ਅੱਪਡੇਟ ਵੇਰਵਾ

3891-pash.jpg
ਦੁਆਰਾ ਪੋਸਟ ਕੀਤਾ Apnikheti
2018-06-05 13:05:58

ਜੇਕਰ ਪਸ਼ੂ ਦੇ ਪਿਸ਼ਾਬ ਵਿੱਚ ਖੂਨ ਆਉਦਾ ਹੈ ਤਾਂ ਇਹ ਜਰੂਰ ਪੜੋ

ਆਮ ਤੌਰ ਕਈ ਵਾਰ ਸੂਣ ਤੋਂ 2 ਮਹੀਂਨੇ ਬਾਅਦ ਪਿਸ਼ਾਬ ਵਿੱਚ ਖੂਨ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ । ਜਿਆਦਾਤਾਰ ਇਹ ਗਾਵਾਂ ਵਿੱਚ ਆਉਦੀ ਹੈ।ਇਸ ਦੇ ਕਾਰਨ ਕਈ ਹੋ ਸਕਦੇ ਹਨ ਤੇ ਇਹ ਖਤਾਰਨਾਕ ਵੀ ਹੋ ਸਕਦਾ ਹੈ ਪਰ ਜੇਕਰ ਪਸ਼ੂ ਪਾਲਕ ਖੁਦ ਪਸ਼ੂ ਵੱਲ ਥੋੜਾ ਧਿਆਨ ਦੇਵੇ ਤਾਂ ਵੱਡੇ ਨੁਕਸਾਨ ਤੋਂ ਬਚਾਅ ਵੀ ਹੋ ਸਕਦਾ ਹੈ। ਕਈ ਵਾਰ ਇਹ ਸਮੱਸਿਆਂ ਜਦੋਂ ਜਿਆਦਾ ਆ ਜਾਂਦੀ ਹੈ ਤਾਂ ਨੇੜੇ ਦੇ ਵੈਟਨਰੀ ਡਾਕਟਰ ਦੀ ਦੀ ਮਦਦ ਲੈਣੀ ਪੈਂਦੀ ਹੈ ਤੇ ਪਸ਼ੂ ਦੇ ਬੋਤਲਾਂ ਵੀ ਲਗਾਉਣੀਆਂ ਪੈ ਜਾਂਦੀਆ ਹਨ । 

ਅਜਿਹੀ ਹਾਲਤਾ ਵਿੱਚ ਕੀ ਕੀਤਾ ਜਾਵੇ ?

ਸਭ ਤੋਂ ਪਹਿਲਾਂ ਪਿਸ਼ਾਬ ਦਾ ਰੰਗ ਦੇਖੋ। ਜੇਕਰ ਪਿਸ਼ਾਬ ਕੌਫੀ ਰੰਗ ਦਾ ਆ ਰਿਹਾ ਹੈ ਤਾਂ ਤੁਰੰਤ ਡੰਗਰ ਡਾਕਟਰ ਦੀ ਸਲਾਹ ਹੀ ਲਈ ਜਾਵੇ ਪਰ ਜੇਕਰ ਪਿਸ਼ਾਬ ਲਾਲ ਰੰਗ (ਟਮਾਟਰ ਦੇ ਰੰਗ ਵਰਗਾ ) ਦਾ ਆ ਰਿਹਾ ਹੈ ਤਾਂ ਪਸ਼ੂ ਨੂੰ ਫਾਸਫੋਰਸ ਅਤੇ ਆਇਰਨ ਦੀ ਕਮੀ ਹੈ ਜਿਸ ਕਾਰਨ ਪਸ਼ੂ ਦੇ ਲਾਲ ਪਲੈਟੀਲੇਟਸ ਬਾਹਰ ਨਿੱਕਲ ਰਹੇ ਹੁੰਦੇ ਹਨ । ਥੋੜੇ ਸਮੇਂ ਲਈ ਇਸਦੀ ਰੋਕਥਾਮ ਲਈ ਤੁਸੀ ਯੂਰੀਮਿਨ ਦਾ ਟੀਕਾ ਲਗਵਾ ਸਕਦੇ ਹੋਂ ਇਸ ਨਾਲ ਇਹ ਬਿਮਾਰੀ ਥੋੜੇ ਸਮੇਂ ਲਈ ਕੰਟਰੋਲ ਹੋ ਜਾਵੇਗੀ ਪਰ ਇਸਦੇ ਪੱਕੇ ਇਲਾਜ ਲਈ ਤੁਸੀ ਇੱਕ ਦੇਸੀ ਨੁਸਖਾ ਅਪਣਾ ਸਕਦੇ ਹੋਂ ਜਿਸ ਦੌਰਾਨ ਇੱਕ ਮੁੱਠੀ ਸੁੱਕਾ ਧਨੀਆਂ, ਇੱਕ ਲੱਪ ( ਮੁੱਠੀ ਤੋਂ ਜਿਆਦਾ ਖੁੱਲਾ ਹੱਥ) ਲਾਲ ਮਿੱਟੀ ਵਿੱਚ 250 ਗ੍ਰਾਮ ਮੱਝ ਦਾ ਦੁੱਧ ਵਿੱਚ ਮਿਲਾ ਕੇ ਤਿੰਨ ਦਿਨ ਤੱਕ 24 ਘੰਟਿਆਂ ਦੇ ਫਾਸਲੇ ਤੇ ਇੰਨੀ-ਇੰਨੀ ਮਾਤਰਾ ਵਿੱਚ ਪਿਉਂਦੇ ਰਹੋ। ਜੇਕਰ ਗਾਂ ਨੂੰ ਇਹ ਸਮੱਸਿਆ ਹੈ ਤਾਂ ਤਾਂ ਮੱਝ ਦਾ ਦੁੱਧ ਵਰਤੋ ਤੇ ਜੇਕਰ ਮੱਝ ਬਿਮਾਰ ਹੈ ਤਾਂ ਗਾਂ ਦੇ ਦੁੱਧ ਦੀ ਵਰਤੋਂ ਕਰੋ। ਇਸ ਤਰੀਕੇ ਨਾਲ ਤੁਸੀ ਇਹ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋਂ।