ਅੱਪਡੇਟ ਵੇਰਵਾ

2338-mmn.jpg
ਦੁਆਰਾ ਪੋਸਟ ਕੀਤਾ Apni Kheti
2019-01-07 11:20:01

ਦੁਨੀਆਂ ਦੀ ਸਭ ਤੋਂ ਛੋਟੀ ਗਾਂ,ਮਾਨੇਕਿਆਮ

ਆਮ ਤੌਰ ਤੇ ਕੇਰਲ ਦੇ ਇਸ ਛੋਟੇ ਪਿੰਡ ਅਥੋਲੀ ਦਾ ਨਾਮ ਕੋਈ ਨਹੀ ਜਾਣਦਾ ਸੀ ਪਰ ਹੁਣ ਦੂਰ ਦੁਰਾਡੇ ਦੇ ਲੋਕ ਵੀ ਇਸ ਪਿੰਡ ਬਾਰੇ ਜਾਣਦੇ ਹਨ ਕਿਉਕੀ ਇੱਥੋ ਦੇ ਬਾਲਕ੍ਰਿਸ਼ਨ ਕੋਲ ਇਕ ਵਿਲੱਖਣ ਗਊ ਹੈ ਜੋ ਦੁਨੀਆਂ ਵਿਚ ਆਮ ਗਊ ਦੇ ਮੁਕਾਬਲੇ ਬਹੁਤ ਛੋਟੀ ਹੈ । ਇਹ ਸੁਣ ਕੇ ਹੈਰਾਨ ਹੋਵੋਗੇ ਕਿ ਇਸ ਗਾਂ ਦਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਸ਼ਾਮਿਲ ਹੈ । ਦੁਨੀਆ ਦੀ ਸਭ ਤੋਂ ਛੋਟੀ ਇਸ ਗਾਂ ਦਾ ਨਾਮ ਮਾਨੇਕਿਆਮ ਹੈ । ਆਮ ਗਊ ਦੀ ਲੰਬਾਈ 4.7- 5 ਫੁੱਟ ਤੱਕ ਹੁੰਦੀ ਹੈ ਪਰ ਇਸ ਦਾ ਕੱਦ 1.75 ਫੁੱਟ ਹੈ ਤੇ ਭਾਰ ਸਿਰਫ 40 ਕਿਲੋ ਹੈ । ਇਸ ਤਰਾਂ ਇਹ ਬੱਕਰੀ ਨਾਲੋ ਵੀ ਛੋਟੀ ਹੈ। ਬਾਲਕ੍ਰਿਸ਼ਨ ਦਾ ਪਰਿਵਾਰ ਵੀ ਕੱਦ ਛੋਟਾ ਹੋਣ ਕਰਕੇ ਇਸਨੂੰ ਕਾਰ ਰਾਹੀ ਕਿਤੇ ਵੀ ਲੈ ਜਾਂਦਾ ਹੈ।

ਕਿਓ ਹੈ ਕੱਦ ਛੋਟਾ ?

ਮਾਨੇਕਿਆਮ ਦੇ ਮਾਲਿਕ ਬਾਲਕ੍ਰਿਸ਼ਨ ਦਾ ਕਹਿਣਾ ਹੈ ਕਿ ਸ਼ੁਰੂ ਤੋ ਹੀ ਉਹਨਾਂ ਦੇ ਕੋਲ ਹੈ ਤੇ ਇਸ ਦਾ ਸੁਭਾਅ ਵੀ ਬੜਾ ਸ਼ਾਤ ਹੈ। ਸ਼ੁਰੂਆਤ ਵਿੱਚ ਬਾਲਕ੍ਰਿਸ਼ਨ ਨੇ ਕਾਫੀ ਕੋਸ਼ਿਸ਼ ਕੀਤੀ ਕਿ ਕਿਸੇ ਤਰਾਂ ਇਸਦਾ ਕੱਦ ਵੱਧ ਜਾਵੇ ਪਰ ਕੋਈ ਫਰਕ ਨਹੀ ਪਿਆ ਤਾਂ ਉਹਨਾਂ ਨੇ ਲਾਡ ਪਿਆਰ ਨਾਲ ਇੰਦਾ ਹੀ ਪਾਲਣ ਦਾ ਫੈਸਲਾ ਕੀਤਾ । ਉੱਥੋ ਦੇ ਵੈਟਨਰੀ ਡਾਕਟਰ ਦਾ ਕਹਿਣਾ ਹੈ ਕਿ ਇਹ ਇੱਕ ਖਾਸ ਨਸਲ ਦੀ ਗਾਂ ਹੈ ਜੋ ਕੇਰਲਾਂ ਦੇ ਵਾਤਾਵਰਣ ਅਨੁਸਾਰ ਹੀ ਪਾਲੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਗਾਂ ਨੂੰ ਕੋਈ ਬਿਮਾਰੀ ਨਹੀਂ ਹੈ ਤੇ ਸਭ ਕੁੱਝ ਨਾਰਮਲ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ - Apni Kheti