ਅੱਪਡੇਟ ਵੇਰਵਾ

1381-dahi.jpg
ਦੁਆਰਾ ਪੋਸਟ ਕੀਤਾ Apnikheti
2018-07-05 05:59:40

ਜਾਣੋ ਕਿਵੇਂ ਸਿਰਫ 2 ਕਿਲੋ ਦਹੀਂ ਪੂਰੀ ਕਰੇਗਾ ਪੌਦਿਆਂ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਜ਼ਰੂਰਤ

ਇਹ ਦਹੀਂ ਨਾਲ ਬਣੀ ਸਪਰੇਅ ਪੌਦਿਆਂ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਪ੍ਰਦਾਨ ਕਰਦੀ ਹੈ ਅਤੇ ਇਸ ਦੀ ਵਰਤੋਂ ਨਾਲ ਪੌਦੇ ਜ਼ਿਆਦਾ ਸਮੇਂ ਤੱਕ ਤੰਦਰੁਸਤ ਰਹਿੰਦੇ ਹਨ।

ਸਮੱਗਰੀ:

• ਦਹੀਂ= 2 ਲੀਟਰ (ਮਿੱਟੀ ਦੇ ਬਰਤਨ ਵਿੱਚ ਤਿਆਰ ਕੀਤਾ ਹੋਇਆ)

• ਪਿੱਤਲ ਅਤੇ ਤਾਂਬੇ ਦਾ ਕਟੋਰਾ ਜਾਂ ਚਮਚ

• ਪਾਣੀ= 3 ਲੀਟਰ

ਬਣਾਉਣ ਦੀ ਵਿਧੀ

• 2 ਲੀਟਰ ਤਿਆਰ ਦਹੀਂ ਵਿੱਚ ਪਿੱਤਲ ਜਾਂ ਤਾਂਬੇ ਦਾ ਕਟੋਰਾ ਜਾਂ ਚਮਚ ਡੁਬੋ ਕੇ ਰੱਖ ਦਿਓ।

• ਹੁਣ ਇਸ ਨੂੰ 8 ਤੋਂ 10 ਦਿਨ ਤੱਕ ਢੱਕ ਕੇ ਰੱਖ ਦਿਓ। ਇਸ ਵਿੱਚੋਂ ਹਰੇ ਰੰਗ ਦਾ ਪਦਾਰਥ ਨਿਕਲੇਗਾ।

• ਫਿਰ ਬਰਤਨ ਨੂੰ ਬਾਹਰ ਕੱਢ ਕੇ ਪਾਣੀ ਨੂੰ ਦਹੀਂ ਵਿੱਚ ਮਿਲਾ ਕੇ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ।

• 2 ਕਿਲੋ ਦਹੀਂ ਵਿੱਚ 3 ਲੀਟਰ ਪਾਣੀ ਮਿਲਾ ਕੇ 5 ਲੀਟਰ ਮਿਸ਼ਰਣ ਬਣੇਗਾ।

ਵਰਤੋਂ (ਇਸਤੇਮਾਲ)

5 ਲੀਟਰ ਮਿਸ਼ਰਣ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।