ਅੱਪਡੇਟ ਵੇਰਵਾ

4413-farm_machinary.jpg
ਦੁਆਰਾ ਪੋਸਟ ਕੀਤਾ ਪੰਜਾਬੀ ਟ੍ਰਿਬਿਊਨ
2019-07-11 09:11:23

ਖੇਤੀ ਸੰਦਾਂ ਉਪਰ ਸਬਸਿਡੀ 31 ਜੁਲਾਈ ਤੱਕ ਮਿਲੇਗੀ

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਸੰਦਾਂ ਉੱਪਰ ਦਿੱਤੀ ਜਾਣ ਵਾਲੀ ਸਬਸਿਡੀ ਦੀ ਅੰਤਮ ਤਾਰੀਖ ਵਿੱਚ ਵਾਧਾ ਕਰ ਦਿੱਤਾ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨ ਖੇਤੀਬਾੜੀ ਸੰਦਾਂ ਦੀ ਨਵੀ ਤਕਨੀਕ ਨਾਲ ਜੁੜ ਸਕਣ। ਅੰਮ੍ਰਿਤਸਰ ਜ਼ਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਹੁਣ ਕਿਸਾਨ 31 ਜੁਲਾਈ ਤਕ ਖੇਤੀ ਸੰਦਾਂ ਉਪਰ ਮਿਲ ਰਹੀ ਸਬਸਿਡੀ ਦਾ ਲਾਭ ਉਠਾ ਸਕਦੇ ਹਨ।

  • ਕਿਸਾਨਾਂ ਨੂੰ ਹੈਪੀ ਸੀਡਰ, ਮਲਚਰ, ਪਲੋਅ ਹਾਈਡ੍ਰੋਲਿਕ, ਜ਼ੀਰੋ ਡਰਿੱਲ, ਰੋਟਾਵੇਟਰ, ਪੈਡੀ ਸਟਰਾਅ ਅਤੇ ਚੌਪਰ ’ਤੇ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। 
  • ਇਹ ਸੰਦ ਜੇ ਕੋਈ ਸਹਿਕਾਰੀ ਸਭਾਵਾਂ ਜਾਂ ਕਿਸਾਨ ਗਰੁੱਪਾਂ ਵੱਲੋ ਲਈ ਜਾਂਦੀ ਹੈ ਤਾਂ ਉਨ੍ਹਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। 
  • ਕਿਸਾਨ ਸਬਸਿਡੀ ਦੇ ਫਾਰਮ ਭਰਨ ਲਈ ਜਮ੍ਹਾਂਬੰਦੀ, ਟਰੈਕਟਰ ਦੀ ਕਾਪੀ, ਅਧਾਰ ਕਾਰਡ ਤੋਂ ਇਲਾਵਾ ਤਿੰਨ ਤਸਵੀਰਾਂ ਲੈ ਕੇ ਆਉਣ। 
  • ਕਿਸਾਨ/ਕਿਸਾਨ ਗਰੁੱਪ/ਸਹਿਕਾਰੀ ਸਭਾਵਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਪਾਸੋਂ ਭਾਰਤ ਸਰਕਾਰ ਵੱਲੋਂ ਤਿਆਰ ਕੀਤੇ ਪੋਰਟਲ agrimachinery.nic.in 'ਤੇ ਰਜਿਸਟਰ ਕਰਨ 'ਚ ਮੱਦਦ ਲੈ ਸਕਦੇ ਹਨ। 
  • ਇਸ ਤੋਂ ਇਲਾਵਾ ਕਿਸਾਨਾਂ ਵਲੋਂ 8 ਵਿਅਕਤੀਆਂ ਦਾ ਸਵੈ ਸਹਾਇਤਾ ਗਰੁੱਪ ਬਣਾ ਕੇ ਜਿਨ੍ਹਾਂ ਵਿੱਚ ਦੋ ਮਹਿਲਾਵਾਂ (ਜਨਰਲ), ਦੋ ਮਹਿਲਾਵਾਂ ਐਸਸੀ, 4 ਜਨਰਲ ਵਿਅਕਤੀ 10 ਲੱਖ ਰੁਪਏ ਦੇ ਖੇਤੀ ਸੰਦ ਲੈ ਸਕਦੇ ਹਨ ਜਿਨ੍ਹਾਂ ਉਪਰ ਕਿਸਾਨਾਂ ਨੂੰ 8 ਲੱਖ ਰੁਪਏ ਸਬਸਿਡੀ ਦਿੱਤੀ ਜਾਵੇਗੀ।