ਅੱਪਡੇਟ ਵੇਰਵਾ

6281-part_3.jpg
ਦੁਆਰਾ ਪੋਸਟ ਕੀਤਾ Apnikheti
2018-03-05 10:10:58

ਗਰਭ ਕਾਲ ਵਿਚ ਕਿਵੇਂ ਕਰੀਏ ਪਸ਼ੂਆਂ ਦੀ ਦੇਖਭਾਲ: ਭਾਗ- 3

ਪਿਛਲੇ ਭਾਗ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਪਸ਼ੂ ਦੇ ਸੂਣ ਸਮੇਂ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ।

ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਪਸ਼ੂ ਦੇ ਸੂਣ ਤੋਂ ਬਾਅਦ ਕਿਹੜੀਆਂ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਹਨ:

• ਸੂਣ ਤੋਂ ਬਾਅਦ ਪਸ਼ੂ ਨੂੰ ਆਪਣੇ ਬੱਚੇ ਨੂੰ ਚੱਟਣ ਦਿਓ ਅਤੇ ਦੁੱਧ ਪਿਲਾਉਣ ਦਿਓ।

• ਪਸ਼ੂ ਨੂੰ ਦਿੱਤਾ ਜਾਣ ਵਾਲਾ ਚਾਰਾ(ਜਾਂ ਤੂੜੀ) ਜਾਂ ਚਾਰਾ ਚੰਗੀ ਕੁਆਲਿਟੀ ਦਾ, ਹਲਕਾ ਅਤੇ ਜਲਦੀ ਪਚਣਯੋਗ ਹੋਣਾ ਚਾਹੀਦਾ ਹੈ। ਇਸ ਲਈ ਪਸ਼ੂ ਨੂੰ ਤੂੜੀ ਜਾਂ ਜਵੀਂ ਖਿਲਾਓ।

• ਸੂਣ ਤੋਂ ਬਾਅਦ ਪਹਿਲੇ ਤਿੰਨ ਹਫਤੇ ਤੱਕ ਪਸ਼ੂ ਨੂੰ ਦਿੱਤਾ ਜਾਣ ਵਾਲੇ ਅਨਾਜ ਦੀ ਮਾਤਰਾ ਹੌਲੀ-ਹੌਲੀ ਵਧਾਓ।

• ਪਸ਼ੂ ਨੂੰ ਮਿਲਕ ਫੀਵਰ ਦੀ ਬਿਮਾਰੀ ਲਈ ਜਾਂਚਦੇ ਰਹੋ। ਇਹ ਬਿਮਾਰੀ ਖੂਨ ਵਿੱਚ ਚੂਨੇ ਜਾਂ ਖਾਰ ਦੀ ਮਾਤਰਾ ਘੱਟ ਹੋਣ ਦੇ ਕਾਰਨ ਹੁੰਦੀ ਹੈ। ਇਸ ਬਿਮਾਰੀ ਵਿੱਚ ਪਸ਼ੂ ਗਰਦਨ ਮੋੜ ਕੇ ਜ਼ਮੀਨ 'ਤੇ ਲੇਟਿਆ ਰਹਿੰਦਾ ਹੈ। ਇਹ ਵਧੇਰੇ ਦੁੱਧ ਦੇਣ ਵਾਲੇ ਪਸ਼ੂ ਵਿੱਚ ਜ਼ਿਆਦਾ ਹੁੰਦੀ ਹੈ। ਇਸ ਬਿਮਾਰੀ ਵਿੱਚ ਪਸ਼ੂ ਦਾ ਘੱਟ ਦੁੱਧ ਚੋਵੋ ਅਤੇ ਚੋਇਆ ਹੋਇਆ ਦੁੱਧ ਪਸ਼ੂ ਨੂੰ ਪਿਲਾ ਦਿਓ ਅਤੇ ਨਜ਼ਦੀਕੀ ਪਸ਼ੂ ਹਸਪਤਾਲ ਤੋਂ ਇਲਾਜ ਕਰਵਾਓ।

• ਜੇਕਰ ਪਸ਼ੂ ਦੇ ਲੇਵੇ ਵਿੱਚ ਜ਼ਿਆਦਾ ਸੋਜ ਹੋਵੇ ਤਾਂ ਥੋੜੀ-ਥੋੜੀ ਮਾਤਰਾ ਵਿੱਚ ਬਾਰ-ਬਾਰ ਦੁੱਧ ਚੋਵੋ ਅਤੇ ਲੇਵੇ ਦੀ ਹਲਕੀ ਮਾਲਿਸ਼ ਕਰੋ।

• ਸੂਣ ਤੋਂ ਬਾਅਦ ਕੁੱਝ ਦਿਨਾਂ ਤੱਕ ਪਸ਼ੂ ਨੂੰ ਹਲਕੀ ਅਤੇ ਜ਼ਰੂਰਤ ਅਨੁਸਾਰ ਕਸਰਤ ਹਰ ਰੋਜ਼ ਕਰਵਾਓ।

• ਕੁੱਝ ਪਸ਼ੂ ਨਾਲ ਨਹੀਂ ਪਾਉਂਦੇ। ਜੇਕਰ ਸੂਣ ਤੋਂ 8-12 ਘੰਟੇ ਤੱਕ ਪਸ਼ੂ ਨਾਲ ਨਾ ਸੁੱਟੇ ਤਾਂ ਇਹ ਕਿਸੇ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਇਸ ਲਈ ਪਸ਼ੂ ਦਾ ਇਲਾਜ ਨਜ਼ਦੀਕੀ ਪਸ਼ੂ ਹਸਪਤਾਲ ਤੋਂ ਕਰਵਾਓ।

• ਜੇਕਰ ਸੂਣ ਤੋਂ ਬਾਅਦ ਪਸ਼ੂ ਦੇ ਲੇਵੇ ਤੋਂ ਦੁੱਧ ਨਾ ਆਵੇ, ਤਾਂ ਇਸਦਾ ਕਾਰਨ ਦੁੱਧ ਦਾ ਨਾ ਬਣਨਾ ਅਤੇ ਦੁੱਧ ਨਾ ਉੱਤਰਨਾ ਹੋ ਸਕਦਾ ਹੈ। ਦੁੱਧ ਨਾ ਉੱਤਰਨ ਦਾ ਕਾਰਨ ਪਸ਼ੂ ਦੇ ਦਰਦ ਹੋਣਾ ਜਾਂ ਡਰਨਾ ਹੋ ਸਕਦਾ ਹੈ। ਇਸ ਲਈ ਪਸ਼ੂ ਨੂੰ ਆੱਕਸੀਟਾੱਸਿਨ ਹਾਰਮੋਨ ਦੀਆਂ 5-10 ਯੂਨਿਟ ਦਾ ਟੀਕਾ ਮਾਸ-ਪੇਸ਼ੀਆਂ ਵਿੱਚ ਲਗਾਓ। ਜੇਕਰ ਲੇਵੇ 'ਚ ਦੁੱਧ ਨਹੀਂ ਬਣਦਾ ਤਾਂ ਇਹ ਹਾਰਮੋਨ ਦੀ ਕਮੀ ਜਾਂ ਥਣ ਦੀ ਬਣਾਵਟ ਠੀਕ ਨਾ ਹੋਣ ਕਾਰਨ ਹੋ ਸਕਦਾ ਹੈ। ਇਸ ਸਥਿਤੀ ਵਿੱਚ ਪਸ਼ੂ ਦਾ ਕੋਈ ਇਲਾਜ ਨਹੀਂ ਹੋ ਸਕਦਾ। ਪਰ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।