• ਇਹ ਵਾਤਾਵਰਣ ਅਨੁਕੂਲ ਤਕਨੀਕ ਹੈ ਜੋ ਕਿ ਆਮਤੌਰ ਤੇ ਕਿੰਨੂ,ਆੜੂ,ਆਲੂਬੁਖਾਰਾ,ਅਮਰੂਦ,ਨਾਸ਼ਪਾਤੀ ਅਤੇ ਅੰਬ ਦੇ ਦਰੱਖਤਾਂ ਤੇ ਫਲ ਦੀ ਮੱਖੀ ਨੂੰ ਰੋਕਣ ਲਈ ਉਪਯੋਗ ਕੀਤੀ ਜਾਂਦੀ ਹੈ। ਇਹ ਦਰੱਖਤ ਨੂੰ ਇਸ ਕੀੜੇ ਦੇ ਹਮਲੇ ਤੋਂ ਬਚਾਉਂਦਾ ਹੈ ।
• ਇਹ ਇੱਕ ਕੰਟੇਨਰ ਹੁੰਦਾ ਹੈ ਜਿਸ ਵਿੱਚ ਇੱਕ ਲੱਕੜੀ ਦਾ ਟੁਕੜਾ ਜੋ ਕਿ, ਮਿਥਾਈਲ ਇਊਜਿਨੋਲ ਅਤੇ ਡਾਈਕਲੋਰਵੋਸ ਨਾਲ ਸੋਧਿਆ ਹੁੰਦਾ ਹੈ । ਇਹ ਨਰ ਮੱਖੀ ਨੂੰ ਆਕਰਸ਼ਿਤ ਕਰਦਾ ਹੈ।
• ਕਾਰਡ ਨੂੰ ਦਰੱਖਤ ਦੇ ਨਾਲ ਜਮੀਨ ਦੀ ਸਤਾਂ ਤੋਂ 1-1.5 ਮੀਟਰ ਉਚਾਈ ਤੱਕ ਮੈਟਾਲਿਕ ਤਾਰ ਦੀ ਮੱਦਦ ਨਾਲ ਬੰਨਿਆਂ ਜਾਂਦਾ ਹੈ। ਕਾਰਡ ਨੂੰ ਉਸ ਜਗਾਂ ਤੇ ਬੰਨਣਾ ਚਾਹੀਦਾ ਜਿੱਥੇ ਧੁੱਪ ਸਿੱਧੀ ਨਾ ਪਵੇ।
• ਫਲ ਦੀ ਮੱਖੀ ਦੇ ਕਾਰਡ,16 ਕਾਰਡ ਪ੍ਰਤੀ ਏਕੜ ਵਿੱਚ ਲਗਾਓ। ਆੜੂ ਦੇ ਲਈ ਮਈ ਦੇ ਪਹਿਲੇ ਹਫਤੇ ਵਿੱਚ ਕਾਰਡ ਬੰਨੋ,ਨਾਸ਼ਪਾਤੀ ਦੇ ਲਈ ਜੂਨ ਦੇ ਮਹੀਨੇ ਵਿੱਚ,ਅਮਰੂਦ ਦੇ ਲਈ ਜੁਲਾਈ ਦੇ ਪਹਿਲੇ ਹਫਤੇ ਵਿੱਚ ਅਤੇ ਕਿੰਨੂ ਦੀ ਫਸਲ ਦੇ ਲਈ ਅਗਸਤ ਮਹੀਨੇ ਵਿੱਚ ਕਾਰਡ ਬੰਨੋ। ਇਸ ਕਾਰਡ ਨੂੰ ਕਟਾਈ ਤੱਕ ਰੱਖਣਾ ਚਾਹੀਦਾ ਹੈ।
• ਇੱਕ ਕਾਰਡ ਲੱਗਭੱਗ 6000 ਨਰ ਮੱਖੀ ਨੂੰ ਫੜਦਾ ਹੈ ਅਤੇ ਕਾਫੀ ਹੱਦ ਤੱਕ ਪ੍ਰਜਣਨ ਘੱਟ ਕਰਨ ਵਿੱਚ ਮੱਦਦ ਕਰਦਾ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store