ਅੱਪਡੇਟ ਵੇਰਵਾ

9791-neem_f.jpg
ਦੁਆਰਾ ਪੋਸਟ ਕੀਤਾ Apni Kheti
2019-02-20 10:40:23

ਖੇਤਾਂ ਵਿੱਚ ਨਿੰਮ ਦੀ ਵਰਤੋਂ ਅਤੇ ਫਾਇਦੇ

ਨਿੰਮ ਬਹੁਤ ਹੀ ਉਪਯੋਗੀ ਰੁੱਖ ਹੈ ਇਸ ਦੀ ਵਰਤੋਂ ਸਦੀਆਂ ਤੋਂ ਹੁੰਦੀ ਆ ਰਹੀ ਹੈ । ਅੱਜ ਵੀ ਇਸ ਦੀ ਵਰਤੋਂ ਖੇਤੀਬਾੜੀ ਵਿਚ ਬਹੁਤ ਜਗ੍ਹਾ ‘ਤੇ ਕੀਤੀ ਜਾਂਦੀ ਹੈ। ਨਿੰਮ ਦੀ ਵਰਤੋਂ ਕੀਟਨਾਸ਼ਕ, ਖ਼ਾਦ, ਉੱਲੀ ਰੋਗ, ਜੀਵਾਣੂ ਰੋਗ ਅਤੇ ਹੋਰ ਕਈਂ ਤਰ੍ਹਾਂ ਦੇ ਜਰੂਰੀ ਤੱਤ ਪ੍ਰਦਾਨ ਕਰਨ ਵਾਸਤੇ ਕੀਤੀ ਜਾ ਸਕਦੀ ਹੈ। 

ਖੇਤਾਂ ਵਿੱਚ ਨਿੰਮ ਦੀ ਵਰਤੋਂ

  • ਰਸਾਇਣਿਕ ਦਵਾਈਆਂ ਦੀ ਸਪਰੇਅ ਨਿੰਮ ਨਾਲ ਮਿਲਾ ਕੇ ਕਰੋ। ਇਸ ਤਰ੍ਹਾਂ ਕਰਨ ਨਾਲ ਰਸਾਇਣਿਕ ਦਵਾਈਆਂ ਦੀ ਵਰਤੋਂ ਵਿਚ 25-30 ਫ਼ੀਸਦੀ ਕਮੀ ਆਉਂਦੀ ਹੈ। 
  • ਨਿੰਮ ਕੇਕ ਪਾਊਡਰ ਪਾਉਣ ਨਾਲ ਖੇਤ ਵਿਚ ਬਹੁ-ਪੱਖੀ ਪ੍ਰਭਾਵ ਦੇਖੇ ਜਾ ਸਕਦੇ ਹਨ। ਜਿਵੇਂ ਕਿ ਇਸ ਨਾਲ ਪੌਦੇ ਨਿਮਾਟੋਡ ਅਤੇ ਫੰਗਸ ਤੋਂ ਬਚੇ ਰਹਿੰਦੇ ਹਨ।
  • ਨਿੰਮ ਹਾਨੀਕਾਰਕ ਕੀਟਾਂ ਦੇ ਜੀਵਨ-ਚੱਕਰ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਵੇਂ ਕਿ ਅੰਡੇ, ਲਾਰਵਾ ਆਦਿ। 
  • ਜੇਕਰ ਨਿੰਮ ਦਾ ਗੁੱਦਾ ਯੂਰੀਆ ਨਾਲ ਵਰਤਿਆਂ ਜਾਵੇ ਤਾਂ ਖਾਦ ਦਾ ਪ੍ਰਭਾਵ ਵੱਧ ਜਾਂਦਾ ਹੈ।
  • ਸਿਉਂਕ ਤੋਂ ਬਚਾਅ ਲਈ 3-5 ਕਿਲੋ ਨਿੰਮ ਪਾਊਡਰ ਨੂੰ ਬਿਜਾਈ ਤੋਂ ਪਹਿਲਾਂ ਇੱਕ ਏਕੜ ਮਿੱਟੀ ਵਿਚ ਮਿਲਾਓ।
  • ਮੂੰਗਫਲੀ ਵਿਚ ਪੱਤੇ ਦੇ ਸੁਰੰਗੀ ਕੀੜੇ ਲਈ 1.0 ਫ਼ੀਸਦੀ ਦੇ ਬੀਜਾਂ ਦੇ ਰਸ ਜਾਂ 2 ਫ਼ੀਸਦੀ ਨਿੰਮ ਦੇ ਤੇਲ ਦੀ ਸਪਰੇਅ ਬਿਜਾਈ ਤੋਂ 35-40 ਦਿਨਾਂ ਬਾਅਦ ਕਰੋ।
  • ਜੜ੍ਹਾਂ ਵਿਚ ਗੰਢਾਂ ਬਣਨ ਦੀ ਬਿਮਾਰੀ ਦੀ ਰੋਕਥਾਮ ਲਈ 50 ਗ੍ਰਾਮ ਨਿੰਮ ਪਊਡਰ ਨੂੰ 50 ਲੀਟਰ ਪਾਣੀ ਵਿਚ ਪੂਰੀ ਰਾਤ ਡੋਬੋ ਅਤੇ ਫਿਰ ਸਪਰੇਅ ਕਰੋ।