ਅੱਪਡੇਟ ਵੇਰਵਾ

8381-fish.jpg
ਦੁਆਰਾ ਪੋਸਟ ਕੀਤਾ Apnikheti
2018-09-12 06:49:45

ਖਾਰੇ ਪਾਣੀ ਵਾਲੀ ਜ਼ਮੀਨ ਕਿਵੇਂ ਦੇ ਸਕਦੀ ਹੈ ਵਧੇਰੇ ਮੁਨਾਫਾ?

ਪੰਜਾਬ ਵਿੱਚ ਕੁੱਝ ਇਲਾਕਿਆ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਪਰ ਉਸ ਜ਼ਮੀਂਨ ਤੋਂ ਮੁਨਾਫਾ ਲੈਣ ਲਈ ਤੁਹਾਡੇ ਕੋਲ ਇੱਕ ਹੱਲ ਹੈ ਉਹ ਹੈ ਝੀਗਾਂ ਮੱਛੀ ਪਾਲਣ ਦਾ ਕੰਮ। ਹੁਣ ਜਾਣਾਗੇ ਕਿਸ ਤਰਾਂ ਦਾ ਕੰਮ। 

ਇਹ ਇੱਕ ਤਰ੍ਹਾਂ ਦਾ ਮੱਛੀ ਪਾਲਣ ਹੈ, ਪਰ ਇਹ ਮੱਛੀ ਪਾਲਣ ਤੋਂ ਅਗਾਂਹ ਹੈ ,ਸਭ ਤੋਂ ਪਹਿਲਾਂ ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ। ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ।ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ। ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ। ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ। ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ। ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ। ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ। ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ। ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ।

ਸਬਸਿਡੀ ਤੇ ਮਾਰਕੀਟਿੰਗ

ਇਸ ਸਮੇਂ 2.5 ਏਕੜ 'ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ। ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ। ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ। ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ। ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ। ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ 'ਤੇ ਹੁੰਦੀ ਹੈ। ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ। ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ। ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ। ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ। ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ। ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ। ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ।