ਅੱਪਡੇਟ ਵੇਰਵਾ

7058-floriculture.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-05-27 10:30:24

ਫਲੋਰੀਕਲਚਰ ਐਂਡ ਲੈਂਡਸਕੇਪਿੰਗ ਵਿਭਾਗ ਵਿਖੇ ਕੋਰਸ ਲਈ ਦਾਖ਼ਲਾ ਨੋਟਿਸ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਚ ਫਲੋਰੀਕਲਚਰ ਐਂਡ ਲੈਂਡਸਕੇਪਿੰਗ ਵਿਭਾਗ ਵਿਖੇ ਹੇਠ ਲਿਖੇ ਕੋਰਸ, ਜੋ ਜੁਲਾਈ 2019 ਤੋਂ ਸ਼ੁਰੂ ਹੋ ਰਹੇ ਹਨ, ਵਿੱਚ ਦਾਖ਼ਲਾ ਲੈਣ ਲਈ ਚਾਹਵਾਨ ਉਮੀਦਵਾਰਾਂ ਤੋਂ ਦਰਖ਼ਾਸਤਾਂ ਮੰਗੀਆਂ ਜਾਂਦੀਆਂ ਹਨ:

ਕ੍ਰਮ ਅੰਕ ਕੋਰਸ ਦਾ ਨਾਮ ਵਿੱਦਿਅਕ ਯੋਗਤਾ ਦਰਖ਼ਾਸਤਾਂ ਭੇਜਣ ਦੀ ਆਖ਼ਿਰੀ ਮਿਤੀ ਇੰਟਰਵਿਊ ਦੀ ਮਿਤੀ
1 ਇੱਕ ਸਾਲਾਂ "ਫਲੋਰੀਕਲਚਰ ਐਂਡ ਲੈਂਡਸਕੇਪਿੰਗ ਸਰਟੀਫਿਕੇਟ ਕੋਰਸ " 10+2 ਪਾਸ 8.7.2019 30.7.2019
2 6 - ਮਹੀਨੇ "ਸਜਾਵਟੀ ਪੌਦਿਆਂ ਦੀ ਨਰਸਰੀ - ਸਰਟੀਫਿਕੇਟ ਕੋਰਸ" 10 ਵੀਂ ਪਾਸ 8.7.2019 30.7.2019

ਪੰਜਾਬ ਅਤੇ ਚੰਡੀਗੜ੍ਹ ਖੇਤਰਾਂ ਨਾਲ ਸੰਬੰਧਿਤ ਚਾਹਵਾਨ ਸਿੱਖਿਆਰਥੀ ਜੋ 16-35 ਸਾਲ ਦੀ ਉਮਰ ਦੇ ਹੋਣ, ਬਿਨੈਪੱਤਰ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਜਾਂ ਯੂਨੀਵਰਸਿਟੀ ਦੀ ਵੈਬਸਾਈਟ www.pau.edu ਤੋਂ ਲੈ ਕੇ ਵੇਰਵੇ ਸਹਿਤ ਭਰ ਕੇ ਮਿਤੀ 8.7.2019 ਤੱਕ ਭੇਜ ਸਕਦੇ ਹਨ। ਉਮੀਦਵਾਰ ਅਸਲ ਸਰਟੀਫਿਕੇਟਾਂ ਸਹਿਤ ਇੰਟਰਵਿਊ ਲਈ ਮਿਤੀ 30.07.2019 ਨੂੰ ਸਵੇਰੇ 9.00 ਵਜੇ ਮੁਖੀ ਫਲੋਰੀਕਲਚਰ ਐਂਡ ਲੈਂਡਸਕੇਪਿੰਗ ਵਿਭਾਗ ਕੋਲ ਹਾਜ਼ਿਰ ਹੋਣ।