ਅੱਪਡੇਟ ਵੇਰਵਾ

4066-gabhin.jpg
ਦੁਆਰਾ ਪੋਸਟ ਕੀਤਾ GADVASU
2018-02-10 06:14:14

ਜੇਕਰ ਇਸ ਤਰੀਕੇ ਨਾਲ ਲੱਭੋਗੇ ਪਸ਼ੂਆਂ ਦਾ ਹੇਹਾ ਤਾਂ ਪਸ਼ੂ ਹੋਵੇਗਾ 100 % ਗੱਬਣ

ਅੱਜਕੱਲ ਜਿਆਦਾਤਾਰ ਪਸ਼ੂਆਂ ਨੂੰ ਮਨਸੂਈ ਗਰਭਦਾਨ (AI)ਦੁਆਰਾ ਹੀ ਗੱਬਣ ਕੀਤਾ ਜਾਂਦਾ ਹੈ ਪਰ ਇਸ ਦੀ ਸਫਲਤਾ ਪਸ਼ੂਆਂ ਦਾ ਹੇਹਾ ਲੱਬਣ ਤੇ ਹੀ ਨਿਰਭਰ ਕਰਦੀ ਹੈ 

ਕਿਉਕਿ ਟੀਕਾ ਭਰਾਉਣ ਵੇਲੇ ਇਹ ਗੱਲ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ ਕਿ ਕਿਸ ਸਮੇਂ ਟੀਕਾ ਭਰਾਇਆ ਜਾ ਰਿਹਾ ਹੈ ਕਿਉਕੀ ਇੱਕ ਖਾਸ ਸਮਾਂ ਹੀ ਹੁੰਦਾ ਹੈ ਪਸ਼ੂਆਂ ਦਾ (Ai) ਟੀਕਾ ਭਰਾਉਣ । ਜੇ ਇਹ ਸਮਾਂ ਖੁੱੰਝ ਜਾਵੇ ਜਾਂ ਫਿਰ ਟੀਕਾ ਸਮੇਂ ਤੋਂ ਪਹਿਲਾਂ ਲੱਗ ਜਾਵੇ ਤਾਂ ਪਸ਼ੂ ਗੱਬਣ ਨਹੀ ਹੁੰਦਾ ।

ਹੇਹੇ ਦੀਆਂ ਨਿਸ਼ਾਨੀਆਂ:

• ਹੇਹੇ ਵਿੱਚ ਆਏ ਪਸ਼ੂ ਦੀ ਸੂਅ ਸੁੱਜ ਜਾਂਦੀ ਹੈ ਅਤੇ ਪਸ਼ੂ ਬਿਨਾਂ ਕਿਸੇ ਕਾਰਨ ਅੜਬੰਦੀ ਹੈ । ਹੇਹੇ ਵਿੱਚ ਆਉਣ ਵੇਲੇ ਦੁੱਦ ਵੀ ਘੱਟ ਜਾਂਦਾ ਹੈ ਤੇ ਪਸ਼ੂ ਵਾਰ ਵਾਰ ਪਿਸ਼ਾਬ ਕਰਦਾ ਹੈ।

• ਹੇਹੇ ਵਿੱਚ ਆਏ ਪਸ਼ੂ ਦੀ ਕਮਰੋੜ ਉਤੇ ਜੇ ਹੱਥ ਨਾਲ ਥਾਪੀ ਮਾਰੀ ਜਾਵੇ ਤਾਂ ਉਹ ਬਗੈਰ ਹਿਲੇ ਜੁਲੇ ਖੜਾ ਰਹੇ ਜਾਂ ਪੂੰਛ ਨੂੰ ਇੱਕ ਪਾਸੇ ਵੱਲ ਕਰ ਲਵੇ ਤਾਂ ਸਮਝ ਲਵੋ ਕਿ ਟੀਕਾ ਲਗਾਉਣ ਦਾ ਸਹੀ ਸਮਾਂ ਆ ਗਿਆ ਹੈ । ਇਸ ਵੇਲੇ ਫੌਰਨ ਟੀਕਾ ਭਰਾ ਸਕਦੇ ਹੋਂ। 

• ਪਸ਼ੂ ਦੇ ਹੇਹੇ ਵਿੱਚ ਆਉਣ ਵਾਲੀਆਂ ਤਾਰਾਂ ਨੂੰ ਕੱਚ ਦੀ ਸਲਾਈਡ ਉੱਤੇ ਪਾ ਕੇ ਧੁੱਪ ਵਿੱਚ ਸੁਕਾ ਲਵੋ । ਸੂਰਜ ਦੇ ਸਾਹਮਣੇ ਤੱਕਣ ਨਾਲ ਸਲਾਈਡ ਉੱਤੇ ਇੱਕ ਖਾਸ ਕਿਸਮ ਦਾ ਸਰੀਹ ਦੇ ਪੱਤੇ ਵਰਗਾ ਡਿਜ਼ਾਈਨ ਨਜ਼ਰ ਆਉਦਾ ਹੈ । ਇਸ ਨੂੰ ਤਿਹਰਾ ਫਰਨ ਪੈਟਰਨ ਕਹਿੰਦੇ ਹਨ। ਜੇਕਰ ਸ਼ਰੀਹ ਦੇ ਪੱਤੇ ਵਰਗਾ ਡਿਜਾਈਨ ਬਣਿਆ ਨਜ਼ਰ ਆਵੇ ਤਾਂ ਇਹ ਟੀਕਾ ਭਰਾਉਣ ਦਾ ਸਹੀ ਸਮਾਂ ਹੁੰਦਾ ਹੈ। 

• ਦੋਗਲੀਆਂ ਗਾਵਾਂ ਜਿਹਨਾਂ ਵਿੱਚ ਵਲੈਤੀ ਗੁਣ 65 % ਤੋਂ ਜਿਆਦਾ ਹੁੰਦੇ ਹਨ ਉਹ ਹੇਹਾ ਖਤਮ ਹੋਣ ਤੋਂ ਲੱਗਭੱਗ 36-48 ਘੰਟਿੋਆਂ ਬਾਅਦ ਖੂਨ ਸੁੱਟਦੀਆਂ ਹਨ । ਇਸ ਗੁਣ ਤੋਂ ਵੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਟੀਕਾ ਸਹੀ ਸਮੇਂ ਤੇ ਲੱਗਾ ਹੈ ਜਾਂ ਨਹੀ । ਜੇਕਰ ਟੀਕਾ ਲੱਗਣ ਤੋਂ ਕੁੱਝ ਕੁ ਘੰਟਿਆ ਅੰਦਰ ਹੀ ਗਾਂ ਖੂਨ ਸੁੱਟਣ ਲੱਗ ਜਾਂਦੀ ਹੈ ਤਾਂ ਟੀਕਾ ਬਹੁਤ ਦੇਰ ਬਾਅਦ ਲੱਗਾ ਹੈ । ਜੇਕਰ ਖੂਨ , ਟੀਕਾ ਲੱਗਣ ਤੋਂ ਕਈ ਦਿਨਾਂ ਬਾਅਦ ਆਉਦਾ ਹੈ ਤਾਂ ਟੀਕਾ ਬਹੁਤ ਪਹਿਲਾਂ ਲੱਗ ਗਿਆ ਹੈ । ਦੋਨਾਂ ਹਲਾਤਾਂ ਵਿੱਚ ਗਾਂ ਦੇ ਗੱਬਣ ਰਹਿਣ ਦੀ ਸੰਭਾਵਨਾ ਘੱਟ ਹੋਵੇਗੀ। 

• ਅੱਜਕਲ ਜਿਆਦਾਤਾਰ ਗਾਵਾਂ ਨੂੰ ਬੰਨ ਕੇ ਰੱਖਿਆਂ ਜਾਂਦਾ ਹੈ ਉਹਨਾਂ ਵਿੱਚ ਹੇਹੇ ਦੀ ਸ਼ੁਰੂਆਤ ਦਾ ਪਤਾ ਲਗਾਉਣਾ ਥੋੜਾ ਮੁਸ਼ਕਿਲ ਹੁੰਦਾ ਹੈ । ਜਦੋਂ ਤਾਰਾਂ ਲੇਸਦਾਰ ਹੋ ਜਾਂਦੀਆਂ

• ਹਨ ਅਤੇ ਸੂਅ ਵਿੱਚੋ ਲਮਕਦੀਆਂ ਨਜ਼ਰ ਆਉਂਦੀਆਂ ਹਨ , ਉਹ ਸਹੀ ਹੇਹੇ ਦੀ ਨਿਸ਼ਾਨੀ ਹੈ । ਇਸ ਸਮੇਂ ਟੀਕਾ ਭਰਾ ਸਕਦੇ ਹੋਂ। 

• ਪਸ਼ੂਆਂ ਦੇ ਹੇਹੇ ਵਿੱਚ ਆਉਣ ਦਾ ਸਮਾਂ, ਪਿਛਲਾ ਟੀਕਾ ਭਰਾਉਣ ਦੀ ਮਿਤੀ, ਸੂਣ ਦੀ ਮਿਤੀ ਆਦਿ ਦਾ ਰਿਕਾਰਡ ਰੱਖਣਾ ਬਹੁਤ ਜਰੂਰੀ ਹੈ । ਇਸ ਤਰਾਂ ਜੇਕਰ ਸਾਨੂੰ ਪਿਛਲੀ 

• ਜੇਕਰ ਖੁੱਲੇ ਵੱਗ ਦੀ ਗੱਲ ਹੈ ਤਾਂ ਜਿਹੜੀ ਗਾਂ ਦੂਸਰੀਆਂ ਗਾਵਾਂ ਨੂੰ ਆਪਣੇ ਉੱਪਰ ਚੜਨ ਦਿੰਦੀ ਹੈ ਅਸਲ ਵਿੱਚ ਉਹੀ ਗਾਂ ਸਹੀ ਹੇਹੇ ਵਿੱਚ ਹੁੰਦੀ ਹੈ। ਪਰ ਜਿਹੜੀ ਗਾਂ ਉੱਪਰ ਚੜ ਰਹੀ ਹੈ ਉਸਦਾ ਪੱਕਾ ਪਤਾਂ ਨਹੀ ਕਿ ਉਹ ਹੇਹੇ ਵਿੱਚ ਹੈ ਜਾਂ ਨਹੀ । ਜਾਂ ਫਿਰ ਜੇਕਰ ਕੋਈ ਗਾਂ ਦੂਸਰੇ ਗਾਂ ਦੇ ਉੱਪਰ ਚੜਨ ਸਮੇਂ ਫੌਰਨ ਅੱਗੇ ਨੂੰ ਤੁਰ ਪਏ ਤਾਂ ਸਹੀ ਹੇਹੇ ਵਿੱਚ ਨਹੀ ਗਿਣੀ ਜਾਂਦੀ।

• ਹੇਹੇ ਦੀ ਤਰੀਖ ਦਾ ਪਤਾ ਹੋਵੇ ਤਾਂ ਅਸੀ ਅਗਲੀ ਅੰਦਾਜ਼ਨ ਮਿਤੀ ਵੇਲੇ ਪਸ਼ੂ ਦਾ ਧਿਆਨ ਰੱਖ ਸਕਦੇ ਹਾਂ।