ਅੱਪਡੇਟ ਵੇਰਵਾ

9035-pigfarm.jpg
ਦੁਆਰਾ ਪੋਸਟ ਕੀਤਾ Apni Kheti
2019-01-28 09:49:20

ਸੂਰ ਪਾਲਕਾਂ ਲਈ ਫਰਵਰੀ ਮਹੀਨੇ ਦੀਆਂ ਸਲਾਹਾਂ

ਫਰਬਰੀ ਮਹੀਨੇ ਵਿੱਚ ਸੂਰ ਦੀ ਦੇਖਭਾਲ ਲਈ ਜਰੂਰੀ ਗੱਲਾਂ 

  • ਸਾਰੀਆਂ ਸੂਰੀਆਂ ਅਤੇ 2 ਮਹੀਨੇ ਦੇ ਬੱਚਿਆਂ ਨੂੰ ਮਲ੍ਹੱਪ ਰਹਿਤ ਕਰਨ ਯੋਗ ਦਵਾਈ ਦਿਓ।
  • ਸੂਣ ਤੋਂ ਲਗਭਗ 10 ਦਿਨ ਪਹਿਲਾਂ ਸੂਰੀਆਂ ਨੂੰ ਲਾਲ ਦਵਾਈ ਵਾਲੇ ਪਾਣੀ ਨਾਲ ਨਹਿਲਾ ਕੇ ਪ੍ਰਸੂਤੀ ਖਾਨੇ ਵਿੱਚ ਛੱਡ ਦਿਓ।
  • ਸੂਰੀਆਂ ਹੇਠਾਂ ਪਰਾਲੀ ਦੀ ਸੁੱਕ ਵਿਛਾ ਦੇਣੀ ਲਾਹੇਵੰਦ ਰਹਿੰਦੀ ਹੈ।
  • ਸੂਣ ਉਪਰੰਤ ਬੱਚਿਆਂ ਨੂੰ ਸੁੱਕੇ ਕੱਪੜੇ ਨਾਲ ਸੁਕਾ ਦਿਓ ਅਤੇ ਜਲਦੀ ਤੋਂ ਜਲਦੀ ਬਹੁਲੇ ਦੁੱਧ ਲਈ ਸੂਰੀ ਦੇ ਥਣਾਂ ਕੋਲ ਲੈ ਕੇ ਜਾਵੋ।
  • ਬੱਚਿਆਂ ਨੂੰ ਨਿੱਘ ਦੇਣ ਲਈ ਲਗਭਗ ਦੋ ਫੁੱਟ ਦੀ ਉਚਾਈ 'ਤੇ ਇੱਕ ਬਲਬ ਲਗਾ ਦਿਓ।
  • ਕਈ ਸੂਰੀਆਂ ਦੇ ਇੱਕੋ ਸਮੇਂ ਸੂਣ ਉਪਰੰਤ ਬੱਚਿਆਂ ਦੀ ਅਦਲਾ-ਬਦਲੀ ਕਰਕੇ ਸਾਰੀਆਂ ਦੇ ਕੋਲ ਬਰਾਬਰ ਬੱਚੇ ਕਰ ਦਿਓ।
  • ਸੂਏ ਦੰਦ ਜਨਮ ਤੋਂ ਪਹਿਲੇ ਦੋ ਦਿਨਾਂ ਦੇ ਅੰਦਰ ਕੱਟ ਦਿਓ।
  • ਤੀਜੇ ਅਤੇ ਤੇਰਵੇਂ ਦਿਨ ਖੂਨ ਦੀ ਕਮੀ ਨੂੰ ਨਜਿੱਠਣ ਲਈ ਬਚਾਓ ਦਾ ਟੀਕਾ ਲਗਾਓ।
  • ਦੂਸਰੇ ਹਫਤੇ ਵਿੱਚ ਠੋਸ ਖੁਰਾਕ ਦੇਣੀ ਸ਼ੁਰੂ ਕਰ ਦਿਓ।
  • ਪ੍ਰਸੂਤੀ ਖਾਨੇ ਨੂੰ ਪਹਿਲਾਂ ਤੋਂ ਸਾਫ-ਸੁਥਰਾ, ਕੀਟਾਣੂ-ਰਹਿਤ ਅਤੇ ਚਿੱਚੜ-ਰਹਿਤ ਕਰੋ।