ਅੱਪਡੇਟ ਵੇਰਵਾ

6609-nrma.png
ਦੁਆਰਾ ਪੋਸਟ ਕੀਤਾ PAU, Ludhiana
2018-08-02 03:48:47

ਨਰਮੇ ਉੱਪਰ ਮਿਲੀ ਬੱਗ ਦੇ ਹਮਲੇ ਤੋਂ ਸੁਚੇਤ ਰਹੋ

ਕਿਸਾਨ ਵੀਰੋ! ਆਪਣੇ ਨਰਮੇ ਦੇ ਖੇਤਾਂ ਅਤੇ ਆਲੇ-ਦੁਆਲੇ ਉੱਗੇ ਨਦੀਨਾਂ ਦਾ ਮਿਲੀ ਬੱਗ ਲਈ ਲਗਾਤਾਰ ਸਰਵੇਖਣ ਕਰੋ।

Ÿ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ, ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਤੇ ਉੱਗੇ ਨਦੀਨ ਜਿਵੇਂ ਕਿ ਕਾਂਗਰਸ ਘਾਹ, ਕੰਘੀ ਬੂਟੀ, ਪੀਲੀ ਬੂਟੀ, ਧਤੂਰਾ, ਮਕੋਅ, ਇਟਸਿਟ, ਆਦਿ ਨੂੰ ਨਸ਼ਟ ਕਰੋ।

Ÿ ਨਰਮੇ ਦੇ ਖੇਤਾਂ ਨੂੰ ਮਿਲੀ ਬੱਗ ਦੇ ਪਾਲਣਹਾਰ ਨਦੀਨਾਂ ਤੋਂ ਮੁਕਤ ਰੱਖੋ।

Ÿ ਮਿਲੀ ਬੱਗ ਦੁਆਰਾ ਪ੍ਰਭਾਵਿਤ ਬੂਟਿਆਂ ਨੂੰ ਪੁੱਟਣ ਤੋਂ ਬਾਅਦ ਪਾਣੀ ਦੇ ਖਾਲਿਆਂ ਵਿੱਚ ਨਾ ਸੁੱਟੋ।

Ÿ ਮਿਲੀ ਬੱਗ ਦੀ ਰੋਕਥਾਮ ਲਈ 500 ਮਿਲੀਲਿਟਰ ਅਪਲੋਡ/ਟ੍ਰਿਬਊਨ 25 ਐਸ ਸੀ (ਬੂਪਰੋਫੈਜ਼ਿਨ) ਜਾਂ 500 ਮਿਲੀਲਿਟਰ ਕਿਊਰਾਕਰਾਨ/ਕਰੀਨਾ/ ਪ੍ਰੋਫੈਕਸ/ਸੈਲਰੋਨ 50 ਈ ਸੀ (ਪ੍ਰੋਫੈਨੋਫਾਸ) ਜਾਂ 800 ਮਿਲੀਲਿਟਰ ਏਕਾਲਕਸ/ਕੁਇਨਲਫਾਸ/ ਕੁਇਨਗਾਰਡ 25 ਈ ਸੀ (ਕੁਇਨਲਫਾਸ) ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

Ÿ ਇਸ ਦੀ ਸੁਚੱਜੀ ਰੋਕਥਾਮ ਲਈ ਬੂਟੇ ਦੇ ਉੱਪਰ ਤੋਂ ਹੇਠਾਂ ਤੱਕ ਸਾਰੇ ਪੱਤਿਆਂਤੇ ਛਿੜਕਾਅ ਪਹੰੁਚਣਾ ਬਹੁਤ ਜ਼ਰੁਰੀ ਹੈ।

ਹੋਰ ਜਾਣਕਾਰੀ ਲਈ ਸੰਪਰਕ ਕਰੋ

ਡਾ ਵਿਜੈ ਕੁਮਾਰ (97794-51214