ਅੱਪਡੇਟ ਵੇਰਵਾ

5722-moringa.jpg
ਦੁਆਰਾ ਪੋਸਟ ਕੀਤਾ Apnikheti
2018-02-27 04:58:58

ਸੰਤਰੇ ਤੋਂ 7 ਗੁਨਾ ਅਤੇ ਗਾਜਰ ਤੋਂ 4 ਗੁਨਾ ਜ਼ਿਆਦਾ ਵਿਟਾਮਿਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ - ਮੋਰਿੰਗਾ

ਭਾਰਤ ਦੇ ਅਲੱਗ ਅਲੱਗ ਅਤੇ ਦੂਰ ਦੇ ਹਿੱਸਿਆ ਵਿੱਚ  ਚਿਕਿਤਸਿਕ ਉਦੇਸ਼ਾ ਦੇ ਲਈ ਮੋਰਿੰਗਾ ਦਾ ਲਗਾਤਾਰ ਉਪਯੋਗ ਇਸ ਦੇ ਲਾਭਕਾਰੀ ਨਤੀਜਿਆ ਨੂੰ ਪ੍ਰਮਾਣਿਤ ਕਰਦਾ ਹੈ । ਮੋਰਿੰਗਾ ਆਧੁਨਿਕ ਵਿਗਿਆਨ ਦੀ ਇੱਕ ਹਾਲੀਆ ਖੋਜ ਹੈ ।

1.ਮੋਰਿੰਗਾ ਦੀਆਂ ਪੱਤੀਆਂ ਨੂੰ ਸਭ ਤੋਂ ਵਧੀਆ ਪੋਸ਼ਣ ਅਤੇ ਊਰਜਾ ਵਧਾਉਣ ਵਾਲੇ ਇੱਕ ਚੰਗੇ ਸਰੋਤ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ , ਇਹ ਊਰਜਾ ਚੀਨੀ ਤੇ ਅਧਾਰਿਤ ਨਹੀਂ ਹੈ ਅਤੇ ਇਸ ਲਈ ਇਹ ਨਿਰੰਤਰ ਹੈ। 

2.ਮੋਰਿੰਗਾ ਬਹੁਤ ਹੀ ਸੁਖਦਾਇਕ ਹੈ ਇਹ ਘੱਟ ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਵਿੱਚ ਮੱਦਦ ਕਰਦਾ ਹੈ ਤੇ ਨੀਂਦ ਦੇ ਲਈ ਵੀ ਸਹਾਇਕ ਹੈ। 

3.ਮੋਰਿੰਗਾ ਵਿੱਚ ਅਜਿਹੇ ਡਿਟੋਕਸੀਫਾਈ ਪ੍ਰਭਾਵ ਹੁੰਦੇ ਹਨ ਜੋ ਕਿ ਪਾਣੀ ਨੂੰ ਸੁੱਧ ਬਣਾਉਣ ਕਰਨ ਦੀ ਸਮਰੱਥਾ ਰੱਖਦੇ ਹਨ । ਮੋਰਿੰਗਾ ਇੱਕ ਚੁੰਬਕ ਦੇ ਰੂਪ ਵਿੱਚ ਕੰਮ ਕਰਦਾ ਹੈ ਜੋ ਕਿ ਹਾਨੀਕਾਰਕ ਪਦਾਰਥਾ ਅਤੇ ਜੀਵਾਣੂਆਂ ਨੂੰ ਆਪਣੇ ਵੱਲ ਖਿੱਚਦਾ ਹੈ । ਇਹ ਮੰਂਨਿਆਂ ਜਾਂਦਾ ਹੈ ਕਿ ਇਹੀ ਪ੍ਰਕਿਰਿਆ ਸਰੀਰ ਵਿੱਚ ਵੀ ਹੁੰਦੀ ਹੈ । 

4.ਮੋਰਿੰਗਾ ਦੇ ਪੱਤਿਆਂ ਵਿੱਚ ਸੰਤਰੇ ਦੇ ਵਿਟਾਮਿਨ ਸੀ ਤੋਂ 7 ਗੁਣਾ ਜਿਆਦਾ , ਗਾਜ਼ਰ ਦੇ ਵਿਟਾਮਿਨ ਏ ਤੋਂ 4 ਗੁਣਾ ਜਿਆਦਾ , ਕੇਲੇ ਦੇ ਪੋਟਾਸ਼ੀਅਮ ਤੋਂ 3 ਗੁਣਾ ਜਿਆਦਾ ਅਤੇ ਦਹੀ ਦੇ ਪ੍ਰੋਟੀਨ ਤੋਂ 2 ਗੁਣਾ ਜਿਆਦਾ ਤੱਤ ਹੁੰਦੇ ਹਨ।

5.ਵਿਗਿਆਨਿਕਾ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਮੋਰਿੰਗਾ ਪੋਸ਼ਕ ਤੱਤਾਂ ਦਾ ਸਭ ਤੋਂ ਵੱਡਾ ਸਰੋਤ ਹੈ , ਅਜੇ ਤੱਕ ਇਸ ਵਿੱਚ  90 ਤੱਤਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਅੱਗੇ ਹੋਰ ਵੀ ਮਿਲਣ ਦੀ ਉਮੀਦ ਹੈ। 

6.ਇਹੀ ਨਹੀ ਮੋਰਿੰਗਾ ਵਿੱਚ ਕੋਈ ਵੀ ਅਸ਼ੁੱਧਤਾ ਨਹੀ ਹੈ ਇਸ ਵਿੱਚ ਕੋਈ ਵੀ ਪ੍ਰਤੀਕੂ਼ ਪ੍ਰਤੀਕਿਰਿਆਵਾ ਨਹੀ ਪਾਈਆ ਜਾਂਦੀਆਂ।