ਅੱਪਡੇਟ ਵੇਰਵਾ

6631-sunflowers.jpg
ਦੁਆਰਾ ਪੋਸਟ ਕੀਤਾ Apni Kheti
2019-01-30 13:00:23

ਵੱਧ ਝਾੜ ਲਈ ਇੰਜ ਕਰੋ ਸੂਰਜਮੁਖੀ ਦੀ ਖੇਤੀ

ਸੂਰਜਮੁਖੀ ਦਾ ਨਾਮ "ਹੈਲੀਐਨਥਸ" ਹੈ ਜੋ ਦੋ ਸ਼ਬਦਾ ਤੋ ਬਣਿਆ ਹੋਇਆ ਹੈ। "ਹੈਲੀਅਸ" ਮਤਲਬ ਸੂਰਜ ਅਤੇ "ਐਨਥਸ " ਦਾ ਮਤਲਬ ਫੁੱਲ। ਫੁੱਲ ਸੂਰਜ ਦੀ ਦਿਸ਼ਾ ਵੱਲ ਮੁੜ ਜਾਣ ਕਰਕੇ ਇਸ ਨੂੰ ਸੂਰਜਮੁਖੀ ਕਿਹਾ ਜਾਂਦਾ ਹੈ। ਇਹ ਇਕ ਤੇਲ ਵਾਲੀ ਫਸਲ ਹੈ। ਇਸ ਦਾ ਤੇਲ ਫਿੱਕੇ ਰੰਗ, ਵਧੀਆ ਸੁਆਦ ਅਤੇ ਦਿਲ ਦੇ ਮਰੀਜ਼ ਲਈ ਵਰਤਿਆ ਜਾਦਾ ਹੈ। ਬੀਜ਼ ਵਿਚ ਤੇਲ ਦੀ ਮਾਤਰਾ  48-53 % ਹੁੰਦੀ ਹੈ। ਇਸ ਦੀ ਕਾਸ਼ਤ ਰੇਤ਼਼ਲੀਆਂ ਅਤੇ ਕਾਲੀ ਮਿੱਟੀ ਵਿਚ ਹੁੰਦੀ ਹੈ। ਉਪਜਾਊ ਅਤੇ ਚੰਗੇ ਜਲ ਨਿਕਾਸ ਵਾਲੀ ਮਿੱਟੀ ਇਸ ਦੀ ਪੈਦਾਵਾਰ ਲਈ ਸਭ ਤੋ ਢੁੱਕਵੀ ਹੈ।

ਕਲਰ ਵਾਲੀਆਂ ਜ਼ਮੀਨਾ ਇਸ ਦੀ ਕਾਂਸਤ ਦੇ ਯੋਗ ਨਹੀ। ਉੱਤਮ ph 6.5-8 ਹੈ। ਪੰਜਾਬ ਵਿਚ ਫਸਲੀ ਚੱਕਰ- ਝੋਨਾ/ਮੱਕੀ - ਮੱਕੀ- ਆਲੂ-ਸੂਰਜਮੁਖੀ, ਝੋਨਾ-ਤੋਰੀਆਂ, ਸੂਰਜਮੁਖੀ, ਨਰਮਾ -ਸੂਰਜਮੁਖੀ, ਕਮਾਦ- ਮੋਢਾ, ਕਮਾਦ- ਸੂਰਜਮੁਖੀ, ਸਾਉਣੀ ਦਾ ਚਾਰਾ - ਤੋਰੀਆ -ਸੂਰਜਮੁਖੀ। ਨਰਮ ਬੈਡ ਬਣਾਉਣ ਲਈ ਖੇਤ ਨੂੰ ਦੋ- ਤਿੰਨ ਵਾਰ ਵਾਹ ਕੇ ਪੱਧਰਾ ਕਰੋ। ਵੱਧ ਝਾੜ ਲੈਣ ਲਈ ਫਸਲ ਨੂੰ ਜਨਵਰੀ ਦੇ ਅਖੀਰ ਤੱਕ ਲਗਾ ਦਿਉ। ਜੇਕਰ ਬਿਜਾਈ ਫਰਵਰੀ ਮਹੀਨੇ ਵਿਚ ਕਰਨੀ ਹੋਵੇ ਤਾਂ ਪਨੀਰੀ ਨਾਲ ਕਰੋ ਕਿਉਕਿ ਇਸ ਸਮੇਂ ਸਿੱਧੀ ਬਿਜਾਈ ਵਾਲੀ ਫਸਲ ਨੂੰ ਕੀੜੇ ਅਤੇ ਬੀਮਾਰੀਆ ਵੱਧ ਲੱਗਦੀਆ ਹਨ।

ਦੋ ਕਤਾਰਾ ਵਿਚ 60 ਸੈ:ਮੀ:ਅਤੇ ਦੌ ਪੌਦਿਆ ਵਿੱਚਕਾਰ 30 ਸੈ:ਮੀ: ਦਾ ਫਾਸਲਾ ਰੱਖੋ। 4-5 ਸੈ:ਮੀ: ਡੂੰਘੇ ਬੀਜ਼ ਬੀਜੋ। ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬੀਜਾਂ ਨੂੰ ਬਿਜਾਈ ਵਾਲੀ ਮਸ਼ੀਨ ਨਾਲ ਬੈਡ ਬਣਾ ਕੇ ਜਾਂ ਵੱਟਾ ਬਣਾ ਕੇ ਕੀਤੀ ਜਾਂਦੀ ਹੈ। ਦੇਰ ਨਾਲ ਬੀਜ਼ਣ ਵਾਲੀ ਫਸਲ ਲਈ ਪਨੀਰੀ ਦੀ ਵਰਤੋ ਕਰੋ ਅਤੇ 1 ਏਕੜ ਖੇਤ ਲਈ 30 ਵਰਗ ਮੀਟਰ ਖੇਤਰ ਦੀ ਪਨੀਰੀ ਵਰਤੀ ਜਾਂਦੀ ਹੈ। 1.5 ਕਿਲੋ ਬੀਜ਼ ਵਰਤ ਕੇ ਖੇਤ ਵਿਚ ਲਗਾਉਣ ਤੋ 30 ਦਿਨ ਪਹਿਲਾ ਪਨੀਰੀ ਲਗਾਉ।

ਬੈਡ ਬਣਾਉਣ ਸਮੇ 0.5 ਕਿਲੋ ਯੂਰੀਆ ਅਤੇ 1.5 ਕਿਲੋ SSP ਪਾਉ ਅਤੇ ਬੈਡਾਂ ਨੂੰ ਪਲਾਸਟਿਕ ਦੀ ਤਰਪਾਲ ਹਟਾ ਦਿਉ ਅਤੇ 4 ਪੱਤਿਆ ਵਾਲੇ ਬੂਟਿਆ ਨੂੰ ਖੇਤ ਵਿਚ ਲਗਾਉ। ਪਨੀਰੀ ਨੂੰ ਪੁੱਟਣ ਤੋ ਪਹਿਲਾ ਸਿੰਚਾਈ  ਕਰੋ। ਬਿਜਾਈ ਲਈ 2-3 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋ। ਹਾਈਬ੍ਰਿਡ ਬੀਜਾ ਲਈ  ਬੀਜ ਦੀ ਮਾਤਰਾ 2-2.5 ਕਿਲੋਗ੍ਰਾਮ ਪ੍ਰਤੀ ਏਕੜ ਵਰਤੋ। ਬਿਜਾਈ ਤੋ ਪਹਿਲਾ ਬੀਜ਼ ਨੂੰ 24 ਘੰਟਿਆ ਲਈ ਪਾਣੀ ਵਿਚ ਪਾੳ। ਫਿਰ ਛਾਵੇ ਸੁਕਾਉ ਅਤੇ 2 ਗ੍ਰਾਮ ਪ੍ਰਤੀ ਕਿਲੋ ਥੀਰਮ ਨਾਲ ਸੋਧੋ। ਇਸ ਨਾਲ ਬੀਜ਼ ਨੂੰ ਮਿੱਟੀ ਦੇ ਕੀੜੇ ਤੇ ਬਿਮਾਰੀਆ ਤੋਂ ਬਚਾਇਆ ਜਾ ਸਕਦਾ ਹੈ।

ਫਸਲ ਨੂੰ ਪੀਲੇ ਧੱਬਿਆ ਦੇ ਰੋਗ ਤੋ ਬਚਾਉਣ ਲਈ ਬੀਜ਼ ਨੂੰ ਮੈਟਾਲੈਕਸਿਲ 6 ਗ੍ਰਾਮ ਜਾਂ ਇਮੀਡਾਕਲੋਪਰਿਡ 5-6 ਮਿਲੀਲੀਟਰ ਪ੍ਰਤੀ ਕਿਲੋ ਬੀਜ਼ ਨਾਲ ਸੋਧੋ। ਮਿੱਟੀ ਦੀ ਕਿਸਮ ਤੇ ਮੌਸਮ ਅਨੁਸਾਰ 9-10 ਸਿੰਚਾਈਆ ਕਰੋ। ਪਹਿਲੀ ਸਿੰਚਾਈ ਬਿਜਾਈ ਤੋ 3 ਮਹੀਨਾ ਬਾਅਦ ਕਰੋ। ਫਸਲ ਨੂੰ 50% ਫੁੱਲ ਪੈਣ ਤੇ, ਦਾਣਿਆਂ ਦੇ ਨਰਮ ਅਤੇ ਸਖਤ ਸਮੇ ਤੇ ਸਿੰਚਾਈ ਅਤੀ ਜਰੂਰੀ ਹੈ।

ਇਸ ਸਮੇਂ ਪਾਣੀ ਦੀ ਘਾਟ ਨਾਲ ਝਾੜ ਘੱਟ ਸਕਦਾ ਹੈ। ਬਹੁਤ ਜਿਆਦਾ ਅਤੇ ਲਗਾਤਾਰ ਸਿੰਚਾਈ ਕਰਨ ਨਾਲ ਉਖੇੜਾ ਅਤੇ ਜੜਾਂ ਦਾ ਗਲਣਾ ਵਰਗੀਆ ਬਿਮਾਰੀਆ ਲੱਗ ਸਕਦੀਆ ਹਨ। ਭਾਰੀਆ ਜ਼ਮੀਨਾ ਵਿਚ ਸਿੰਚਾਈ 20-25 ਦਿਨ ਅਤੇ ਹਲਕੀਆ ਵਿਚ  8-10 ਦਿਨਾਂ ਦੇ ਫਾਸਲੇ ਤੇ ਕਰੋ। ਮਧੂ ਮੱਖੀ ਬੀਜ਼ ਬਣਨ ਵਿਚ ਮਦਦ ਕਰਦੀ ਹੈ। ਜੇਕਰ ਮਧੂ ਮੱਖੀਆ ਘੱਟ ਹੋਣ ਤਾਂ  ਸਵੇਰੇ 8-11 ਸਮੇ 7-10 ਦਿਨਾਂ ਦੇ ਫਰਕ ਤੇ ਹੱਥਾ ਨਾਲ ਪਹਿਚਾਣ ਕਰੋ। ਇਸ ਲਈ ਹੱਥਾਂ ਨੂੰ ਮਲਮਲ ਦੇ ਕੱਪੜੇ ਨਾਲ ਢੱਕ ਲਵੋ।

ਸ੍ਰੋਤ: Rozana Spokesman