ਅੱਪਡੇਟ ਵੇਰਵਾ

1475-bee.jpg
ਦੁਆਰਾ ਪੋਸਟ ਕੀਤਾ Apnikheti
2018-05-09 10:38:11

ਬੀਜ ਭੰਡਾਰਨ ਦੇ ਸਮੇਂ ਇਹਨਾਂ ਗੱਲਾਂ ਦਾ ਰੱਖੋ ਧਿਆਨ

 • ਬੀਜ ਦੀਆ ਬੋਰੀਆਂ ਤੇ ਸਹੀ ਟੈਗ ਲਗਾ ਕੇ ਉਹਨਾਂ ਨੂੰ ਲੱਕੜੀ ਦੇ ਪੱਟੜਿਆਂ ਤੇ ਹੀ ਰੱਖੋ।

• ਭੰਡਾਰਨ ਘਰ ਦੀ ਕੰਧ ਅਤੇ ਬੋਰੀਆਂ ਦੇ ਢੇਰ ਜਾਂ ਦੋ ਬੋਰੀਆਂ ਵਿੱਚ ਨਿਰੀਖਣ ਅਤੇ ਹਵਾ ਸੰਚਾਰ ਦੇ ਲਈ ਘੱਟ ਤੋਂ ਘੱਟ 30 ਸੈ:ਮੀ: ਦਾ ਫਾਸਲਾ ਜਰੂਰ ਰੱਖੋ।

• ਬੀਜ ਵਾਲੀਆ ਬੋਰੀਆਂ ਦੇ ਢੇਰ ਦੀ ਉੇਪਰਲੀ ਸਤਹਿ ਅਤੇ ਛੱਤ ਦੇ ਵਿੱਚਕਾਰ ਘੱਟ ਤੋਂ ਘੱਟ 60 ਸੈ:ਮੀ: ਦਾ ਅੰਤਰ ਜਰੂਰ ਹੋਣਾ ਚਾਹੀਦਾ ਹੈ।

• ਬੋਰੀਆ ਦੇ ਢੇਰ ਦਾ ਅਕਾਰ 9 ਮੀਟਰ x 6 ਮੀਟਰ ਤੋਂ ਜਿਆਦਾ ਨਹੀ ਹੋਣਾ ਚਾਹੀਦਾ।

• ਬੋਰੀਆ ਦੇ ਢੇਰ ਦੀ ਉਚਾਈ 3 ਮੀਟਰ ਤੋਂ ਜਿਆਦਾ ਨਹੀ ਹੋਣੀ ਚਾਹੀਦੀ ਨਹੀਂ ਤਾਂ ਭਾਰ ਅਤੇ ਦਬਾਅ ਦੇ ਕਾਰਨ ਬੀਜਾ ਦਾ ਨੁਕਸਾਨ ਹੋ ਸਕਦਾ ਹੈ।

• ਭੰਡਾਰਨ ਘਰ ਦੋ ਰੋਸ਼ਨਦਾਨ ਉਦੋਂ ਖੋਲੋ ਜਦੋਂ ਭੰਡਾਰਨ ਦੇ ਬਾਹਰ ਦੀ ਨਮੀ ਅਤੇ ਤਾਪਮਾਨ ਅੰਦਰ ਦੀ ਨਮੀ ਤੇ ਤਾਪਮਾਨ ਤੋਂ ਘੱਟ ਹੋਵੇ।

• ਭੰਡਾਰਨ ਘਰ ਅਤੇ ਬੀਜ ਦਾ ਨਿਰੀਖਣ ਨਿਯਮਿਤ ਰੂਪ ਨਾਲ ਕਰਨਾ ਚਾਹੀਦਾ ਹੈ।