ਤੁਸੀਂ ਕੜਕਨਾਥ ਮੁਰਗੇ ਬਾਰੇ ਕਾਫ਼ੀ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਾਕਾਰੀ ਦੇਵਾਂਗੇ। ਕੜਕਨਾਥ ਮੁਰਗਾ ਕੀ ਹੁੰਦਾ ਹੈ, ਇਸ ਤੋਂ ਕਿਵੇਂ ਲਾਭ ਲੈ ਸਕਦੇ ਹਾਂ, ਇਸ ਦੀ ਕਿਵੇਂ ਫਾਰਮਿੰਗ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਹਰਿਆਣਾ ਦੇ ਸਫ਼ਲ ਕਿਸਾਨ ਸਤੀਸ਼ ਕੁਮਾਰ ਕੁਰਕਸ਼ੇਤਰ ਪਿੰਡ ਧਨਾਣੀ, ਡਾਕਖਾਨਾ ਲੱਖਮੜੀ, ਉਹਨਾਂ ਨੇ ਦੱਸਿਆ ਕਿ ਮੈਂ ਕਾਫ਼ੀ ਸਮੇਂ ਤੋਂ ਹੀ ਕੜਕਨਾਥ ਮੁਰਗੇ ਦਾ ਧੰਦਾ ਕਰ ਰਿਹਾ ਹਾਂ, ਸਤੀਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੜਕ ਨਾਥ ਦਾ ਮਾਸ, ਅੱਖ, ਚੁੰਜ਼, ਪੰਖ ਆਦਿ ਸਭ ਕੁਝ ਕਾਲਾ ਹੈ।
ਇਸਦਾ ਇਸਤੇਮਾਲ ਦਵਾਈਆਂ ਬਣਾਉਣ ਵਿਚ ਬਹੁਤ ਕੰਮ ਆਉਂਦਾ ਹੈ ਅਤੇ ਇਸਦਾ ਰੇਟ ਹੈ 1200 ਰੁਪਏ ਕਿਲੋ ਮੀਟ, ਤੇ ਅੰਡਾ ਵੀ 80, 90 ਰੁਪਏ ਦਾ ਵਿਕ ਜਾਂਦਾ ਹੈ। ਉਨਹਾਂ ਨੇ ਦੱਸਿਆ ਕਿ ਇਹ ਕੜਕ ਨਾਥ ਮੁਰਗਾ ਮੱਧ ਪ੍ਰਦੇਸ਼ ਤੋਂ ਮੰਗਵਾਇਆ ਸੀ, ਸਤੀਸ਼ ਕੁਮਾਰ ਨੇ ਦੱਸਿਆ ਕਿ ਇਸਦਾ ਬੱਚਾ 300 ਰੁਪਏ ਪੀਸ ਲਿਆ ਸੀ। ਸਤੀਸ਼ ਨੇ ਕੜਕਨਾਥ ਦੀ ਖਾਸੀਅਤ ਵੀ ਦੱਸੀ ਕਿਹਾ ਕਿ ਇਸ ਦੀ ਚਮਕ ਇੰਨੀ ਹੈ ਕਿ ਜਿਵੇਂ ਮੋਰ ਦੇ ਪੰਖ ਹੁੰਦੇ ਹਨ।
ਦੇਸੀ ਮੁਰਗੀ ਪਾਲਣ ਤੇ ਕੜਕਨਾਥ ਚ ਅੰਤਰ:- ਸਤੀਸ਼ ਕੁਮਾਰ ਨੇ ਦੱਸਿਆ ਕਿ ਇਸਦੀ ਡਾਕਟਰ ਵੀ ਸਲਾਹ ਦਿੰਦੇ ਹਨ ਖਾਣ ਲਈ ਬਿਮਾਰੀਆਂ ਵਿਚ ਵੀ ਬਹੁਤ ਫ਼ਾਇਦੇਮੰਦ ਹੈ ਇਸ ਕਰਕੇ ਇਹ ਇਨ੍ਹਾ ਮਹਿੰਗਾ ਹੈ। 1200 ਰੁਪਏ ਕਿਲੋ ਪੈ ਜਾਂਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਜੋ ਬਲੈਲਰ ਹੁੰਦਾ ਹੈ ਉਹ 30 ਤੋਂ ਲੈ 40 ਤੱਕ 2 ਕਿਲੋ ਤੱਕ ਦਾ ਹੋ ਜਾਂਦਾ ਹੈ ਪਰ ਕੜਕਨਾਥ ਨਸਲ ਦੀ ਮੁਰਗੀ 3 ਮਹੀਨੇ ਵਿਚ 1200 ਗ੍ਰਾਮ ਤੱਕ ਦਾ ਹੀ ਹੁੰਦਾ ਹੈ ਤੇ ਮੁਰਗਾ 3 ਮਹੀਨੇ ਵਿਚ ਹੋ ਜਾਂਦਾ 1800 ਗ੍ਰਾਮ ਤੱਕ। ਸਤੀਸ਼ ਨੇ ਦੱਸਿਆ ਕਿ ਕੜਕਨਾਥ ਦੀ ਫਾਰਮਿੰਗ ਰੁਜ਼ਗਾਰ ਲਈ ਪੈਸਾ ਕਮਾਉਣ ਦਾ ਚੰਗਾ ਸਾਧਨ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹਰਿਆਣੇ ਦੇ ਸਫ਼ਲ ਕਿਸਾਨ ਸਤੀਸ਼ ਨਾਲ ਵੀ ਸੰਪਰਕ ਕਰ ਸਕਦੇ ਹੋ ਉਨ੍ਹਾਂ ਦਾ ਨੰਬਰ ਹੈ: 099920-31003
ਸ੍ਰੋਤ: Rozana Spokesman
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.