ਅੱਪਡੇਟ ਵੇਰਵਾ

1277-dd.jpg
ਦੁਆਰਾ ਪੋਸਟ ਕੀਤਾ Apnikheti
2018-09-24 11:42:39

ਸਫ਼ਲ ਪਸ਼ੂ ਪਾਲਕ ਡੇਅਰੀ ਫਾਰਮ ਤੇ ਇਹ ਕੰਮ ਜਰੂਰ ਕਰਦੇ ਹਨ

ਪਸ਼ੂਆਂ ਦੀ ਪਹਿਚਾਣ ਕਰਨ ਲਈ ਛੋਟੀ ਉਮਰ( ਪਹਿਲੇ ਹਫਤੇ ) ਹੀ ਦੇ ਕੱਟੜੂ/ਵੱਛੜੂ ਦੇ ਨੰਬਰ ਲਗਾ ਦੇਣੇ ਚਾਹੀਦੇ ਹਨ ਤਾਂ ਜੋ ਪਸ਼ੂ ਦੀ ਪੂਰੀ ਹਿਸਟਰੀ ਤੇ ਰਿਕਾਰਡ ਰੱਖਿਆ ਜਾ ਸਕੇ। ਨੰਬਰ ਲਗਾਉਣ ਲਈ ਬਜ਼ਾਰ ਦੇ ਵਿੱਚ ਕਈ ਤਰਾਂ ਦੇ ਟੈਗ ਆਉਦੇ ਹਨ ਜਿਆਦਾਤਾਰ ਪਲਾਸਟਿਕ ਦੇ ਟੈਗ ਲਗਾਏ ਜਾਂਦੇ ਹਨ।ਇਹਨਾਂ ਨੂੰ ਇਅਰ ਟੈਗਿੰਗ ਵੀ ਕਹਿ ਦਿੰਦੇ ਹਨ । ਇਸ ਲਈ ਸਭ ਤੋ ਪਹਿਲਾਂ ਕੰੰਨ ਨੂੰ ਸਾਫ ਤੇ ਸਪਿਰਟ ਨਾਲ ਕੀਟਾਣੂ ਰਹਿਤ ਕਰੋ ਤੇ ਫਿਰ ਇਸ ਵਿੱਚ ਧਾਤੂ ਜਾਂ ਪਲਾਸਟਿਕ ਦੇ ਟੈਗ ਲਗਾਏ ਜਾਂਦੇ ਹਨ। ਟੈਗ ਲਗਾਉਦੇ ਸਮੇਂ ਕੰਂਨ ਦੀਆਂ ਵੱਡੀਆਂ ਨਾੜੀਆਂ ਨੂੰ ਬਚਾਉਣਾ ਚਾਹੀਦਾ ਹੈ । ਇਹ ਟੈਗ ਤੁਸੀ ਡੇਅਰੀ ਦੇ ਸਮਾਨ ਵਾਲੀ ਦੁਕਾਨ ਤੋ ਖਰੀਦ ਸਕਦੇ ਹੋ।

ਨੰਬਰ ਲਗਾੳੇਣ ਦੇ ਫਾਇਦੇ :

1.ਪਸ਼ੂਆਂ ਦੇ ਹਿਸਾਬ ਕਿਤਾਬ ਰੱਖਣ ਲਈ ਤੇ ਸਾਰੇ ਰਿਕਾਰਡ ਨੂੰ ਕਾਪੀ ਵਿੱਚ ਨੋਟ ਕਰਨ ਲਈ ਨੰਬਰਾਂ ਵਾਲੇ ਟੈਗ ਲਗਾਉਣੇ ਬਹੁਤ ਜਰੂਰੀ ਹਨ।

2.ਬੀਮਾ ਕਰਵਾਉਣ ਲਈ ਵੀ ਪਸ਼ੂਆਂ ਦੇ ਨੰਬਰ ਲੱਗੇ ਹੋਣੇ ਬਹੁਤ ਜਰੂਰੀ ਹਨ।

3.ਪਸ਼ੂਆਂ ਦੇ ਟੀਕਾ ਭਰਾਉਣ ਦੇ ਰਿਕਾਰਡ ਰੱਖਣਾ ਸਫਲ ਪਸ਼ੂ ਪਾਲਕ ਦੀ ਪਹਿਚਾਣ ਹੈ ਸੋ ਇਹ ਰਿਕਾਰਡ ਲਈ ਨੰਬਰ ਲਗਾਉਣੇ ਬਹੁਤ ਜਰੂਰੀ ਹਨ।

4.ਪਸ਼ੂਆਂ ਦੇ ਦੁੱਧ ਦਾ ਹਿਸਾਬ -ਕਿਤਾਬ ਰੱਖਣ ਲਈ ਇਹ ਬਹੁਤ ਜਰੂਰੀ ਹੈ।

5.ਜੇਕਰ ਜਿਆਦਾ ਪਸ਼ੂਆਂ ਵਿੱਚੋ ਕਿਸੇ ਪਸ਼ੂ ਨੂੰ ਇੱਕ ਥਾਂ ਤੋਂ ਦੂਜੀ ਲੈ ਕੇ ਜਾਣਾ ਹੈ ਤਾਂ ਇਸ ਲਈ ਟੈਗ ਲਗਾ ਕੇ ਨੰਬਰ ਲਗਾਉਣਾ ਵੀ ਬਹੁਤ ਜਰੂਰੀ ਹੈ।