ਅੱਪਡੇਟ ਵੇਰਵਾ

4403-ze.jpg
ਦੁਆਰਾ ਪੋਸਟ ਕੀਤਾ Apnikheti
2018-04-26 11:24:46

ਪਸ਼ੂਆਂ ਦੀ ਜੇਰ ਨਾਂ ਪੈਣ ਤੇ ਇਹ ਪਰਖਿਆ ਹੋਇਆ ਦੇਸੀ ਨੁਸਖਾ ਕਰੇਗਾ ਕੰਮ

ਪਸ਼ੂਆਂ ਦੇ ਸੂਣ ਤੋਂ 8-12 ਘੰਟਿਆਂ ਬਾਅਦ ਜੇਕਰ ਪਸ਼ੂ ਨੂੰ ਜੇਰ ਨਹੀ ਪੈਂਦੀ ਤਾਂ ਵੱਡੀ ਸਮੱਸਿਆਂ ਬਣ ਸਕਦੀ ਹੈ। ਜੇਰ ਦੇ ਨਾ ਪੈਣ ਦਾ ਸਭ ਤੋਂ ਵੱਡਾ ਕਾਰਨ ਹੈ ਕਮਜ਼ੋਰੀ। ਸਹੀ ਫੀਡ ਨਾ ਮਿਲਣ ਕਰਕੇ ਕਮਜ਼ੋਰ ਪਸ਼ੂ ਦੀ ਜੇਰ ਅਟਕਣ ਦੇ ਜਿਆਦਾ ਚਾਨਸ ਹੁੰਦੇ ਹਨ । ਇਸ ਲਈ ਬੱਚੇਦਾਨੀ ਦਾ ਮੂੰਹ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਜੇਰ ਦਾ ਪੈਣਾ ਬਹੁਤ ਜਰੂਰੀ ਹੈ। ਕਈ ਵਾਰ ਜੇਰ ਨੂੰ ਹੱਥ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ , ਇਸ ਤਰਾਂ ਜੇਰ ਕੱਢਣ ਦਾ ਹਰਜ਼ ਕੋਈ ਨਹੀ ਪਰ ਜੇਕਰ ਇਸ ਤਰਾਂ ਜੇਰ ਕੱਢਣ ਤੋਂ ਪ੍ਰਹੇਜ਼ ਕੀਤਾ ਜਾਵੇ ਤਾਂ ਵਧੀਆ ਗੱਲ ਹੈ ਕਿਉਕੀ ਕਈ ਵਾਰ ਜਿਆਦਾ ਜੋਰ ਨਾਲ ਜੇਰ ਖਿੱਚਣ ਨਾਲ ਜਾਂ ਫਿਰ ਜੇਰ ਰਾਹੀ ਕੋਈ ਬਿਮਾਰੀ ਲੱਗਣ ਦੀ ਮੁਸ਼ਕਿਲ ਆ ਸਕਦੀ ਹੈ ।

ਜੇਰ ਕੱਢਣ ਲਈ ਜਾਂ ਤਾਂ ਕਿਸੇ ਮਾਹਿਰ ਡਾਕਟਰ ਦੀ ਸਹਾਇਤਾ ਲਈ ਜਾਵੇ ਜਾਂ ਫਿਰ ਸਫਲ ਡੇਅਰੀ ਪਾਲਕਾਂ ਵੱਲੋਂ ਪਰਖਿਆਂ ਇਹ ਤਰੀਕਾ ਤੁਸੀ ਵਰਤ ਕੇ ਦੇਖ ਸਕਦੇ ਹੋਂ।

ਕੀ ਹੈ ਦੇਸੀ ਤਰੀਕਾ ?

ਜੇਰ ਨਾ ਪੈਣ ਦੀ ਹਾਲਤ ਵਿੱਚ ਜਾਂ ਫਿਰ ਤੁਹਾਨੂੰ ਲੱਗਦਾ ਕਿ ਜੇਰ ਦਾ ਕੋਈ ਹਿੱਸਾ ਪਸ਼ੂ ਦੇ ਅੰਦਰ ਰਹਿ ਗਿਆ ਹੈ ਤਾਂ ਤੁਸੀ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ। ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ, ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਪਸ਼ੂ ਨੂੰ ਦਿਓ । ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਅੰਦਰੋ ਬਿਲਕੁੱਲ ਸਫਾਈ ਹੋ ਜਾਵੇਗੀ ।