ਅੱਪਡੇਟ ਵੇਰਵਾ

9285-milk.jpg
ਦੁਆਰਾ ਪੋਸਟ ਕੀਤਾ Punjab Dairy Development Board
2019-02-04 11:56:40

ਦੁੱਧ ਦਾ ਮੰਡੀਕਰਨ ਕਰ. ਕਮਾਓ ਵੱਧ ਮੁਨਾਫ਼ਾ

ਸਬਸਿਡੀ ਲਈ ਯੋਗ ਪਾਤਰਤਾ ਅਤੇ ਸਬਸਿਡੀ ਦੀ ਦਰ ਸੰਬੰਧੀ ਜਾਣਕਾਰੀ ਹੇਠ ਅਨੁਸਾਰ ਹੈ 

ਦੁੱਧ ਦਾ ਲਾਹੇਵੰਦ ਮੁੱਲ ਲਓ ਅਤੇ ਖਪਤਕਾਰਾਂ ਨੂੰ ਸ਼ੁੱਧ ਦੁੱਧ ਉਪਲੱਬਧ ਕਰਾਓ।

  • ਸਿੱਧੇ ਮੰਡੀਕਰਨ ਲਈ ਆਟੋਮੈਟਿਕ ਮਿਲਕ ਡਿਸਪੈਂਸਿੰਗ ਯੂਨਿਟ ਦੇ ਕੰਪੋਨੈਂਟ
  • ਬਲਾਕ ਮਿਲਕ ਕੂਲਰ 500 ਲੀਟਰ ਸਮਰੱਥਾ (ਪਿੰਡ ਪੱਧਰ 'ਤੇ) ਸਮੇਤ ਜਨਰੇਟਰ 
  • ਡਬਲ ਜੈਕਟਿਡ ਸਟੇਨਲੈਸ ਸਟੀਲ 304 ਟੈਂਕ 500 ਲੀਟਰ ਸਮਰੱਥਾ
  • 500 ਲੀਟਰ ਵਾਲੀ ਟੈਂਕੀ ਦੇ ਯੋਗ ਛੋਟੀ ਗੱਡੀ 
  • ਆਟੋਮੈਟਿਕ ਡਿਸਪੈਂਸਿੰਗ ਯੂਨਿਟ

ਸਬਸਿਡੀ ਲਈ ਯੋਗ ਪਾਤਰਤਾ

  • ਲਾਭਪਾਤਰੀ(ਇੱਕਲਾ ਦੁੱਧ ਉਤਪਾਦਕ/ਮਿਲਕ ਪ੍ਰੋਡਿਊਸਰ ਕੰਪਨੀ/ਸੈਲਫ ਹੈਲਪ ਗਰੁੱਪ) ਕੋਲ ਘੱਟੋ ਘੱਟ 500 ਲੀਟਰ ਦੁੱਧ ਹੋਵੇ ।
  • ਲਾਭਪਾਤਰੀ/ਮਿਲਕ ਪ੍ਰੋਡਿਊਸਰ ਕੰਪਨੀ ਜਾਂ ਸੈਲਫ ਹੈਲਪ ਗਰੁੱਪ ਦੇ ਘੱਟੋ ਘੱਟ ਇੱਕ ਮੈਂਬਰ ਨੇ ਡੇਅਰੀ ਵਿਕਾਸ ਵਿਭਾਗ/ ਪੰਜਾਬ ਡੇਅਰੀ ਵਿਕਾਸ ਬੋਰਡ/ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਤੋਂ ਘੱਟੋ ਘੱਟ 2 ਹਫ਼ਤੇ ਦੀ ਡੇਅਰੀ ਸਿਖਲਾਈ ਲਈ ਹੋਵੇ। 
  • ਡਾਇਰੈਕਟਰ ਮਿਲਕ ਮਾਰਕਿਟਿੰਗ ਯੂਨਿਟ ਦੀ ਖਰੀਦ ਬੈਂਕ ਤੋਂ ਘੱਟੋ ਘੱਟ 40% ਕਰਜ਼ਾ ਲੈ ਕੇ ਕੀਤੀ ਹੋਵੇ ।
  • ਲਾਭਪਾਤਰੀ ਨੇ ਵਿਭਾਗ ਵਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਅਤੇ ਪੈਨਲ 'ਤੇ ਰੱਖੀਆਂ ਕੰਪਨੀਆਂ ਵਿੱਚੋਂ ਹੀ ਡਾਇਰੈਕਟਰ ਮਿਲਕ ਮਾਰਕਿਟਿੰਗ ਯੂਨਿਟ ਦੀ ਖਰੀਦ ਕੀਤੀ ਜਾਵੇ ।

ਸਬਸਿਡੀ ਦੀ ਦਰ

  • 50% (ਬੈਕ ਐਂਡਿਡ)      
  • ਸਬਸਿਡੀ ਦੀ ਵੱਧ ਤੋਂ ਵੱਧ ਰਾਸ਼ੀ 4 ਲੱਖ ਰੁਪਏ

ਇਛੁੱਕ ਅਤੇ ਯੋਗ ਡੇਅਰੀ ਫਾਰਮਰ ਅਤੇ ਸੰਗਠਨ ਉਕਤ ਲਾਭ ਲੈਣ ਲਈ ਆਪਣੇ ਜ਼ਿਲ਼੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਦੇ ਦਫ਼ਤਰ ਤੋਂ ਜਾਂ ਦਿੱਤੀ ਵੈੱਬਸਾਈਟ ਤੋਂ ਫਾਰਮ  ਡਾਊਨਲੋਡ ਕਰਕੇ ਸਬਸਿਡੀ ਲਈ ਅਪਲਾਈ ਕਰ ਸਕਦੇ ਹਨ ।

ਵਧੇਰੇ ਜਾਣਕਾਰੀ ਲਈ ਵਿਭਾਗ ਦੇ ਹੈਲਪਲਾਈਨ ਨੰਬਰਾਂ 0172-5027285, 2217020 ਜਾਂ 

ਈ-ਮੇਲ: director_dairy@rediffmail.com  ਜਾਂ ਫਿਰ ਵੈੱਬਸਾਈਟ- www.pddb.in  'ਤੇ ਸੰਪਰਕ ਕੀਤਾ ਜਾ ਸਕਦਾ ਹੈ।

 

ਵਧੇਰੇ ਜਾਣਕਰੀ ਲਈ ਵਿਭਾਗ ਦੇ ਹੈਲਪਲਾਈਨ ਨੰਬਰਾਂ 0172-5027285 - 2217020 ਤੇ ਸੰਪਰਕ ਕਰ ਸਕਦੇ ਹੋ