ਅੱਪਡੇਟ ਵੇਰਵਾ

3834-kk.jpg
ਦੁਆਰਾ ਪੋਸਟ ਕੀਤਾ Apnikheti
2018-11-22 10:58:13

ਦਸੰਬਰ ਮਹੀਨੇ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ

•ਪਸ਼ੂਆਂ ਨੂੰ ਤਾਪਮਾਨ ਵਿੱਚ ਅਚਾਨਕ ਆਉਣ ਵਾਲੇ ਬਦਲਾਅ ਤੋਂ ਬਚਾਉਣ ਲਈ ਪਸ਼ੂਆਂ ਨੂੰ ਰਾਤ ਦੇ ਸਮੇਂ ਢੱਕੇ ਹੋਏ ਸ਼ੈੱਡ / ਇਲਾਕੇ ਵਿੱਚ ਰੱਖਣਾ ਚਾਹੀਦਾ ਹੈ।

•ਜੇਕਰ ਪਸ਼ੂਾਆਂ ਨੂੰ ਐੱਫ.ਐੱਮ.ਡੀ., ਗਲਘੋਟੂ ਰੋਗ, ਲੰਗੜਾ ਬੁਖਾਰ, ਆਤੜੀਆਂ ਦੇ ਰੋਗ ਲਈ ਜੇਕਰ ਟੀਕਾਕਰਨ ਨਹੀ ਕਰਵਾਇਆ ਹੈ ਤਾਂ ਇਸ ਮਹੀਨੇ ਤੁਰੰਤ ਕਰਵਾਉਣਾ ਚਾਹੀਦਾ ਹੈ।

•ਸਹੀ ਮਾਤਰਾ ਵਿੱਚ ਲੂਣ / ਖਣਿਜ ਮਿਸ਼ਰਣ ਫੀਡ ਨਾਲ ਮਿਲਾ ਕੇ ਪਸ਼ੂਆਂ ਨੂੰ ਦੇਣਾ ਚਾਹੀਦਾ ਹੈ।

•ਦੁੱਧ ਵਾਲੇ ਪਸ਼ੂਆਂ ਨੂੰ ਮਾਸਟਾਈਟਸ ਤੋਂ ਬਚਾਉਣ ਲਈ ਦੁੱਧ ਚੋਣ ਤੋਂ ਬਾਅਦ ਉਨ੍ਹਾਂ ਦੇ ਥਣਾਂ ਨੂੰ ਇੱਕ ਕੀਟਾਣੂਨਾਸ਼ਕ ਨਾਲ ਸਾਫ਼ ਕਰਨਾ ਚਾਹੀਦਾ ਹੈ।

•ਹਰੇ ਚਾਰੇ ਦੀ ਮਾਤਰਾ ਪਸ਼ੂਆਂ ਦੀ ਫੀਡ ਵਿੱਚ ਸੀਮਿਤ ਮਾਤਰਾ ਵਿੱਚ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਪਸ਼ੂਆਂ ਵਿੱਚ ਦਸਤ ਅਤੇ ਐਸੀਡੋਸਿਸ ਵਰਗੀ ਬਿਮਾਰੀ ਪੈਦਾ ਹੋਣ ਦੀ ਸੰਭਾਵਨਾ ਨੂੰ ਵਧਾਉਂਦਾ ਹੈ।

•ਜੇਕਰ ਪਸ਼ੂਆਂ ਨੂੰ ਖਾਣਾ ਖਿਲਾਉਣ ਤੋਂ ਬਾਅਦ ਹਰਾ ਚਾਰਾ ਬਚ ਜਾਂਦਾ ਹੈ, ਤਾਂ ਇਸ ਨੂੰ ਸੂਰਜ ਵਿੱਚ ਸੁਕਾਓ ਅਤੇ ਕਮੀ ਲਈ ਸਟੋਰ ਕਰੋ।

•ਬਰਸੀਮ ਦੀ ਬਿਜਾਈ ਤੋਂ 50-55 ਦਿਨ ਬਾਅਦ ਅਤੇ ਜਵੀਂ ਤੋਂ 55-40 ਦਿਨਾਂ ਬਾਅਦ, ਇਨ੍ਹਾ ਦੀ ਕਟਾਈ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਬਰਸੀਮ ਕਟਾਈ ਹਰ 25-30 ਦਿਨ ਬਾਅਦ ਕੀਤੀ ਜਾ ਸਕਦੀ ਹੈ।

•ਇਸ ਮਹੀਨੇ ਦੌਰਾਨ ਚਾਰੇ ਵਾਲੇ ਦਰੱਖਤਾਂ ਦੇ ਪੱਤੇ ਇਕੱਠੇ ਕਰਨੇ ਚਾਹੀਦੇ ਹਨ। ਇਨ੍ਹਾ ਪੱਤਿਆਂ ਨੂੰ ਸ਼ੈੱਡ ਵਿੱਚ ਸੁਕਾਉਣਾ ਚਾਹੀਦਾ ਹੈ ਅਤੇ ਚਾਰੇ ਦੀ ਘਾਟ ਦੇ ਸਮੇਂ ਦੌਰਾਨ ਪਸ਼ੂਆਂ ਨੂੰ ਖਾਣ ਲਈ ਦੇਣਾ ਚਾਹੀਦਾ ਹੈ।