ਅੱਪਡੇਟ ਵੇਰਵਾ

2733-ajwa.jpg
ਦੁਆਰਾ ਪੋਸਟ ਕੀਤਾ Apnikheti
2018-05-14 05:42:18

ਜਾਣੋ ਕਿੰਨੀਆਂ ਬਿਮਾਰੀਆਂ ਲਈ ਉਪਯੋਗੀ ਹੈ ਅਜਵਾਇਣ ਅਤੇ ਕਿਵੇਂ?

1.ਪੇਟ ਦੇ ਕੀੜਿਆਂ ਲਈ - ਅਜਵਾਇਣ ਚੂਰਨ ਅੱਧਾ ਗ੍ਰਾਮ, ਕਾਲਾ ਨਮਕ ਅੱਧਾ ਗ੍ਰਾਮ ਪਾਣੀ ਵਿੱਚ ਮਿਲਾ ਕੇ ਸੋਣ ਸਮੇਂ ਬੱਚਿਆਂ ਨੂੰ ਦੇਵੋ। ਪੇਟ ਦੇ ਕੀੜੇ ਮਰ ਜਾਣਗੇ ਅਤੇ ਭੁੱਖ ਵਧੇਗੀ।

2.ਪੇਟ ਵਿੱਚ ਦਰਦ ਜਾਂ ਜਲਣ ਲਈ - ਜੇਕਰ ਪੇਟ ਦਰਦ ਕਰਦਾ ਹੋਵੇ ਤਾਂ ਅਜਵਾਇਣ, ਛੋਟੀ ਹਰੜ ਅਤੇ ਅਦਰਕ ਨੂੰ ਮਿਲਾ ਕੇ ਚੂਰਨ ਬਣਾ ਲਓ।। ਇਹ ਚੂਰਨ ਲੱਸੀ ਜਾਂ ਗਰਮ ਪਾਣੀ ਨਾਲ 2-3 ਗ੍ਰਾਮ ਮਾਤਰਾ ਵਿੱਚ ਲਓ।। ਜੇਕਰ ਗੈਸ ਬਣਦੀ ਹੋਵੇ ਤਾਂ ਭੋਜਨ ਤੋਂ ਬਾਅਦ 125 ਗ੍ਰਾਮ ਦਹੀਂ ਵਿੱਚ 3 ਗ੍ਰਾਮ ਅਜਵਾਇਣ, 2 ਗ੍ਰਾਮ ਅਦਰਕ ਅਤੇ ਅੱਧਾ ਗ੍ਰਾਮ ਕਾਲਾ ਨਮਕ ਮਿਲਾ ਕੇ ਖਾਓ।

3.ਖੰਘ ਲਈ - ਅਜਵਾਇਣ 1 ਗ੍ਰਾਮ, ਮਲੱਠੀ 2 ਗ੍ਰਾਮ ਅਤੇ ਕਾਲੀ ਮਿਰਚ 2 ਗ੍ਰਾਮ ਦਾ ਕਾਹੜਾ ਬਣਾ ਕੇ ਰਾਤ ਨੂੰ ਸੋਣ ਤੋਂ ਪਹਿਲਾਂ ਲਓ।। ਜੇਕਰ ਖੰਘ ਵਾਰ-ਵਾਰ ਹੋਵੇ ਤਾਂ ਅਜਵਾਇਣ ਤੱਤ 125 ਗ੍ਰਾਮ, ਘਿਓ 2 ਗ੍ਰਾਮ ਅਤੇ 4 ਗ੍ਰਾਮ ਸ਼ਹਿਦ ਮਿਲਾ ਕੇ ਚੱਟਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ।

4.ਬਵਾਸੀਰ ਲਈ - ਦੁਪਹਿਰ ਦੇ ਭੋਜਨ ਤੋਂ ਬਾਅਦ ਬਾਅਦ ਇੱਕ ਗਿਲਾਸ ਲੱਸੀ ਵਿੱਚ ਪੀਸੀ ਅਜਵਾਇਣ 2 ਗ੍ਰਾਮ, ਨਿੰਬੋਲੀ ਦੀ ਗਿਰੀਆਂ 2 ਗ੍ਰਾਮ ਅਤੇ ਅੱਧਾ ਗ੍ਰਾਮ ਸੇਂਧਾ ਨਮਕ ਮਿਲਾ ਕੇ ਪੀਵੋ।

5.ਸ਼ਰਾਬ ਛੱਡਣ ਲਈ ਵੀ ਫਾਇਦੇਮੰਦ - ਜੇਕਰ ਸ਼ਰਾਬ ਪੀਣ ਦੀ ਤਲਬ ਹੋਵੇ ਤਾਂ 10 ਗ੍ਰਾਮ ਅਜਵਾਇਣ ਨੂੰ 2-3 ਵਾਰ ਚਬਾਓ। ਅਜਵਾਇਣ 740 ਗ੍ਰਾਮ ਨੂੰ 4-5 ਲੀਟਰ ਪਾਣੀ ਵਿੱਚ ਉਬਾਲੋ ਅਤੇ ਅੱਧਾ ਪਾਣੀ ਰਹਿਣ 'ਤੇ ਉਸ ਨੂੰ ਛਾਣ ਲਓ ਅਤੇ ਠੰਢਾ ਕਰ ਕੇ ਸ਼ੀਸ਼ੀ ਵਿੱਚ ਭਰ ਕੇ ਫਰਿਜ ਵਿੱਚ ਰੱਖ ਦਿਓ। ਸਵੇਰ-ਸ਼ਾਮ ਭੋਜਨ ਖਾਣ ਤੋਂ ਪਹਿਲਾਂ 125 ਮਿ.ਲੀ. ਕਾਹੜਾ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਦਿਓ। 10-15 ਦਿਨਾਂ ਵਿੱਚ ਲਾਭ ਹੋਵੇਗਾ।

6.ਇਸਤਰੀਆਂ ਲਈ ਉਪਯੋਗੀ - ਜੇਕਰ ਮਾਹਵਾਰੀ ਦੀ ਰੁਕਾਵਟ ਉਮਰ ਤੋਂ ਪਹਿਲਾਂ ਹੋ ਗਈ ਹੋਵੇ ਤਾਂ ਅਜਵਾਇਣ 10 ਗ੍ਰਾਮ ਅਤੇ ਪੁਰਾਣਾ ਗੁੜ 50 ਗ੍ਰਾਮ 200 ਮਿ.ਲੀ. ਪਾਣੀ ਵਿੱਚ ਉਬਾਲ ਕੇ ਸਵੇਰ-ਸ਼ਾਮ ਲੈਣ ਨਾਲ ਲਾਭ ਹੁੰਦਾ ਹੈ। ਅਜਵਾਇਣ 3-4 ਗ੍ਰਾਮ ਗਾਂ ਦੇ ਦੁੱਧ ਨਾਲ ਲਓ।