ਅੱਜ ਦੀ ਤਾਰੀਖ ਵਿੱਚ ਬਹੁੱਤ ਸਾਰੇ ਪੜ੍ਹੇ ਲਿਖੇ ਨੌਜਵਾਨਾਂ ਨੇ ਵੱਡੇ ਵੱਡੇ ਸੂਰ ਫਾਰਮ ਖੋਲ ਰੱਖੇ ਹਨ । ਜਿਹਨਾਂ ਤੋਂ ਉਹ ਚੰਗੀ ਆਮਦਨ ਕਮਾ ਰਹੇ ਹਨ । 

ਵਿਗਿਆਨਕ ਸੂਰ ਪਾਲਣ ਦੇ ਧੰਦੇ ਵਿੱਚ 'ਲਾਰਜ ਵਾਈਟ ਯੌਰਕਸ਼ਾਅਰ' ਨਸਲ ਦੇ ਸੂਰ ਸੁਚੱਜੇ ਢੰਗ ਅਤੇ ਸੰਤੁਲਿਤ ਖੁਰਾਕ ਨਾਲ ਪਾਲੇ ਜਾਂਦੇ ਹਨ ਅਤੇ ਬਹੁੱਤ ਸਾਰੇ ਵਿਕਸਿਤ ਦੇਸ਼ਾਂ ਵਿੱਚ ਸੂਰ ਦਾ ਮਾਸ ਬਹੁੱਤ ਚੌਖੇ ਮੁਨਾਫ਼ੇ ਨਾਲ ਵਿਕਦਾ ਹੈ । ਅੱਜ ਦੇ ਮਹਿੰਗਾਈ ਭਰੇ ਦੌਰ ਵਿੱਚ ਕਿਸਾਨ ਨੂੰ ਲੋੜ ਹੈ ਕੇ ਉਹ ਖੇਤੀ ਦੇ ਨਾਲ ਨਾਲ ਇਹੋ ਜਿਹੇ ਸਹਾਇਕ ਧੰਦੇ ਅਪਨਾ ਕੇ ਆਪਣੀ ਆਮਦਨ ਵਿੱਚ ਵਾਧਾ ਕਰੇ । 

ਸੂਰ ਪਾਲਣ ਦੀ ਦੀ ਟ੍ਰੇਨਿੰਗ ਤੁਸੀਂ ਪੰਜਾਬ ਵਿੱਚ ਗਡਵਾਸੂ ਲੁਧਿਆਣਾ , ਸਰਕਾਰੀ ਸੂਰ ਨਸਲਕਸੀ ਫਾਰਮ ਮੋਤੇਵਾੜਾ (ਲੁਧਿਆਣਾ) , ਜਲੰਧਰ , ਗੁਰਦਾਸਪੁਰ , ਨਾਭਾ , ਮਲਵਾਲ (ਫਿਰੋਜ਼ਪੁਰ) , ਖਰੜ ਤੋਂ ਅਤੇ ਹਰਿਆਣਾ ਵਿੱਚ ਐਗਰੀਕਲਚਰ ਯੂਨੀਵਰਸਿਟੀ ਹਿਸਾਰ , ਕਰਨਾਲ , ਗੁੜਗਾਓਂ ਤੋਂ ਅਤੇ ਉੱਤਰ - ਪ੍ਰਦੇਸ਼ ਵਿੱਚ ਐਨੀਮਲ ਰੇਸ਼ਰਚ ਸੈਂਟਰ (NDDB) ਰਾਏ ਬਰੇਲੀ , ਵਾਰਾਨਸੀ , ਮਥੁਰਾ , ਲਾਖੀਮਪੁਰ ਖੇੜੀ , ਕਾਨਪੁਰ , ਨੈਨੀਤਾਲ , ਗੋਰਖਪੁਰ ਤੋਂ ਪ੍ਰਾਪਤ ਕਰ ਸਕਦੇ ਹੋ ।