ਸਬਜ਼ੀਆਂ ਦਾ ਰਾਜਾ ਕਹੇ ਜਾਣ ਵਾਲੇ ਬੈਂਗਣ ਵਿੱਚ ਦਵਾਈਆਂ ਦੇ ਗੁਣ ਵੀ ਹੋ ਸਕਦੇ ਹਨ, ਇਸ ਗੱਲ ਨੂੰ ਬਹੁਤ ਘੱਟ ਲੋਕ ਜਾਣਦੇ ਹੋਣਗੇ। ਭਾਰਤ ਦੀ ਹਰ ਰਸੋਈ ਵਿੱਚ ਬੈਂਗਣ ਨੂੰ ਸਬਜ਼ੀ ਦੇ ਤੌਰ ‘ਤੇ ਪਕਾਇਆ ਜਾਂਦਾ ਹੈ ਪਰ ਆਦਿ-ਵਾਸੀ ਇਸ ਦੀ ਵਰਤੋਂ ਅਨੇਕ ਹਰਬਲ ਨੁਸਖ਼ਿਆਂ ਦੇ ਤੌਰ ‘ਤੇ ਕਰਦੇ ਹਨ।
ਨੀਂਦ ਨਾ ਆਉਣਾ: ਅੱਗ ‘ਤੇ ਭੁੰਨੇ ਹੋਏ ਬੈਂਗਣ ਵਿੱਚ ਸੁਆਦ ਅਨੁਸਾਰ ਸ਼ਹਿਦ ਪਾ ਕੇ ਰਾਤ ਨੂੰ ਖਾਣ ਨਾਲ ਨੀਂਦ ਚੰਗੀ ਤਰ੍ਹਾਂ ਨਾਲ ਆਉਂਦੀ ਹੈ। ਬੈਂਗਣ ਨੀਂਦ ਨਾ ਆਉਣ ਦੀ ਬਿਮਾਰੀ ਨੂੰ ਦੂਰ ਕਰਨ ਵਿੱਚ ਕਾਫ਼ੀ ਲਾਭਦਾਇਕ ਸਿੱਧ ਹੁੰਦਾ ਹੈ।
ਪੇਟ ਫੁੱਲਣ ਅਤੇ ਬਦਹਜ਼ਮੀ ਦੀ ਸਮੱਸਿਆ: ਗੁਜਰਾਤ ਦੇ ਹਰਬਲ ਜਾਣਕਾਰਾਂ ਦੇ ਅਨੁਸਾਰ ਬੈਂਗਣ ਦਾ ਸੂਪ ਤਿਆਰ ਕੀਤਾ ਜਾਵੇ ਜਿਸ ਵਿੱਚ ਹੀਂਗ ਅਤੇ ਲਸਣ ਵੀ ਸੁਆਦ ਅਨੁਸਾਰ ਮਿਲਾਇਆ ਜਾਵੇ ਅਤੇ ਵਰਤੋਂ ਕੀਤੀ ਜਾਵੇ ਤਾਂ ਪੇਟ ਫੁੱਲਣਾ, ਗੈੱਸ, ਬਦਹਜ਼ਮੀ ਅਤੇ ਪਾਚਨ ਵਰਗੀਆਂ ਸਮੱਸਿਆਵਾਂ ਵਿੱਚ ਕਾਫ਼ੀ ਰਾਹਤ ਦਿੰਦਾ ਹੈ। ਬੈਂਗਣ ਨੂੰ ਭੁੰਨ ਕੇ ਅਤੇ ਇਸ ਵਿੱਚ ਸੁਆਦ ਅਨੁਸਾਰ ਨਮਕ ਪਾ ਕੇ ਚਬਾਉਣ ਨਾਲ ਖੰਘ ਦੂਰ ਹੁੰਦੀ ਹੈ ਅਤੇ ਕਫ਼ ਵੀ ਬਾਹਰ ਨਿਕਲ ਆਉਂਦੀ ਹੈ।
ਖ਼ੂਨ ਦੀ ਕਮੀ ਦੂਰ: ਭੁੰਨੇ ਹੋਏ ਬੈਂਗਣ ਵਿੱਚ ਥੋੜ੍ਹੀ ਜਿਹੀ ਸ਼ੱਕਰ ਪਾ ਕੇ ਸਵੇਰੇ ਖ਼ਾਲੀ ਪੇਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਕਰਨ ਨਾਲ ਸਰੀਰ ਵਿੱਚ ਖ਼ੂਨ ਦੀ ਕਮੀ ਦੂਰ ਹੋ ਜਾਂਦੀ ਹੈ।
ਮਸ਼ਰੂਮ ਦਾ ਜ਼ਹਿਰੀਲਾ ਅਸਰ ਖ਼ਤਮ: ਜੇਕਰ ਕਿਸੇ ਕਾਰਨ ਨਾਲ ਜ਼ਹਿਰੀਲੇ ਮਸ਼ਰੂਮ ਦੀ ਵਰਤੋਂ ਕਰ ਲਈ ਜਾਵੇ ਤਾਂ ਵਿਅਕਤੀ ਨੂੰ ਤੁਰੰਤ ਭੁੰਨਿਆਂ ਹੋਇਆ ਬੈਂਗਣ ਮਸਲ ਕੇ ਖਵਾਉਣਾ ਚਾਹੀਦਾ ਹੈ, ਇਸ ਨਾਲ ਮਸ਼ਰੂਮ ਦਾ ਜ਼ਹਿਰੀਲਾ ਅਸਰ ਖ਼ਤਮ ਹੋ ਜਾਂਦਾ ਹੈ। ਬੈਂਗਣ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਅਤੇ ਇਸ ਵਿੱਚ ਪਾਏ ਜਾਣ ਵਾਲੇ ਕਾਰਬੋਹਾਈਡ੍ਰੇਂਟਸ ਦੀ ਮਾਤਰਾ ਵਿੱਚ ਘੁਲਣਸ਼ੀਲ ਗੁਣ ਹੁੰਦੇ ਹਨ। ਇਸ ਲਈ ਇਸ ਨੂੰ ਸ਼ੂਗਰ ਲਈ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਦਿਲ ਦਾ ਰੋਗ: ਬੈਂਗਣ ਦੀ ਵਰਤੋਂ ਉੱਚ ਖ਼ੂਨ ਸੰਚਾਰ ਅਤੇ ਦਿਲ ਦੇ ਰੋਗੀਆਂ ਲਈ ਉੱਤਮ ਮੰਨੀ ਜਾਂਦੀ ਹੈ। ਹਮੇਸ਼ਾ ਦੇਖਿਆ ਗਿਆ ਹੈ ਕਿ ਸਰੀਰ ਵਿੱਚ ਲੋਹ ਤੱਤ ਜ਼ਿਆਦਾ ਨੁਕਸਾਨ ਕਰਦੇ ਹਨ ਅਤੇ ਅਜਿਹੇ ਵਿੱਚ ਨਾਸੁਨਿਨ ਨਾਂ ਦਾ ਰਸਾਇਣ ਜੋ ਬੈਂਗਣ ਵਿੱਚ ਪਾਇਆ ਜਾਂਦਾ ਹੈ। ਇਹ ਸਰੀਰ ਦੇ ਲੋਹ ਤੱਤਾਂ ਦੀ ਅਧਿਕਤਾ ਨੂੰ ਕੰਟਰੋਲ ਕਰਦਾ ਹੈ ਅਤੇ ਇਸ ਨੂੰ ਆਮ ਬਣਾਉਣ ਵਿੱਚ ਮਦਦ ਕਰਦਾ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.