ਅੱਪਡੇਟ ਵੇਰਵਾ

4388-nadeen.jpg
ਦੁਆਰਾ ਪੋਸਟ ਕੀਤਾ Apnikheti
2018-02-02 06:32:10

ਨਦੀਨਾਂ ਦੀ ਰੋਕਥਾਮ ਕਿਵੇਂ ਕਰੀਏ

ਨਦੀਨ ਜਿਵੇਂ ਕਿ ਫਲੈਰਿਸ ਮਾਈਨਰ, ਜੰਗਲੀ ਜਵੀਂ, ਜੰਗਲੀ ਪਾਲਕ, ਬਾਥੂ, ਚਿੱਟੀ ਸੇਂਜੀ, ਜੰਗਲੀ ਮਟਰ ਆਦਿ ਕਣਕ ਨਾਲ ਜਗ੍ਹਾ, ਆਹਾਰ ਅਤੇ ਸੂਰਜ ਦੀ ਰੌਸ਼ਨੀ ਦੇ ਲਈ ਮੁਕਾਬਲਾ ਕਰਦੇ ਹਨ।

• ਕਣਕ ਵਿੱਚ ਨਦੀਨਾਂ ਦੇ ਰੋਕਥਾਮ ਲਈ ਬਿਜਾਈ ਅੰਤ-ਅਕਤੂਬਰ ਅਤੇ ਨਵੰਬਰ ਦੇ ਪਹਿਲੇ ਹਫਤੇ ਵਿੱਚ ਕੀਤੀ ਜਾਣੀ ਚਾਹੀਦੀ ਹੈ।

• ਫਸਲ ਦੀ ਬਿਜਾਈ ਤੋਂ 30-40 ਦਿਨ ਬਾਅਦ ਭਾਵ ਜਦੋਂ ਨਦੀਨਾਂ ਦੇ 2-4 ਪੱਤੇ ਨਿਕਲਣ ਤੋਂ ਬਾਅਦ ਮੁੱਖ ਤੌਰ 'ਤੇ ਨਦੀਨ-ਨਾਸ਼ਕਾਂ ਦੀ ਸਪਰੇਅ ਕਰਨੀ ਚਾਹੀਦੀ ਹੈ।

• ਸਿਫਾਰਿਸ਼ ਕੀਤੀ ਗਏ ਨਦੀਨ-ਨਾਸ਼ਕ ਦੀ ਮਾਤਰਾ ਘੱਟ-ਵੱਧ ਨਾ ਕਰੋ।

• ਨਦੀਨ-ਨਾਸ਼ਕ ਦੀ ਸਪਰੇਅ 150-200 ਲੀਟਰ ਪਾਣੀ ਵਿੱਚ ਮਿਲਾ ਕੇ ਕਰਨੀ ਚਾਹੀਦੀ ਹੈ।

• ਜੇਕਰ ਖੇਤ ਵਿੱਚ ਟੋਪਿਕ ਨਦੀਨ-ਨਾਸ਼ਕ ਦੀ ਸਪਰੇਅ ਪਹਿਲਾਂ ਕੀਤੀ ਜਾ ਚੁੱਕੀ ਹੈ, ਤਾਂ ਅਗਲੀ ਵਾਰ ਕਿਸੇ ਹੋਰ ਜਿਵੇਂ ਕਿ Total ਵਰਗੇ ਨਦੀਨ-ਨਾਸ਼ਕ ਦੀ ਸਪਰੇਅ ਕਰੋ।

• ਜੇਕਰ ਸੰਭਵ ਹੋਵੇ ਤਾਂ ਫਸਲੀ ਚੱਕਰ ਅਪਣਾਓ ਅਤੇ ਫਸਲਾਂ ਬਦਲ-ਬਦਲ ਕੇ ਉਗਾਓ।