ਅੱਪਡੇਟ ਵੇਰਵਾ

8035-dengue.jpg
ਦੁਆਰਾ ਪੋਸਟ ਕੀਤਾ Executive Officer, MC, Zirakpur
2019-07-13 17:06:35

ਡੇਂਗੂ ਬੁਖ਼ਾਰ ਅਤੇ ਇਸਦੀਆਂ ਸਾਵਧਾਨੀਆਂ

ਡੇਂਗੂ ਇੱਕ ਵਾਇਰਲ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ।

ਡੇਂਗੂ ਫੈਲਾਉਣ ਵਾਲੇ ਮੱਛਰ ਖੜ੍ਹੇ ਸਾਫ਼ ਪਾਣੀ ਵਿੱਚ ਪਲਦੇ ਹਨ, ਜਿਵੇਂਕਿ:

  • ਕੂਲਰਾਂ ਵਿੱਚ
  • ਪਾਣੀ ਦੀਆਂ ਟੈਂਕੀਆਂ ਵਿੱਚ 
  • ਫੁੱਲਾਂ ਦੇ ਗਮਲਿਆਂ ਵਿੱਚ 
  • ਆਧੁਨਿਕ ਫਰਿੱਜਾਂ ਦੀ ਪਿਛਲੀ ਟਰੇਅ ਵਿੱਚ 
  • ਟੁੱਟੇ-ਭੱਜੇ/ਸੁੱਟੇ ਭਾਂਡਿਆਂ 
  • ਟਾਇਰਾਂ ਵਿੱਚ 

ਡੇਂਗੂ ਦੇ ਆਮ ਲੱਛਣ:

  • ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ 
  • ਮਾਸ-ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ 
  • ਹਾਲਾਤ ਖ਼ਰਾਬ ਹੋਣ 'ਤੇ ਨੱਕ, ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਵੱਗਣਾ
  • ਜੀਅ ਕੱਚਾ ਹੋਣਾ ਅਤੇ ਉਲਟੀਆਂ 
  • ਡੇਂਗੂ ਵਾਲਾ ਮੱਛਰ ਜੁਲਾਈ ਤੋਂ ਨਵੰਬਰ ਮਹੀਨੇ ਵਿੱਚ ਜ਼ਿਆਦਾ ਪਲਦਾ ਹੈ, ਇਸ ਲਈ ਇਨ੍ਹਾਂ ਮਹੀਨਿਆਂ ਵਿੱਚ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ।

ਕੀ ਕਰੋ

  • ਹਫ਼ਤੇ ਵਿੱਚ ਇੱਕ ਵਾਰੀ ਕੂਲਰਾਂ ਅਤੇ ਫਰਿੱਜਾਂ ਦੀ ਟਰੇਅ ਖਾਲੀ ਕਰਕੇ ਸੁਕਾਓ।
  • ਘਰਾਂ ਦੇ ਆਲੇ-ਦੁਆਲੇ ਫੁੱਲਾਂ ਦੇ ਗਮਲਿਆਂ ਅਤੇ ਟੁੱਟੇ-ਭੱਜੇ ਭਾਂਡਿਆਂ ਆਦਿ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ।
  • ਪਾਣੀ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। 
  • ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਲਈ ਅਜਿਹੇ ਕੱਪੜੇ ਪਾਓ ਜਿਹਨਾਂ ਨਾਲ ਪੂਰਾ ਸਰੀਰ ਢੱਕਿਆ ਰਹੇ।
  • ਤੇਜ਼ ਬੁਖ਼ਾਰ ਹੋਣ ਦੀ ਸੂਰਤ ਵਿੱਚ ਤੁਰੰਤ ਨੇੜੇ ਦੇ ਹਸਪਤਾਲ/ਡਿਸਪੈਂਸਰੀ ਵਿੱਚ ਚੈੱਕ-ਅੱਪ ਕਰਵਾਓ।