ਅੱਪਡੇਟ ਵੇਰਵਾ

2359-48380302_1011012689078186_6865241503074091008_n.jpg
ਦੁਆਰਾ ਪੋਸਟ ਕੀਤਾ Apni Kheti
2018-12-22 12:35:21

ਜਾਣੋ ਪਸ਼ੂਆਂ ਵਿਚ ਨਿਮੋਨੀਆ ਰੋਗ ਦੇ ਲੱਛਣ ਅਤੇ ਇਲਾਜ

ਨਿਮੋਨੀਆ ਤੋਂ ਭਾਵ ਹੈ ਫੇਫੜਿਆਂ ਦੀ ਸੋਜ਼। ਇਸ ਬਿਮਾਰੀ ਦਾ ਹਮਲਾ ਅਕਸਰ 6 ਮਹੀਨੇ ਦੀ ਉਮਰ ਦੇ ਪਸ਼ੂਆਂ 'ਤੇ ਜ਼ਿਆਦਾ ਹੁੰਦਾ ਹੈ। ਵੱਡੀ ਉਮਰ ਦੇ ਪਸ਼ੂਆਂ ਵਿੱਚ ਇਹ ਹੱਥੂ ਆਉਣ ਕਰਕੇ ਜਾਂ ਗਲ-ਘੋਟੂ ਰੋਗ ਆਦਿ ਕਰਕੇ ਹੋ ਸਕਦੀ ਹੈ। ਇਸ ਬਿਮਾਰੀ ਦੇ ਸ਼ੁਰੂ ਹੋਣ ਦਾ ਮੁੱਖ ਕਾਰਨ ਪਸ਼ੂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਣਾ ਹੈ।

ਨਿਮੋਨੀਆ ਦੇ ਮੁੱਖ ਕਾਰਨ

  • ਅਤਿਅੰਤ ਗਰਮੀ ਜਾਂ ਸਰਦੀ
  • ਖੁਰਾਕੀ ਤੱਤਾਂ ਦੀ ਘਾਟ (ਧਾਤਾਂ ਅਤੇ ਵਿਟਾਮਿਨ)
  • ਪਸ਼ੂਆਂ ਨੂੰ ਗਿੱਲੇ ਅਤੇ ਹਨੇਰੇ ਕਮਰੇ 'ਚ ਬੰਨ੍ਹੀ ਰੱਖਣਾ
  • ਲੰਬੇ ਸਫਰ 'ਚ ਖੁਰਾਕ ਅਤੇ ਪਾਣੀ ਨਾ ਦੇਣਾ


ਨਿਮੋਨੀਆ ਦੇ ਮੁੱਖ ਲੱਛਣ

  • ਹਲਕੇ ਤੋਂ ਤੇਜ਼ ਬੁਖਾਰ ਅਤੇ ਪਸ਼ੂ ਸੁਸਤ ਰਹਿੰਦਾ ਹੈ।
  • ਸਾਹ ਦੀ ਪ੍ਰਕਿਰਿਆ ਤੇਜ਼ ਅਤੇ ਨੱਕ ਵਿੱਚੋਂ ਰੇਸ਼ਾ ਡਿੱਗਦਾ ਹੈ।
  • ਹਲਕੀ ਖੰਘ
  • ਪਸ਼ੂ ਪੱਠੇ ਖਾਣੇ ਛੱਡ ਦਿੰਦਾ ਹੈ ਅਤੇ ਕਾਫੀ ਸੁਸਤ ਰਹਿੰਦਾ ਹੈ।
  • ਜੇਕਰ ਬਿਮਾਰੀ ਗੰਭੀਰ ਰੂਪ ਧਾਰਨ ਕਰ ਜਾਵੇ ਤਾਂ ਪਸ਼ੂ ਮੂੰਹ ਖੋਲ ਕੇ ਸਾਹ ਲੈਂਦਾ ਹੈ।


ਨਿਮੋਨੀਆ ਦੇ ਇਲਾਜ ਅਤੇ ਸਾਵਧਾਨੀਆਂ

  • ਰੋਗੀ ਪਸ਼ੂ ਨੂੰ ਅਲੱਗ ਅਤੇ ਆਰਾਮਦਾਇਕ ਜਗ੍ਹਾ 'ਤੇ ਰੱਖੋ।
  • ਜ਼ਿਆਦਾ ਗਰਮੀ ਜਾਂ ਸਰਦੀ ਤੋਂ ਬਚਾਓ।
  • ਪਸ਼ੂ ਦਾ ਇਲਾਜ ਛੇਤੀ ਤੋਂ ਛੇਤੀ ਸ਼ੁਰੂ ਕਰੋ
  • ਕਟੜੂਆਂ ਜਾਂ ਵਛੜੂਆਂ ਦੀ ਖੁਰਾਕ ਵਿੱਚ ਵਿਟਾਮਿਨ ਅਤੇ ਧਾਤਾਂ ਪਾਓ।
  • 7-10 ਦਿਨਾਂ ਤੱਕ ਐਂਟੀਬਾਇਓਟਿਕ ਹੀ ਇਲਾਜ ਲਈ ਸਾਰਥਕ ਹਨ।


ਨੋਟ - ਇਲਾਜ ਘੱਟੋ-ਘੱਟ 7-10 ਦਿਨਾਂ ਲਈ ਜਾਰੀ ਰੱਖੋ ਅਤੇ ਡਾਕਟਰ ਦੀ ਸਲਾਹ ਜ਼ਰੂਰ ਲਓ।