ਅੱਪਡੇਟ ਵੇਰਵਾ

7449-2.jpg
ਦੁਆਰਾ ਪੋਸਟ ਕੀਤਾ Apnikheti
2018-03-23 04:33:26

ਜਾਣੋ ਕੀ ਹੈ ਗਾਵਾਂ ਵਿਚ ਖੁਸ਼ਕ ਕਾਲ ਜਾਂ ਡ੍ਰਾਈ ਪੀਰੀਅਡ?ਭਾਗ -2

ਪਿਛਲੇ ਭਾਗ ਵਿੱਚ ਅਸੀਂ ਤੁਹਾਨੂੰ ਗਾਵਾਂ ਦੇ ਖੁਸ਼ਕ ਕਾਲ(ਡ੍ਰਾਈ ਪੀਰੀਅਡ) ਬਾਰੇ ਦੱਸਿਆ

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗਾਵਾਂ ਨੂੰ ਖੁਸ਼ਕ ਕਦੋਂ ਅਤੇ ਕਿਉਂ ਕਰੀਏ।

ਗਾਵਾਂ ਨੂੰ ਖੁਸ਼ਕ ਕਰਨ ਦਾ ਉਚਿਤ ਸਮਾਂ ਇਨ੍ਹਾਂ ਦੀ ਉਤਪਾਤਪਾਦਕਾ ਅਤੇ ਬਾੱਡੀ ਮਸਲ ਸੂਚਕ ‘ਤੇ ਨਿਰਭਰ ਕਰਦਾ ਹੈ, ਇਹ ਸੂਚਕ ਸਾਨੂੰ ਗੱਬਣ ਗਾਵਾਂ ਦੇ ਮੋਟੇ ਜਾਂ ਪਤਲੇ ਹੋਣ ਬਾਰੇ ਜਾਣਕਾਰੀ ਦਿੰਦਾ ਹੈ, ਜਿਹਨਾਂ ਗਾਵਾਂ ਦੇ ਕੋਲ ਲੋੜੀਂਦੀ ਫੈਟ ਨਹੀਂ ਹੁੰਦੀ, ਉਨ੍ਹਾਂ ਦੇ ਬਾੱਡੀ ਮਸਲ ਗਰਭ ਵਿੱਚ ਪਲ ਰਹੇ ਵੱਛੇ ਅਤੇ ਇਸ ਦੇ ਲਈ ਦੁੱਧ ਨਾਲ ਸੰਬੰਧਿਤ ਕਾਰਵਾਈਆਂ ਦਾ ਭਾਰ ਚੁੱਕਣ ਵਿੱਚ ਅਸਮਰੱਥ ਹੁੰਦੀ ਹੈ।

ਗਾਵਾਂ ਨੂੰ ਖੁਸ਼ਕ ਕਰਨਾ ਕਿਉਂ ਜਰੂਰੀ ਹੈ।

• ਕਈ ਵਾਰ ਹਾਰਮਾੱਨ ਅਸੰਤੁਲਨ ਅਤੇ ਅਢੁੱਕਵੇ ਡੇਅਰੀ ਪ੍ਰਬੰਧਨ ਅਪਨਾਉਂਦੇ ਹੋਏ ਕਿਸਾਨ ਲਗਾਤਾਰ ਗਾਵਾਂ ਦਾ ਦੁੱਧ ਚੋਂਦੇ(ਕੱਢਦੇ) ਰਹਿੰਦੇ ਹਨ, ਜੋ ਸਹੀ ਨਹੀਂ ਹੈ।

• ਇਸ ਤਰ੍ਹਾਂ ਕਰਨ ਨਾਲ ਪਸ਼ੂ ਦੀਆਂ ਦੁੱਧ ਕੋਸ਼ਿਕਾਵਾਂ ਨੂੰ ਨੁਕਸਾਨ ਹੁੰਦਾ ਹੈ ਜਿਸ ਦੀ ਭਰਪਾਈ ਕਰਨਾ ਅਗਲੀ ਵਾਰ ਤੱਕ ਲਗਭਗ ਅਸੰਭਵ ਹੁੰਦਾ ਹੈ।

• ਯਾਦ ਰੱਖੋ ਕਿ ਸੂਏ ਤੋਂ ਪਹਿਲਾਂ ਗਾਵਾਂ ਦਾ ਖੁਸ਼ਕ ਕਾਲ ਸੂਏ ਤੋਂ ਬਾਅਦ ਹੋਣ ਵਾਲੀ ਦੁੱਧ ਦੀ ਪੈਦਾਵਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਅਗਲੇ ਸੂਏ ਵਿੱਚ ਜ਼ਿਆਦਾ ਦੁੱਧ ਲੈਣ ਦੀ ਤਿਆਰੀ ਵਰਤਮਾਨ ਦੁੱਧ ਅਵਸਥਾ ਦੇ ਆਖਰੀ ਸਮੇਂ ਵਿੱਚ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਗਾਵਾਂ ਦੇ ਸਰੀਰਕ ਅਵਸਥਾ ਸੂਚਕ ਦਾ ਨਿਰਧਾਰਣ ਅਤੇ ਉਸ ਦਾ ਮਹੱਤਵ

• ਸਰੀਰਕ ਅਵਸਥਾ ਸੂਚਕ ਦਾ ਮਾਪ 0 ਤੋਂ 5 ਅੰਕ ਵਾਲੇ ਸਕੇਲ ਦੁਆਰਾ ਨਿਰਧਾਰਿਤ ਹੁੰਦਾ ਹੈ, ਜਿੱਥੇ 5 ਅੰਕ ਗਾਵਾਂ ਦੇ ਵਾਧੂ ਮੋਟਾਪੇ ਅਤੇ 3 ਅੰਕ ਗਾਵਾਂ ਦੀ ਕਮਜ਼ੋਰੀ ਦਿਖਾਉਂਦਾ ਹੈ।

• ਗਰਭ ਅਵਸਥਾ ਅਤੇ ਗਾਂ ਦੇ ਸੂਣ ਦੀ ਸਰੀਰਕ ਅਵਸਥਾ 3.0-3.5 ਹੀ ਉੱਤਮ ਹੁੰਦੀ ਹੈ। ਇਸ ਤੋਂ ਘੱਟ ਅਵਸਥਾ ਵਾਲੀਆਂ ਗਾਵਾਂ ਦੇ ਸੂਣ ਤੋਂ ਬਾਅਦ ਦੁੱਧ ਚੁੰਘਾਉਣ ਦਾ ਸਮਾਂ ਘੱਟ ਜਾਂਦਾ ਹੈ। ਇਸ ਤਰ੍ਹਾਂ ਦੀ ਗਾਂ ਅਗਲੀ ਵਾਰ ਹੀਟ ਵਿੱਚ ਨਹੀਂ ਆਉਂਦੀ।

• ਇਸ ਵਿੱਚ ਡੇਅਰੀ ਕਿਸਾਨਾਂ ਨੂੰ ਭਾਰੀ ਆਰਥਿਕ ਹਾਨੀ ਝੱਲਣੀ ਪੈਂਦੀ ਹੈ।

• ਇਸ ਮਾਮਲੇ ਵਿੱਚ ਗਾਵਾਂ ਨੂੰ ਮਿਲਣ ਵਾਲੇ ਭੋਜਨ ਦੀ ਊਰਜਾ ਘਣਤਾ ਵਧਾਉਣਾ ਇਕੋ ਇੱਕ ਵਿਕਲਪ ਹੈ, ਤਾਂ ਕਿ ਗਰਭ ਅਵਸਥਾ ਦੌਰਾਨ ਇਨ੍ਹਾਂ ਦੀਆਂ ਸਰੀਰਕ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।

• ਜੇਕਰ ਸੂਚਕ ਦਾ ਮਾਪ 3.5-4.0 ਦੇ ਵਿੱਚ ਹੈ ਤਾਂ ਇਸ ਨੂੰ ਸੂਣ ਦੌਰਾਨ ਮੁਸ਼ਕਿਲ ਹੋ ਸਕਦੀ ਹੈ। ਇਸ ਤਰ੍ਹਾਂ ਦੀਆਂ ਗਾਵਾਂ ਵਿੱਚ ਥਨੈਲਾ ਰੋਗ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ।

• ਇਹ ਕੇਵਲ ਉਨ੍ਹਾਂ ਗਾਵਾਂ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਦੁੱਧ ਅਵਸਥਾ ਦੇ ਅਖੀਰਲੇ 3 ਮਹੀਨੇ ਵਿੱਚ ਲੋੜ ਤੋਂ ਜ਼ਿਆਦਾ ਭੋਜਨ ਖਵਾਇਆ ਗਿਆ ਹੋਵੇ।

• ਅੰਤ ਵਿੱਚ ਗਾਵਾਂ ਨੂੰ ਖੁਸ਼ਕ ਕਰਦੇ ਸਮੇਂ ਸਰੀਰਕ ਅਵਸਥਾ ਸੂਚਕ 3 ਦੇ ਬਰਾਬਰ ਹੀ ਰਹਿਣਾ ਚਾਹੀਦਾ ਹੈ।