ਅੱਪਡੇਟ ਵੇਰਵਾ

2458-jaane.jpg
ਦੁਆਰਾ ਪੋਸਟ ਕੀਤਾ Apnikheti
2018-03-06 11:11:05

ਮੱਖਣ ਘਾਹ ਦੇ ਫਾਇਦੇ

• ਇਹ ਪ੍ਰੋਟੀਨ, ਊਰਜਾ, ਵਿਟਾਮਿਨ ਅਤੇ ਖਣਿਜ ਦਾ ਮੁੱਖ ਸ੍ਰੋਤ ਹੈ। ਦੁਨੀਆ ਭਰ ਵਿੱਚ ਮੱਖਣ ਘਾਹ ਦੀ ਵਰਤੋਂ ਪਸ਼ੂਆਂ ਨੂੰ ਖਿਲਾਉਣ ਦੇ ਉਦੇਸ਼ ਲਈ ਕੀਤੀ ਜਾਂਦੀ ਹੈ।

• ਇਹ ਪਾਚਨ ਸ਼ਕਤੀ ਵਧਾਉਣ ਵਿੱਚ ਮਦਦ ਕਰਦਾ ਹੈ ਅਤੇ ਖਣਿਜਾਂ ਅਤੇ ਵਿਟਾਮਿਨਾਂ ਨੂੰ ਸੋਖਣ ਵਿੱਚ ਸੁਧਾਰ ਕਰਦਾ ਹੈ।

• ਮੱਖਣ ਘਾਹ ਵਿੱਚ ਉੱਚ-ਪੱਧਰੀ ਪੋਸ਼ਕ ਤੱਤ ਹੁੰਦੇ ਹਨ। ਇਹ ਛੋਟੇ ਪਸ਼ੂਆਂ ਅਤੇ ਵਛੜਿਆਂ ਲਈ ਚਬਾਉਣ ਅਤੇ ਪਚਾਉਣ ਵਿੱਚ ਆਸਾਨ ਵੀ ਹੁੰਦਾ ਹੈ।

• ਮੱਖਣ ਘਾਹ ਵਿੱਚ ਸਧਾਰਨ ਘਾਹ ਨਾਲੋਂ ਦੋ-ਗੁਣਾ ਵੱਧ ਪ੍ਰੋਟੀਨ ਅਤੇ ਤਿੰਨ-ਗੁਣਾ ਵੱਧ ਕੈਲਸ਼ੀਅਮ ਹੁੰਦਾ ਹੈ।

• ਇੱਕ ਗਾਂ ਲਈ ਉਸਦੇ ਸੂਣ ਤੋਂ ਬਾਅਦ ਭਾਰ ਵਧਾਉਣ ਅਤੇ ਉੱਚ-ਕੁਆਲਿਟੀ ਵਾਲੇ ਦੁੱਧ ਉਤਪਾਦਨ ਲਈ ਮੱਖਣ ਘਾਹ ਖਾਣਾ ਮਹੱਤਵਪੂਰਨ ਹੈ।

• ਇਸ ਘਾਹ ਵਿੱਚ ਉੱਚ-ਮਾਤਰਾ ਵਿੱਚ ਵਿਟਾਮਿਨ ਏ ਹੁੰਦਾ ਹੈ, ਜੋ ਕਿ ਵੱਛੜਿਆਂ ਵਿੱਚ ਵਿਟਾਮਿਨ ਏ ਦੀ ਕਮੀ ਹੋਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ।

• ਇਹ ਘਾਹ ਪਸ਼ੂਆਂ ਵਿੱਚ ਬਿਮਾਰੀ ਅਤੇ ਸੋਜ ਰੋਕਣ ਵਿੱਚ ਵੀ ਮਦਦ ਕਰਦਾ ਹੈ, ਜਿਸ ਨਾਲ ਪਸ਼ੂ ਦੇ ਦੁੱਧ ਉਤਪਾਦਨ ਵਿੱਚ ਵਾਧਾ ਹੁੰਦਾ ਹੈ।