ਅੱਪਡੇਟ ਵੇਰਵਾ

9068-pashu.jpg
ਦੁਆਰਾ ਪੋਸਟ ਕੀਤਾ Guru Angad Dev University, Ludhiana
2018-02-13 09:50:38

ਪਸ਼ੂਆਂ ਲਈ ਤੂੜੀ / ਪਰਾਲੀ ਨੂੰ ਯੂਰੀਏ ਨਾਲ ਸੋਧਣ ਦਾ ਤਰੀਕਾ

ਮੱਝਾਂ / ਗਾਵਾਂ ਦੇ ਰੂਮਨ ਵਿਚਲੇ ਸੂਖਮ ਜੀਵ ਯੂਰੀਏ ਨੂੰ ਤੋੜ ਕੇ ਆਪਣੀ ਜੀਵ ਪ੍ਰੋਟੀਨ ਬਣਾਉਣ ਲਈ ਵਰਤ ਲੈਂਦੇ ਹਨ ਜੋ ਪਸ਼ੂ ਦੀਆਂ ਜਰੂਰਤਾਂ ਪੂਰੀਆਂ ਕਰਦੀ ਹੈ । ਸੋ ਪਸ਼ੂਆਂ ਦੀ ਵੰਡ ਵਿੱਚ 1% ਯੂਰੀਏ ਦੀ ਵਰਤੋਂ ਕਰਨ ਨਾਲ ਵੰਡ ਵਿੱਚ ਯੂਰੀਆ ਚੰਗੀ ਤਰਾਂ ਮਿਕਸ ਹੋਣਾ ਚਾਹੀਦਾ ਹੈ ਤੇ ਯੂਰੀਆ ਦੀਆਂ ਡਲੀਆਂ ਨਹੀ ਹੋਣੀਆਂ ਚਾਹੀਦੀਆਂ। ਪਸ਼ੂਆਂ ਦੇ ਚਾਰੇ ਲਈ ਜੇਕਰ ਤੂੜੀ/ ਪਰਾਲੀ ਨੂੰ ਯੂਰੀਏ ਨਾਲ ਸੋਧ ਕੇ ਵਰਤਦੇ ਹੋਂ ਤਾਂ ਤੂੜੀ/ ਪਰਾਲੀ ਦੇ ਖੁਰਾਕੀ ਗੁਣਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਤੇ ਸੋਧੀ ਹੋਈ ਪਰਾਲੀ ਨੂੰ ਸੁੱਕੇ ਤੌਰ ਤੇ ਵਰਤ ਕੇ ਪਸ਼ੂਆਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਕਮੀ ਨੂੰ ਦੂਰ ਵੀ ਕੀਤਾ ਜਾ ਸਕਦਾ ਹੈ।

ਯੂਰੀਏ ਨਾਲ ਕਿਵੇਂ ਸੋਧੀ ਜਾਵੇ ਤੂੜੀ ?

ਤੂੜੀ / ਪਰਾਲੀ ਨੂੰ ਯੂਰੀਏ ਨਾਲ ਸੋਧਣ ਲਈ 4 ਕੁਇੰਟਲ ਤੂੜੀ ਜਾਂ ਕੁਤਰੀ ਹੋਈ ਪਰਾਲੀ ਲਓ ਅਤੇ ਇਸ ਨੂੰ ਜਮੀਨ ਤੇ ਵਿਛਾ ਲਵੋ। ਫਿਰ 14 ਕਿਲੋ ਯੂਰੀਏ ਨੂੰ 200 ਲੀਟਰ ਪਾਣੀ ਵਿੱਚ ਘੋਲ ਲਵੋ ਤੇ ਤੂੜੀ/ਪਰਾਲੀ ਤੇ ਛਿੜਕੋ ਤਾਂ ਕਿ ਸਾਰੀ ਤੂੜੀ / ਪਰਾਲੀ ਗਿੱਲੀ ਹੋ ਜਾਵੇ । ਚੰਗੀ ਤਰਾਂ ਰਲਾਉਣ ਤੋਂ ਬਾਅਦ ਇਸ ਨੂੰ ਦਬਾ ਕੇ 9 ਦਿਨਾਂ ਦੇ ਲਈ ਢੱਕ ਕੇ ਰੱਖੋ । 9 ਦਿਨਾਂ ਦੇ ਬਾਅਦ ਸੋਧੀ ਹੋਈ ਤੂੜੀ ਤਿਆਰ ਹੋ ਜਾਂਦੀ ਹੈ । ਇਹ ਗੁਣਕਾਰੀ ਤੇ ਨਰਮ ਹੋਂ ਜਾਂਦੀ ਹੈ ।

ਕਿਸ ਤਰਾਂ ਖਵਾਉਣੀ ਹੈ ?

ਖੁਆਉਣ ਲੱਗਿਆਂ ਤੂੜੀ ਨੂੰ ਇੱਕ ਪਾਸੇ ਤੋਂ ਹੀ ਖੋਲੋ ਤੇ ਕੁੱਝ ਦੇਰ ਹਵਾ ਲੱਗਣ ਦਿਓ । ਜੇਕਰ ਹਵਾ ਨਹੀ ਲਗਾਉਦੇ ਤਾਂ ਅਮੋਨੀਆਂ ਗੈਸ ਜੋ ਬਣੀ ਹੁੰਦੀ ਹੈ ਉਹ ਪਸ਼ੂ ਦੀਆਂ ਅੱਖਾਂ ਵਿੱਚ ਚੁੱਬਣ ਲੱਗਦੀ ਹੈ। ਫਿਰ ਪਸ਼ੂ ਨੂੰ ਥੋੜਾ ਥੋੜਾ ਗਿਝਾਓ ।ਸੋਧੀ ਹੋਈ ਤੂੜੀ ਨੂੰ ਪ੍ਰਤੀ 4 ਕਿੱਲੋ ਦੇ ਹਿਸਾਬ ਨਾਲ ਹਰੇ ਚਾਰੇ ਵਿੱਚ ਮਿਲਾ ਵੱਡੇ ਪਸ਼ੂਆਂ ਨੂੰ ਖੁਆਈ ਜਾ ਸਕਦੀ ਹੈ।

ਨੋਟ - ਇਸ ਦੀ ਵਰਤੋਂ ਘੋੜੇ , ਸੂਰਾਂ ਤੇ 6 ਮਹੀਂਨੇ ਤੋਂ ਘੱਟ ਉਮਰ ਦੇ ਪਸ਼ੂਆਂ ਲਈ ਨਾ ਕੀਤੀ ਜਾਵੇ।