ਅੱਪਡੇਟ ਵੇਰਵਾ

1750-1.jpg
ਦੁਆਰਾ ਪੋਸਟ ਕੀਤਾ Apnikheti
2018-01-10 05:14:23

ਗਰਭ ਕਾਲ ਵਿਚ ਪਸ਼ੂਆਂ ਦੀ ਦੇਖ ਭਾਲ ਕਿਵੇਂ ਕਰੀਏ? ਭਾਗ -1

ਵਧੇਰੇ ਦੁੱਧ ਉਤਪਾਦਨ ਲਈ ਜ਼ਰੂਰੀ ਹੈ ਕਿ ਪਸ਼ੂਆਂ ਦੀ ਸਿਹਤ ਚੰਗੀ ਰਹੇ ਅਤੇ ਉਨ੍ਹਾਂ ਨੂੰ ਗਰਭ-ਕਾਲ ਵੇਲੇ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ। ਜੇਕਰ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਜਾਂ ਜਨਮ ਦੇਣ ਤੋਂ ਬਾਅਦ ਪਸ਼ੂ ਦੀ ਦੇਖਭਾਲ ਵਿੱਚ ਥੋੜੀ ਜਿਹੀ ਵੀ ਕਮੀ ਆਵੇ ਜਾਂ ਲਾਪਰਵਾਹੀ ਵਰਤੀ ਜਾਵੇ, ਤਾਂ ਉਸਦਾ ਬੱਚੇ ਅਤੇ ਦੁੱਧ ਉਤਪਾਦਨ 'ਤੇ ਬੁਰਾ ਅਸਰ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਗਰਭ-ਕਾਲ ਤੋਂ ਪਹਿਲਾਂ ਪਸ਼ੂਆਂ ਦੀ ਦੇਖਭਾਲ ਕਿਵੇਂ ਕੀਤੀ ਜਾ ਸਕਦੀ ਹੈ:

•ਇਨ੍ਹਾਂ ਦਿਨਾਂ ਵਿੱਚ ਭੋਜਨ ਅਜਿਹਾ ਦਿਓ, ਜੋ ਹਲਕਾ ਅਤੇ ਜਲਦੀ ਪਚਣ ਵਾਲਾ ਹੋਵੇ। ਭੋਜਨ ਦੀ ਮਾਤਰਾ ਇੱਕ-ਦਮ ਨਾ ਵਧਾਓ। ਸੂਣ ਦੇ ਸਮੇਂ ਤੋਂ ਦੋ ਮਹੀਨੇ ਪਹਿਲਾਂ ਹੀ ਪਸ਼ੂ ਨੂੰ ਸੰਤੁਲਿਤ ਆਹਾਰ ਦੇਣਾ ਸ਼ੁਰੂ ਕਰ ਦਿਓ, ਜਿਸ ਨਾਲ ਮਾਤਾ ਅਤੇ ਬੱਚੇ ਦੋਨਾਂ ਨੂੰ ਉੱਚਿਤ ਮਾਤਰਾ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਮਿਲਦੇ ਰਹਿਣ।

•ਪਸ਼ੂਆਂ ਦੀ ਰਹਿਣ ਦੀ ਜਗ੍ਹਾ ਅਜਿਹੀ ਹੋਣੀ ਚਾਹੀਦੀ ਹੈ, ਜਿੱਥੇ ਤਾਜ਼ੀ ਹਵਾ ਹਰ ਸਮੇਂ ਮਿਲਦੀ ਰਹੇ। ਪਸ਼ੂਆਂ ਦੇ ਆਵਾਸ ਸਥਾਨ 'ਚ ਸਫਾਈ ਅਤੇ ਰੌਸ਼ਨੀ ਦੀ ਪੂਰੀ ਵਿਵਸਥਾ ਹੋਣੀ ਚਾਹੀਦੀ ਹੈ।

•ਗਾਂ ਜਾਂ ਮੱਝ ਨੂੰ ਤੁਰਦੇ ਸਮੇਂ ਜ਼ਿਆਦਾ ਤੇਜ਼ ਨਾ ਚੱਲਣ ਦਿਓ ਅਤੇ ਨਾ ਹੀ ਦੌੜਾਓ। ਸਰੀਰ 'ਤੇ ਭਾਰੀ ਸੱਟ ਲੱਗਣ 'ਤੇ ਤੁਰੰਤ ਹੀ ਨੇੜੇ ਦੇ ਹਸਪਤਾਲ ਵਿੱਚ ਦਿਖਾਓ।

ਇਸ ਭਾਗ ਵਿੱਚ ਤੁਸੀਂ ਜਾਣਿਆ ਕਿ ਗਰਭ-ਕਾਲ ਤੋਂ ਪਹਿਲਾਂ ਪਸ਼ੂਆਂ ਦੀ ਦੇਖਭਾਲ ਕਿਵੇਂ ਕੀਤੀ ਜਾ ਸਕਦੀ ਹੈ। ਅਸੀਂ ਅਗਲੇ ਭਾਗ ਵਿੱਚ ਦੱਸਾਂਗੇ ਕਿ ਗਰਭ-ਕਾਲ ਦੇ ਸਮੇਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।