ਅੱਪਡੇਟ ਵੇਰਵਾ

7323-kisan_bhlai_vibhag.jpeg
ਦੁਆਰਾ ਪੋਸਟ ਕੀਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
2019-10-17 11:58:18

ਪਰਾਲੀ ਨੂੰ ਖੇਤਾਂ ਵਿੱਚ ਹੀ ਸਾਂਭਣ ਲਈ ਮਸ਼ੀਨਾਂ 'ਤੇ ਸਬਸਿਡੀ ਲਈ ਨਵੀਆਂ ਦਰਖ਼ਾਸਤਾਂ 19.10.2019 ਤੱਕ ਮੰਗਣ ਸੰਬੰਧੀ ਜਾਣਕਾਰੀ

ਸਾਲ 2019  ਦੌਰਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਸੰਭਾਲਣ ਲਈ ਨਿੱਜੀ ਕਿਸਾਨਾਂ/ਕਿਸਾਨ ਗਰੁੱਪਾਂ/ਸਹਿਕਾਰੀ ਸਭਾਵਾਂ ਪਾਸੋਂ ਸਬਸਿਡੀ ਤੇ ਮੁਹੱਈਆ ਕਰਵਾਉਣ ਲਈ ਨਵੀਂ ਮਸ਼ੀਨ ਸੁਪਰ ਸੀਡਰ ਤੋਂ ਇਲਾਵਾ ਸੁਪਰ ਐੱਸ.ਐੱਮ.ਐੱਸ. ਅਤੇ ਹੈਪੀ ਸੀਡਰ ਲਈ ਨਵੀਆਂ ਦਰਖ਼ਾਸਤਾਂ ਦੀ ਮੰਗ ਕੀਤੀ ਜਾਂਦੀ ਹੈ। ਇਹ ਦਰਖ਼ਾਸਤਾਂ ਦੀ ਮੰਗ ਕੀਤੀ ਜਾਂਦੀ ਹੈ। ਇਹ ਦਰਖ਼ਾਸਤਾਂ ਹੁਣ ਮਿਤੀ 19.10.2019 ਤੱਕ ਦੀਟਾਂ ਜਾ ਸਕਦੀਆਂ ਹਨ।

ਨੋਟ: ਸਹਿਕਾਰੀ ਸਭਾਵਾਂ ਅਤੇ ਕਿਸਾਨ ਗਰੁੱਪਾਂ ਲਈ 80% ਅਤੇ ਨਿੱਜੀ ਕਿਸਾਨਾਂ ਲਈ 50% ਸਬਸਿਡੀ

ਸਬਸਿਡੀ ਲਈ ਜ਼ਰੂਰੀ ਨੁਕਤੇ:

  • ਇਹ ਦਰਖ਼ਾਸਤਾਂ ਖੇਤੀਬਾੜੀ ਵਿਭਾਗ ਦੇ ਬਲਾਕ ਅਧਿਕਾਰੀਆਂ ਜਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਸਾਦੇ ਕਾਗਜ਼ ਤੇ ਲਿਖ ਕੇ ਦਿੱਤੀਆਂ ਜਾ ਸਕਦੀਆਂ ਹਨ।
  • ਇਨ੍ਹਾਂ ਮਸ਼ੀਨਾਂ ਦੀ ਸਪਲਾਈ ਦੇਣ ਲਈ ਮਸ਼ੀਨਾਂ ਦੇ ਨਿਰਮਾਤਾ/ਡੀਲਰ ਭਾਰਤ ਸਰਕਾਰ ਵੱਲੋਂ ਇੰਮਪੈਨਲ ਕੀਤੇ ਗਏ ਹਨ ਅਤੇ ਉਹਨਾਂ ਦੇ ਵੱਖ-ਵੱਖ ਮਸ਼ੀਨਾਂ ਬਾਬਤ ਪ੍ਰਵਾਨ ਕੀਤੇ ਗਏ ਰੇਟ ਵੀ ਪੋਰਟਲ ਤੇ ਦੇਖੇ ਜਾ ਸਕਦੇ ਹਨ। ਜਿਹਨਾਂ ਦੀਆਂ ਲਿਸਟਾਂ ਖੇਤੀਬਾੜੀ ਦਫ਼ਤਰਾਂ ਤੋਂ ਵੀ ਦੇਖੀਆਂ ਜਾ ਸਕਦੀਆਂ ਹਨ। 
  • ਨਿੱਜੀ ਕਿਸਾਨ/ਕਿਸਾਨ ਗਰੁੱਪਾਂ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਦਰਖ਼ਾਸਤ ਵਿੱਚ ਮੰਗੀਆਂ ਮਸ਼ੀਨਾਂ ਤੇ ਕਿਸੇ ਵੀ ਸਕੀਮ ਤਹਿਤ ਸਬਸਿਡੀ ਨਾ ਪ੍ਰਾਪਤ ਕੀਤੀ ਹੋਵੇ। 
  • ਸੁਪਰ ਐੱਸ.ਐੱਮ.ਐੱਸ. ਇੱਕ ਤੋਂ ਵੱਧ ਵੀ ਪ੍ਰਵਾਨ ਕੀਤੇ ਜਾ ਸਕਣਗੇ ਪਰ ਸਬਸਿਡੀ 50% ਹੀ ਪ੍ਰਵਾਨ ਕੀਤੀ ਜਾਵੇਗੀ।
  • ਵਿਭਾਗ ਪਾਸ ਉਪਲੱਬਧ ਫੰਡਸ ਅਨੁਸਾਰ ਹੀ ਪ੍ਰਾਪਤ ਹੋਈਆਂ ਨਿੱਜੀ ਕਿਸਾਨਾਂ/ ਕਿਸਾਨ ਗਰੁੱਪਾਂ ਦੀਆਂ ਦਰਖ਼ਾਸਤਾਂ ਪ੍ਰਵਾਨ ਕੀਤੀਆਂ ਜਾਣਗੀਆਂ। ਗਰੁੱਪਾਂ ਲਈ ਸਬਸਿਡੀ ਦੀ ਹੱਦ 3 ਲੱਖ 68 ਹਜ਼ਾਰ ਹੀ ਰਹੇਗੀ। 

ਕਿਸੇ ਤਰ੍ਹਾਂ ਦੀ ਵਧੇਰੇ ਜਾਣਕਾਰੀ ਲਈ ਬਲਾਕ ਖੇਤੀਬਾੜੀ ਅਫ਼ਸਰ/ਸਹਾਇਕ ਖੇਤੀਬਾੜੀ ਇੰਜੀਨੀਅਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰਾਂ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

ਡਾਇਰੈਕਟਰ 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ