ਅੱਪਡੇਟ ਵੇਰਵਾ

4685-vegii.jpg
ਦੁਆਰਾ ਪੋਸਟ ਕੀਤਾ Apni kheti
2019-01-24 10:08:09

ਸੋਇਆਬੀਨ ਅਰਕ ਕਿਵੇਂ ਕਰ ਸਕਦਾ ਹੈ ਸਬਜ਼ੀਆਂ ਵਿੱਚ ਵਾਧਾ

ਸੋਇਆਬੀਨ ਅਰਕ:

ਸੋਇਆਬੀਨ ਦੇ ਬੀਜਾਂ ਤੋਂ ਕੱਢੇ ਹੋਏ ਦੁੱਧ ਤੋਂ ਬਣਿਆਂ ਟਾੱਨਿਕ ਪੌਦਿਆਂ ਦੇ ਵਾਧੇ ਦੇ ਲਈ ਇੱਕ ਬਿਹਤਰੀਨ ਅਤੇ ਆਸਾਨੀ ਨਾਲ ਤਿਆਰ ਹੋਣ ਵਾਲਾ ਟਾੱਨਿਕ ਹੈ। ਇਸ ਦਾ ਪ੍ਰਯੋਗ ਸਬਜ਼ੀਆਂ (ਵਿਸ਼ੇਸ਼ ਤੌਰ 'ਤੇ ਮਿਰਚ, ਟਮਾਟਰ ਆਦਿ) ਵਿੱਚ ਬਹੁਤ ਵਧੀਆ ਪਰਿਣਾਮ ਦਿੰਦਾ ਹੈ।

ਸਮੱਗਰੀ

  • 1 ਕਿਲੋਗ੍ਰਾਮ ਸੋਇਆਬੀਨ 
  • 250 ਗ੍ਰਾਮ ਗੁੜ

ਬਣਾਉਣ ਦੀ ਵਿਧੀ

ਇੱਕ ਕਿਲੋਗ੍ਰਾਮ ਸੋਇਆਬੀਨ ਨੂੰ 24 ਘੰਟੇ ਦੇ ਲਈ ਪਾਣੀਵਿੱਚ ਭਿਓਂ ਕੇ ਰੱਖੋ। ਚੰਗੀ ਤਰ੍ਹਾਂ ਫੁੱਲ ਜਾਣ 'ਤੇ ਦਾਣਿਆਂ ਨੂੰ ਪਾਣੀ ਵਿੱਚੋਂ ਕੱਢ ਲਵੋ ਅਤੇ ਦਾਣੇ ਬਾਰੀਕ ਪੀਸ ਲਵੋ। ਇਸ ਵਿੱਚ 250 ਗ੍ਰਾਮ ਗੁੜ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਘੋਲ ਕੇ ਮਿਲਾ ਲਵੋ। ਇਸ ਵਿੱਚ 5 ਲੀਟਰ ਸਾਦਾ ਪਾਣੀ ਪਾ ਕੇ ਘੋਲ ਬਣਾ ਲਵੋ ਅਤੇ ਇਸ ਘੋਲ ਨੂੰ 3 ਦਿਨ ਤੱਕ ਮਿੱਟੀ ਜਾਂ ਪਲਾਸਟਿਕ ਦੇ ਬਰਤਨ ਵਿੱਚ ਭਰ ਕੇ ਰੱਖ ਦਿਓ। ਬਰਤਨ ਦਾ ਮੂੰਹ ਕਿਸੇ ਕੱਪੜੇ ਨਾਲ ਬੰਨ੍ਹ ਕੇ ਰੱਖ ਦਿਓ।

ਉਪਯੋਗ

ਇਸ ਘੋਲ ਨੂੰ 3 ਦਿਨ ਬਾਅਦ ਛਾਣ ਕੇ ਅੱਧਾ ਲੀਟਰ ਪ੍ਰਤੀ ਟੈਂਕੀ (15 ਲੀਟਰ ਪਾਣੀ) ਵਿੱਚ ਮਿਲਾ ਕੇ ਛਿੜਕਾਅ ਕਰਨ ਨਾਲ ਪੌਦੇ ਦਾ ਵਾਧਾ ਵਧੀਆ ਹੁੰਦਾ ਹੈ, ਫਲ ਅਤੇ ਫੁੱਲਾਂ ਦਾ ਉਤਪਾਦਨ ਜ਼ਿਆਦਾ ਹੁੰਦਾ ਹੈ।

ਸਾਵਧਾਨੀ 

ਇਸ ਘੋਲ ਨੂੰ ਬਣਾਉਣ ਤੋਂ ਬਾਅਦ 1 ਹਫਤੇ ਦੇ ਅੰਦਰ ਇਸ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ।