ਅੱਪਡੇਟ ਵੇਰਵਾ

5886-Jiaan.jpg
ਦੁਆਰਾ ਪੋਸਟ ਕੀਤਾ Apnikheti
2018-11-20 05:59:52

ਜਾਣੋ, ਕਿਵੇਂ ਤਿਆਰ ਕੀਤਾ ਜਾਦਾਂ ਹੈ ਚਿੱਟੀ ਮੱਖੀ ਦੀ ਰੋਕਥਾਮ ਕੁਦਰਤੀ ਘੋਲ ਜਿਆਣ

ਇਸ ਵਾਰ ਵੀ ਨਰਮੇ ਤੇ ਚਿੱਟੀ ਮੱਖੀ ਦਾ ਹਮਲਾ ਹੋਣਾ ਸ਼ੁਰੂ ਹੋ ਗਿਆ ਹੈ । ਕਿਸਨਾਂ ਵੱਲੋਂ ਲਗਾਤਾਰ ਕੀਟਨਾਸ਼ਕਾਂ ਦੀ ਵਰਤੋ ਤੇ ਜੋਰ ਦਿੱਤਾ ਜਾ ਰਿਹਾ ਹੈ ਪਰ ਉਹਨਾਂ ਜਹਿਰੀਲੇ ਕੀਟਨਾਸ਼ਕਾਂ ਨੂੰ ਵਰਤਣ ਤੋਂ ਪਹਿਲਾਂ ਇੱਕ ਵਾਰ ਕੁਦਰਤੀ ਫਾਰਮੂਲਾ ਜਰੂਰ ਅਪਣਾ ਲੈਣਾ ਚਾਹੀਦਾ ਹੈ । ਅਜਿਹਾ ਹੀ ਇੱਕ ਕੁਦਰਤੀ ਫਾਰਮੂਲਾ ਤਿਆਰ ਕੀਤਾ ਹੈ ਥਾਰ ਨੈਚੂਰਲ ਫਾਰਮ -ਗੰਗਾਨਗਰ ਵੱਲੋ, ਜਿਸਨੂੰ ਕਿ ਜਿਆਣ ਦਾ ਨਾਮ ਦਿੱਤਾ ਗਿਆ ਹੈ। ਕਿਸਾਨ ਵੀਰ ਇੱਕ ਵਾਰ ਇਹ ਕੁਦਰਤੀ ਫਾਰਮੂਲਾ ਜਰੂਰ ਅਪਣਾ ਕੇ ਦੇਖਣ। ਜੇਕਰ ਕਿਸਾਨ ਇਹ ਖੁਦ ਤਿਆਰ ਕਰਨਾ ਚਾਹੁੰਦੇ ਹਨ ਤਾਂ ਇਸਨੂੰ ਬਣਾਉਣ ਦਾ ਤਰੀਕਾ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।

5 ਲੀਟਰ ਘੋਲ ਤਿਆਰ ਕਰਨ ਲਈ ਲੋੜੀਦੀਆਂ ਚੀਜਾਂ ਜਰੂਰੀ ਹਨ। 

200 ਗ੍ਰਾਮ ਨਿੰਮ ਦੇ ਪੱਤਿਆਂ ਦਾ ਅਰਕ

200 ਗ੍ਰਾਮ ਧਤੂਰੇ ਦੇ ਪੱਤਿਆਂ ਦਾ ਅਰਕ

200 ਗ੍ਰਾਮ ਅੱਕ ਦੇ ਪੱਤਿਆਂ ਦਾ ਅਰਕ

200 ਗ੍ਰਾਮ ਕਰੰਜ ਦੇ ਪੱਤਿਆਂ ਦਾ ਅਰਕ

200 ਗ੍ਰਾਮ ਤੁੰਮਿਆਂ ਦਾ ਅਰਕ

50 ਗ੍ਰਾਮ ਲਸਣ ਦਾ ਅਰਕ

50 ਗ੍ਰਾਮ ਤੰਬਾਕੂ ਦੇ ਪੱਤਿਆਂ ਦਾ ਅਰਕ 

4 ਲੀਟਰ ਗਊ ਮੂਤਰ/ਮੱਝ ਦਾ ਮੂਤਰ ( ਜੇਕਰ ਦੇਸੀ ਗਾਂ ਦਾ ਹੋਵੇ ਤਾਂ ਵਧੀਆ ਹੈ )

ਤਿਆਰ ਕਰਨ ਦਾ ਤਰੀਕਾ

ਇਹਨਾਂ ਸਭ ਚੀਜਾਂ ਨੂੰ ਮਿਲਾ ਕੇ 12-12 ਘੰਟੇ ਦੇ ਅੰਤਰਾਲ ਤੇ ਧੀਮੀ ਅੱਗ ਤੇ ਉਬਾਲ ਕੇ ਠੰਡਾ ਕਰ ਦਿਓ। 3 ਵਾਰ 12-12 ਘੰਟੇ ਦੇ ਅੰਤਰਾਲ ਤੇ ਗਰਮ ਕਰਕੇ ਤੇ ਠੰਡਾ ਕਰਕੇ ਇਹ ਵਰਤਣ ਲਈ ਤਿਆਰ ਹੋ ਜਾਂਦਾ ਹੈ । ਇਸ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਕਿ ਇਸਨੂੰ ਜਿੰਨਾਂ ਟਾਈਮ ਚਾਹੋ ਰੱਖ ਸਕਦੇ ਹੋ ਇਹ ਖਰਾਬ ਨਹੀ ਹੁੰਦਾ। ਤੁਸੀ ਇਕ ਵਾਰ ਇਸ ਨੂੰ ਵਰਤ ਕੇ ਦੇਖੋ ਅਤੇ ਆਪਣਾ ਤਜ਼ਰਬਾ ਵੀ ਸ਼ੇਅਰ ਕਰੋ।