ਅੱਪਡੇਟ ਵੇਰਵਾ

4413-neem.jpg
ਦੁਆਰਾ ਪੋਸਟ ਕੀਤਾ Apnikheti
2018-07-11 05:41:13

ਪੌਦਿਆਂ ਦੀ ਹਰ ਬਿਮਾਰੀ ਦਾ ਇਲਾਜ- ਨਿੱਮ ਮਲ੍ਹਮ

ਵਿਧੀ: 50 ਲਿਟਰ ਪਾਣੀ, 20 ਲਿਟਰ ਗੋਮੂਤਰ , 20 ਕਿਲੋ ਦੇਸੀ ਗਾਂ ਦਾ ਤਾਜਾ ਗੋਬਰ ਪਾ ਕੇ ਚੰਗੀ ਤਰਾਂ ਲੱਕੜੀ ਦੇ ਡੰਡੇ ਨਾਲ ਮਿਲਾਓ ,10 ਕਿਲੋ ਨਿੱਮ ਦੀ ਚਟਨੀ ਜਾਂ ਨਿਮੋਲੀ ਦਾ ਪਾਊਡਰ ਪਾਓ| 48 ਘੰਟੇ ਛਾਂ ਵਿੱਚ ਰੱਖੋ| ਦਿਨ ਵਿੱਚ 2 ਵਾਰ ਸਵੇਰੇ ਸ਼ਾਮ 1 ਮਿਨਟ ਲਈ ਘੋਲੋ| ਧੁੱਪ ਅਤੇ ਮੀਂਹ ਤੋਂ ਬਚਾਓ| 48 ਘੰਟਿਆਂ ਤਕ ਪਿਆ ਰਹਿਣ ਦਿਓ|

ਨਿੱਮ ਮਲ੍ਹਮ ਦਾ ਪ੍ਰਯੋਗ

ਇਆ ਮਲ੍ਹਮ ਨੂੰ ਸਾਲ ਵਿਚ 4 ਵਾਰ ਲਗਾਉਣਾ ਹੈ| ਜਿਥੋਂ ਟਾਹਣੀਆਂ ਸ਼ੁਰੂ ਹੋਣ, ਓਥੇ ਹੀ ਲਗਾਓ| ਸਾਲ ਵਿੱਚ 4 ਵਾਰ ਹੇਠਾਂ ਲਿਖੇ ਮੁਤਾਬਿਕ ਵਰਤੋਂ| 

• ਮਈ ਦੇ ਪਹਿਲੇ ਹਫਤੇ 

• ਸਿਤੰਬਰ ਦਾ ਆਖ਼ਿਰੀ ਜਾਂ ਅਕਤੂਬਰ ਦਾ ਪਹਿਲਾ ਹਫਤਾ 

• 21 ਦਿਸੰਬਰ ਤੋਂ 14 ਜਨਵਰੀ ਤਕ 

• ਹੋਲੀ ਤੋਂ ਅਗਲੇ 14 ਦਿਨਾਂ ਤੱਕ

ਲਾਭ: ਨਿੱਮ ਦਾ ਉਪਯੋਗ ਚਿੱਟੀ ਮੱਖੀ, ਐਫ਼ੀਡਸ, ਜੈਸਿਡ ਆਦਿ ਪੌਦੇ ਦਾ ਰਾਸ ਚੂਸਣ ਵਾਲੇ ਕੀੜਿਆਂ ਨੂੰ ਰੋਕਣ ਵਿੱਚ ਪ੍ਰਭਾਵਸ਼ਾਲੀ ਹੈ| ਇਹ ਦੀਮਕ, ਨਿਮਾਟੋਡਸ ਤੇ ਹੋਰ ਕੀੜਿਆਂ ਤੋਂ ਫ਼ਸਲ ਦੀ ਰੱਖਿਆ ਕਰਦਾ ਹੈ| ਦੇਸੀ ਗਾਂ ਦਾ ਗੋਬਰ ਅਤੇ ਮੂਤਰ ਦਾ ਮਿਸ਼੍ਰਣ ਮਿਲੀ ਬੱਗ ਨੂੰ ਰੋਕਦਾ ਹੈ| ਗੋਮੂਤਰ ਐਫੀਡ ਅਤੇ ਪੱਤੀ ਹੌਪਰ ਨੂੰ ਵੀ ਰੋਕਦਾ ਹੈ|