ਅੱਪਡੇਟ ਵੇਰਵਾ

4356-mach.jpg
ਦੁਆਰਾ ਪੋਸਟ ਕੀਤਾ Apnikheti
2018-07-30 05:17:22

ਮਸ਼ੀਨ ਦੁਆਰਾ ਚੁਆਈ ਕਰਨ ਵਾਲੇ ਡੇਅਰੀ ਫਾਰਮਰਾਂ ਲਈ ਸੁਝਾਅ Suggestions for the dairy farmers, who extract milk with machines Suggestions for the dairy farmers, who extract milk with machines

ਡੇਅਰੀ ਫਾਰਮ ਜੇਕਰ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਮਸ਼ੀਨ ਨਾਲ ਚੁਆਈ ਕਰਨ ਨਾਲ ਸਮੇਂ ਦੀ ਬਹੁਤ ਬੱਚਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹੱਥ ਵਾਲੀ ਚੁਆਈ ਵਿੱਚ ਕਈ ਵਾਰ ਪਸ਼ੂ ਦੀ ਪੂਛ ਵੱਜਣ ਨਾਲ ਗੋਹਾ, ਵਾਲ ਜਾਂ ਮਿੱਟੀ ਘੱਟਾ ਬਾਲਟੀ ਵਿੱਚ ਡਿਗ ਪੈਂਦਾ ਹੈ ਪਰ ਮਸ਼ੀਨੀ ਚੁਆਈ ਵਿੱਚ ਇਸ ਤੋਨ ਬਚਾਅ ਹੋ ਜਾਂਦਾ ਹੈ।

• ਚੁਆਈ ਵਾਲੀ ਮਸ਼ੀਨ ਲਗਾਉਣ ਤੋਂ ਪਹਿਲਾਂ ਹਰ ਥਣ ਵਿੱਚੋਂ ਧਾਰਾਂ ਮਾਰ ਕੇ ਦੁੱਧ ਦੀ ਪਰਖ ਕਰੋ। ਜੇਕਰ ਦੁੱਧ ਵਿੱਚ ਨੁਕਸ ਲੱਗੇ ਤਾਂ ਚੁਆਈ ਹੱਥ ਨਾਲ ਕਰੋ।

• ਮਸ਼ੀਨ ਦੇ ਟੀਟ ਕੱਪ ਪਸ਼ੂ ਦੇ ਪਸਮਨ ਅਤੇ ਥਣਾਂ ਨੂੰ ਸਾਫ ਕਰਨ ਤੋਂ ਬਾਅਦ ਲਗਾਓ।

• ਜਦੋਂ ਕਲੱਸਟਰ ਦੇ ਕਲਾਅ ਵਿੱਚ ਦੁੱਧ ਘੱਟ ਜਾਵੇ ਤਾਂ ਵੈਕਿਊਮ ਦਾ ਬਟਨ ਬੰਦ ਕਰਕੇ ਕਲੱਸਟਰ ਨੂੰ ਥਣਾਂ ਤੋਂ ਉਤਾਰਨਾ ਚਾਹੀਦਾ ਹੈ।

• ਕਲੱਸਟਰ ਲਗਾੳੇੁਣ ਅਤੇ ਉਤਾਰਨ ਵੇਲੇ ਟੀਟ ਕੱਪ ਵਿੱਚ ਘੱਟ ਤੋਂ ਘੱਟ ਹਵਾ ਦਾਖਲ ਹੋਵੇ । ਇਸ ਲਈ ਵੈਕਿਊਮ ਦਾ ਬਟਨ ਬੰਦ ਕਰਕੇ ਹੀ ਕਲੱਸਟਰ ਨੂੰ ਓੁਤਾਰੋ।

• ਮਸ਼ੀਨ ਨੂੰ ਥਣਾਂ ਤੇ ਨਾ ਘੱਟ ਅਤੇ ਨਾ ਹੀ ਵੱਧ ਸਮੇ ਲਈ ਰੱਖੋ। ਜੇਕਰ ਕਲੱਸਟਰ ਸਹੀ ਤਰੀਕੇ ਨਾਲ ਲੱਗਿਆ ਹੋਵੇ ਤਾਂ ਚੁਆਈ ਉਪਰੰਤ ਦੁੱਧ 250-300 ਮਿ:ਲੀ: ਹੀ ਰਹਿਣਾ ਚਾਹੀਦਾ ਹੈ। ਜੇਕਰ ਦੁੱਧ ਵੱਧ ਬਚਦਾ ਹੈ ਤਾਂ ਪਸ਼ੂ ਦੀ ਚੁਆਈ ਪੂਰੀ ਨਹੀ ਹੋਈ ਅਤੇ ਜੇਕਰ ਘੱਟ ਬਚਦਾ ਹੈ ਤਾਂ ਚੁਆਈ ਜਿਆਦਾ ਹੋਈ ਹੈ।

• ਜੇਕਰ ਮਸ਼ੀਨ ਵੱਧ ਸਮੇਂ ਲਈ ਰੱਖੀ ਜਾਵੇ ਤਾਂ ਥਣਾਂ ਦੇ ਸੁਰਾਖ ਨੂੰ ਨੁਕਸਾਨ ਪਹੁੰਚਦਾ ਹੈ । ਜਿਸ ਕਰਕੇ ਲੇਵੇ ਦੀ ਸੋਜ ਹੋਣ ਦਾ ਵੱਧ ਖਤਰਾ ਹੁੰਦਾ ਹੈ।