ਅੱਪਡੇਟ ਵੇਰਵਾ

9974-jink.jpg
ਦੁਆਰਾ ਪੋਸਟ ਕੀਤਾ Apnikheti
2018-06-19 10:56:15

ਜਾਣੋ ਜ਼ਿੰਕ ਸਲਫੇਟ ਨਾਲ ਸੰਬੰਧਿਤ ਅਹਿਮ ਜਾਣਕਾਰੀ

1.ਜ਼ਿੰਕ ਸਲਫੇਟ ਦੀ ਅਸਲੀ ਪਹਿਚਾਣ ਇਹ ਹੈ ਕਿ ਇਸ ਦੇ ਦਾਣੇ ਹਲਕੇ ਚਿੱਟੇ-ਪੀਲੇ ਅਤੇ ਭੂਰੇ ਬਾਰੀਕ ਕਣ ਦੇ ਆਕਾਰ ਦੇ ਹੁੰਦੇ ਹਨ।

2. ਜ਼ਿੰਕ ਸਲਫੇਟ ਵਿੱਚ ਪ੍ਰਮੁੱਖ ਰੂਪ ਨਾਲ ਮੈਗਨੀਸ਼ੀਅਮ ਸਲਫੇਟ ਦੀ ਮਿਲਾਵਟ ਕੀਤੀ ਜਾਂਦੀ ਹੈ। ਭੌਤਿਕ ਰੂਪ ਨਾਲ ਸਮਾਨ ਹੋਣ ਦੇ ਕਾਰਨ ਇਸ ਦੀ ਅਸਲੀ ਅਤੇ ਨਕਲੀ ਪਹਿਚਾਣ ਕਰਨਾ ਮੁਸ਼ਕਿਲ ਹੁੰਦਾ ਹੈ।

3.ਡੀ.ਏ.ਪੀ ਦੇ ਘੋਲ ਵਿੱਚ ਜ਼ਿੰਕ ਸਲਫੇਟ ਦਾ ਘੋਲ ਮਿਲਾਉਣ ਨਾਲ थक्केदार ਸੰਘਣਾ ਪਦਾਰਥ ਬਣ ਜਾਂਦਾ ਹੈ। ਜਦਕਿ ਡੀ.ਏ.ਪੀ ਦੇ ਘੋਲ ਵਿੱਚ ਮੈਗਨੀਸ਼ੀਅਮ ਸਲਫੇਟ ਦਾ ਘੋਲ ਮਿਲਾਉਣ ਨਾਲ ਇਸ ਤਰ੍ਹਾਂ ਨਹੀਂ ਹੁੰਦਾ।

4.ਜੇਕਰ ਅਸੀਂ ਜ਼ਿੰਕ ਸਲਫੇਟ ਦੇ ਘੋਲ ਵਿੱਚ ਪਲਤੀ ਕਾਸਟਿਕ ਮਿਲਾ ਦਈਏ ਤਾਂ ਚਿੱਟੇ ਮਟਮੈਲਾ ਚੌਲਾਂ ਦੀ ਪੱਤ ਵਰਗਾ ਪਦਾਰਥ ਬਣਦਾ ਹੈ। ਜੇਕਰ ਇਸ ਵਿੱਚ ਗਾੜ੍ਹਾ ਕਾਸਟਿਕ ਦਾ ਘੋਲ ਮਿਲਾ ਦਿੱਤਾ ਜਾਵੇ ਤਾਂ ਪਦਾਰਥ ਪੂਰੀ ਤਰ੍ਹਾਂ ਘੁਲ ਜਾਂਦਾ ਹੈ। ਜੇਕਰ ਕਿਸਾਨ ਇਸ ਪ੍ਰਕਾਰ ਜ਼ਿੰਕ ਸਲਫੇਟ ਦੀ ਜਗ੍ਹਾ 'ਤੇ ਮੈਗਨੀਸ਼ੀਅਮ ਸਲਫੇਟ ਦੀ ਵਰਤੋਂ ਕਰਨ ਤਾਂ ਇਹ ਪਦਾਰਥ ਨਹੀਂ ਘੁਲਦਾ।