ਅੱਪਡੇਟ ਵੇਰਵਾ

7186-fish.jpg
ਦੁਆਰਾ ਪੋਸਟ ਕੀਤਾ Apnikheti
2018-07-30 05:55:14

ਮੱਛੀ ਪਾਲਕਾਂ ਲਈ ਮੱਛੀਆਂ ਨੂੰ ਬਿਮਾਰੀ ਤੋਂ ਬਚਾਉਣ ਲਈ ਧਿਆਨ ਰੱਖਣ ਵਾਲੀਆਂ ਗੱਲਾਂ

ਮੱਛੀਆਂ ਵਿੱਚ ਬਿਮਾਰੀ ਬਹੁਤ ਜਲਦੀ ਇੱੱਕ ਮੱਛੀ ਤੋਂ ਦੂਜੀਆਂ ਮੱਛੀਆਂ ਤੱਕ ਪਹੁੰਚਦੀ ਹੈ । ਮੱਛੀਆਂ ਨੂੰ ਬਿਮਾਰੀਆ ਤੋ ਬਚਾਉਣ ਲਈੇ ਜੇਕਰ ਲਗਾਤਾਰ ਕੁੱਝ ਜਰੂਰੀ ਗੱਲਾ ਦਾ ਹੀ ਧਿਆਨ ਰੱਖ ਲਿਆ ਜਾਵੇ ਤਾਂ ਤਲਾਅ ਦੀ ਇੱਕ ਵੀ ਮੱਛੀ ਬਿਮਾਰੀ ਨਹੀ ਹੁੰਦੀ ਬਾਕੀ ਇਸ ਲਈ ਕੋਈ ਜਿਆਦਾ ਖਰਚਾ ਵੀ ਨਹੀ ਕਰਨਾ ਪੈਦਾ।

• ਮੱਛੀਆਂ ਲਈ ਪਾਣੀ ਦੇ ਭੋਤਿਕ ਅਤੇ ਰਸਾਇਣਿਕ ਤੱਤਾ ਨੂੰ ਅਨੂਕੂਲ ਰੱਖੋ।

• ਤਲਾਅ ਵਿੱਚ ਮੱਛੀਆਂ ਪਾਉਣ ਤੋ ਪਹਿਲਾ ਅਤੇ ਬਾਅਦ ਵਿੱਚ ਵੀ ਚੂਨੇ ( 50 ਤੋਂ 100 ਕਿੱਲੋ ਪ੍ਰਤੀ ਏਕੜ ) ਜ਼ਾਂ ਬਲੀਚਿੰਗ ਪਾਊਡਰ ( 100 ਤੋਂ 150 ਕਿੱਲੋ ਪ੍ਰਤੀ ਏਕੜ) ਜਾਂ ਫਿਰ ਲਾਲ ਦਵਾਈ (1-2 ਕਿੱਲੋ ਪ੍ਰਤੀ ਏਕੜ) ਦੀ ਵਰਤੋ ਕਰੋ।

• ਹਰ 4-5 ਸਾਲ ਬਾਅਦ ਤਲਾਅ ਨੂੰ ਸੁਕਾ ਕੇ ਵਾਹ ਲਵੋ ।

• ਤਲਾਅ ਵਿੱਚ ਪਾਣੀ ਦਾ ਲੈਵਲ 4-5 ਫੁੱਟ ਰੱਖੋ।

• ਪਾਣੀ ਦਾ pH7.5- 9.5 ਵਿਚਕਾਰ ਅਤੇ ਆਕਸੀਜਨ ਦੀ ਮਾਤਰਾ 5 ਮਿ: ਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਰੱਖੋ ।

• ਭਰੋਸੇਮੰਦ ਸ੍ਰੋਤ ਤੋ ਚੰਗੀ ਕੁਆਲਿਟੀ ਦਾ ਬੱਜ ਤਲਾਅ ਵਿੱਚ 4000-5000 ਪ੍ਰਤੀ ਏਕੜ ਦੀ ਦਰ ਨਾਲ ਪਾਓ।

• ਜਾਲ ਲਗਾਉਣ ਦੌਰਾਨ ਜਾਂ ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਵੇਲੇ ਮੱਛੀ ਨੂੰ ਜਖਮੀ ਹੋਣ ਤੋਂ ਬਚਾਓ।

• ਜੇਕਰ ਕੋਈ ਵੀ ਮੱਛੀ ਜਿਆਦਾ ਬਿਮਾਰ ਲੱਗੇ ਤਾਂ ਉਸਨੂੰ ਤੁਰੰਤ ਤਲਾਅ ਵਿੱਚੋ ਬਾਹਰ ਕੱਢ ਦਿਓ।

• ਤਲਾਅ ਵਿੱਚ ਵਰਤੇ ਜਾਣ ਵਾਲੇ ਜਾਲ ਅਤੇ ਹੋਰ ਸਮਾਨ ਜਿਵੇਂ ਕਿ ਟੱਬ ਅਤੇ ਬਾਲਟੀਆਂ ਨੂੰ ਇਸਤੇਮਾਲ ਕਰਨ ਤੋਂ ਬਾਅਦ ਲਾਲ ਦਵਾਈ ਨਾਲ ਧੋ ਕੇ ਰੱਖੋ।

• ਬਿਮਾਰੀ ਦੀ ਸੂਰਤ ਵਿੱਚ ਤਲਾਅ ਵਿੱਚ ਤਾਜ਼ਾ ਪਾਣੀ ਪਾਉ। ਖਾਦ ਅਤੇ ਖੁਰਾਕ ਦੀ ਵਰਤੋ ਬੰਦ ਕਰ ਦਿਉ। 

• ਜਿਆਦਾ ਬਿਮਾਰੀ ਦੇ ਇਲਾਜ਼ ਦੀ ਜਰੂਰਤ ਪਵੇ ਤਾ ਮੱਛੀ ਮਾਹਿਰ ਦੀ ਸਲਾਹ ਜਰੂਰ ਲਵੋ।