ਅੱਪਡੇਟ ਵੇਰਵਾ

8346-kh.jpg
ਦੁਆਰਾ ਪੋਸਟ ਕੀਤਾ Apnikheti
2018-08-08 04:46:07

ਗੰਡੋਆ ਖਾਦ ਵਿੱਚ ਹੁੰਦੇ ਹਨ 17 ਪੋਸ਼ਕ ਤੱਤ

 ਸਾਡੇ ਕਿਸਾਨ ਹੁਣ ਰਸਾਇਣਿਕ ਖਾਦਾਂ ਦੇ ਅਧੀਨ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੀ ਖੇਤੀ 'ਤੇ ਅਸਰ ਪੈਂਦਾ ਹੈ। ਫਸਲ ਦੀ ਨਾ ਚੰਗਾ ਝਾੜ ਮਿਲ ਰਿਹਾ ਅਤੇ ਨਾ ਹੀ ਫਸਲ ਵਿੱਚ ਗੁਣਵੱਤਾ ਮਿਲ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸਾਨ ਗੰਡੋਆ ਖਾਦ ਦੀ ਵਰਤੋਂ ਕਰਨ, ਇਸ ਨਾਲ ਸਾਲ ਵਿੱਚ ਖਾਦ ਦੇ 5-7 ਹਜ਼ਾਰ ਰੁਪਏ ਦੀ ਬੱਚਤ ਕਰ ਸਕਣਗੇ, ਨਾਲ ਹੀ ਕੁਦਰਤੀ ਖਾਦ ਨਾਲ ਆਪਣੀ ਉਤਪਾਦਨ ਸਮਰੱਥਾ ਵੀ ਵਧਾ ਸਕਦੇ ਹਨ।

ਗੰਡੋਆ ਖਾਦ ਦਾ ਫਾਇਦਾ

ਗੰਡੋਆ ਖਾਦ ਦੀ ਵਰਤੋਂ ਨਾਲ ਜ਼ਮੀਨ ਵਿੱਚ ਕਾਰਬਨਿਕ ਪਦਾਰਥ ਦੀ ਮਾਤਰਾ ਵੱਧਦੀ ਹੈ। ਇਸ ਨਾਲ ਵਾਇਰਸ ਅਤੇ ਬੈਕਟੀਰੀਆ ਵੱਧਦੇ ਹਨ, ਜਿਸ ਨਾਲ ਪਾਣੀ ਰੱਖਣ ਦੀ ਸਮਰੱਥਾ ਵੱਧਦੀ ਹੈ। ਫਸਲ 'ਤੇ ਰੋਗ ਅਤੇ ਕੀਟਾਂ ਦਾ ਪ੍ਰਭਾਵ ਘੱਟ ਹੁੰਦਾ ਹੈ। ਨਿਕਲਣ ਵਾਲਾ ਪਦਾਰਥ ਚਮਕੀਲਾ, ਆਕਾਰ ਵਿੱਚ ਵੱਡਾ ਅਤੇ ਭਾਰਾ ਹੁੰਦਾ ਹੈ।

ਬਣਾਉਣ ਦੀ ਵਿਧੀ

ਗੰਡੋਆ ਖਾਦ ਬਣਾਉਣਾ ਬਹੁਤ ਹੀ ਅਸਾਨ ਹੈ। ਘਰ ਵਿੱਚੋਂ ਨਿਕਲਣ ਵਾਲੇ ਕੂੜੇ ਨੂੰ ਇੱਕ ਜਗ੍ਹਾ 'ਤੇ ਇੱਕਠਾ ਕਰੋ। ਹੁਣ ਇਸ ਵਿੱਚ ਗੋਬਰ ਪਾਓ ਅਤੇ ਫਿਰ 15 ਦਿਨ ਬਾਅਦ ਟੋਆ ਪੁੱਟ ਕੇ ਗੰਡੋਏ ਛੱਡ ਦਿਓ। 90 ਦਿਨ ਵਿੱਚ ਖਾਦ ਤਿਆਰ ਹੋ ਜਾਵੇਗੀ। ਗੰਡੋਆ ਖਾਦ ਦੀਆਂ ਚਾਰ ਵਿਧੀਆਂ ਹਨ।

ਪਹਿਲੀ ਟੋਆ ਵਿਧੀ, ਦੂਜੀ ਟੋਆ ਵਿਧੀ, ਤੀਜੀ ਟੋਆ ਵਿਧੀ ਅਤੇ ਚੌਥੀ ਸਤਹਿ ਵਿਧੀ। ਕਿਸਾਨਾਂ ਦੇ ਲਈ ਸਭ ਤੋਂ ਉਪਯੋਗੀ 2 ਟੋਆ ਵਿਧੀ ਹੈ। ਇਸ ਪ੍ਰਕਾਰ ਡੇਅਰੀ ਵਾਲਿਆਂ ਲਈ ਸਤਹਿ ਵਿਧੀ ਉਪਯੋਗੀ ਹੈ।