ਅੱਪਡੇਟ ਵੇਰਵਾ

6262-fb.jpg
ਦੁਆਰਾ ਪੋਸਟ ਕੀਤਾ Apni Kheti
2018-12-21 11:32:05

ਜਾਣੋ ਬਾਹੁਲੀ ਦੇਣ ਦਾ ਕੁਦਰਤੀ ਅਤੇ ਬਣਾਉਟੀ ਤਰੀਕਾ

 ਨਵੇਂ ਜੰਮੇ ਕੱਟੜੂਆਂ/ਵੱਛੜੂਆਂ ਵੱਲੋਂ ਲੋੜ ਅਨੁਸਾਰ ਬਾਹੁਲੀ ਖਾਣਾ ਉਨ੍ਹਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਉਨ੍ਹਾਂ ਦੀ ਪੈਦਾਇਸ਼ ਵੇਲੇ ਉਨ੍ਹਾਂ ਕੋਲ ਬਿਮਾਰੀ ਦੇ ਨਾਲ ਲੜਨ ਵਾਲੇ ਇਮਿਊਨੋਗਲੋਬੂਲਿਨ ਨਹੀਂ ਹੁੰਦੇ ਅਤੇ ਉਹ ਉਨ੍ਹਾਂ ਰੋਗਨਾਸ਼ਕ ਅੰਸ਼ਾਂ 'ਤੇ ਨਿਰਭਰ ਕਰਦੇ ਹਨ ਜਿਹੜੇ ਕਿ ਉਨ੍ਹਾਂ ਨੂੰ ਬਾਹੁਲੀ ਤੋਂ ਮਿਲਦੇ ਹਨ। ਬਾਹੁਲੀ ਨਾਲ ਹੀ ਨਵ-ਜੰਮੇ ਕੱਟੜੂਆਂ ਅਤੇ ਵੱਛੜੂਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਬਾਹੁਲੀ ਵਿੱਚ ਪਾਏ ਜਾਣ ਵਾਲੇ ਜੀਵ-ਰੋਧੀ ਪਦਾਰਥ ਬੱਚਿਆਂ ਨੂੰ ਬਿਮਾਰੀਆਂ ਤੋਂ ਦੂਰ ਰੱਖਦੇ ਹਨ।

 
  • ਬਾਹੁਲੀ ਦੇਣ ਦੇ ਤਰੀਕੇ

 

ਕੁਦਰਤੀ ਤੌਰ 'ਤੇ ਚੁੰਘਾਉਣਾ:- ਨਵ ਜੰਮੇ ਬੱਚੇ ਨੂੰ ਕੁਦਰਤੀ ਤੌਰ 'ਤੇ ਬਾਹੁਲੀ ਚੁੰਘਾਉਣਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ। ਇਹ ਬੱਚੇ ਦੀ ਚੁੰਘਣ ਸ਼ਕਤੀ ਅਤੇ ਜਨਮ ਦੇ ਸਮੇਂ ਤਾਕਤ 'ਤੇ ਨਿਰਭਰ ਕਰਦਾ ਹੈ ਕਿ ਉਹ ਵਧੀਆ ਤਰੀਕੇ ਨਾਲ ਬਾਹੁਲੀ ਚੁੰਘ ਸਕਦਾ ਹੈ ਜਾਂ ਨਹੀਂ। ਬਾਹੁਲੀ ਪਚਾਉਣ ਦੀ ਸਮਰੱਥਾ ਇਸ ਤਰੀਕੇ ਨਾਲ ਸਭ ਤੋਂ ਜ਼ਿਆਦਾ ਹੁੰਦੀ ਹੈ। ਪਰ ਜਦੋਂ ਨਵਜਾਤ ਬੱਚੇ ਦੀ ਖੜੇ ਹੋਣ ਦੀ ਬਹੁਤ ਜ਼ਿਆਦਾ ਉਡੀਕ ਕੀਤੀ ਜਾਂਦੀ ਹੈ ਜਾਂ ਉਸ ਨੂੰ ਬਿਨਾਂ ਕਿਸੇ ਸਹਾਇਤਾ ਤੋਂ ਮਾਂ ਦੇ ਕੋਲ ਚੁੰਘਣ ਲਈ ਛੱਡ ਦਿੱਤਾ ਜਾਂਦਾ ਹੈ ਤਾਂ ਉਹ ਕਈ ਵਾਰ ਸਹੀ ਮਾਤਰਾ ਵਿੱਚ ਬਾਹੁਲੀ ਪੀ ਨਹੀਂ ਪਾਉਂਦਾ।

 

ਇਸ ਲਈ ਜਨਮ ਤੋਂ ਬਾਅਦ ਜਲਦੀ ਤੋਂ ਜਲਦੀ ਬਾਹੁਲੀ ਚੁੰਘਾਉਣ ਵਿੱਚ ਬੱਚੇ ਦੀ ਸਹਾਇਤਾ ਕਰਨੀ ਚਾਹੀਦੀ ਹੈ।

 

ਬਣਾਉਟੀ ਤੌਰ 'ਤੇ ਚੁੰਘਾਉਣਾ:- ਜਦੋਂ ਨਵਜਾਤ ਬੱਚਿਆਂ ਨੂੰ ਬਾਹੁਲੀ ਬਣਾਉਟੀ ਤੌਰ 'ਤੇ ਚੁੰਘਾਈ ਜਾਂਦੀ ਹੈ ਤਾਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਾਹੁਲੀ ਦਿੱਤੀ ਜਾ ਸਕਦੀ ਹੈ ਕਿਉਂਕਿ ਬਾਹੁਲੀ ਵਿੱਚ ਕਾਫੀ ਮਾਤਰਾ ਵਿੱਚ ਜ਼ਰੂਰੀ ਤੱਤ ਹੁੰਦੇ ਹਨ। ਇਸ ਕੰਮ ਲਈ ਨਿੱਪਲ ਬੋਤਲ ਫੀਡਰ ਜਾਂ ਬਾਲਟੀ ਦੀ ਮਦਦ ਨਾਲ ਸਹੀ ਮਾਤਰਾ ਵਿੱਚ ਬੱਚੇ ਨੂੰ ਬਾਹੁਲੀ ਦਿੱਤੀ ਜਾ ਸਕਦੀ ਹੈ।