ਅੱਪਡੇਟ ਵੇਰਵਾ

2144-ppcb.jpg
ਦੁਆਰਾ ਪੋਸਟ ਕੀਤਾ ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ, ਪੰਜਾਬ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ
2019-11-06 14:10:45

ਕਿਸਾਨ ਵੀਰਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਅਪੀਲ

ਕਿਸਾਨ ਵੀਰਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਕਰਦਿਆਂ ਦੱਸਿਆ ਜਾਂਦਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੀ ਰਿੱਟ ਪਟੀਸ਼ਨ 13029/1985 ਦੇ ਹੁਕਮ ਅਨੁਸਾਰ:

1. ਹਰੇਕ ਪਿੰਡ ਦਾ ਸਰਪੰਚ ਅਤੇ ਉਸ ਖੇਤਰ ਦਾ ਐੱਸ.ਐੱਚ.ਓ. ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੀਆਂ ਲਿਸਟਾਂ ਬਣਾਉਣਗੇ ਅਤੇ ਨਿਸ਼ਚਿਤ ਕਰਨਗੇ ਕਿ ਅੱਗੇ ਤੋਂ ਅੱਗ ਨਾ ਲੱਗੇ।

2. ਹਵਾ ਪ੍ਰਦੂਸ਼ਣ ਦੀ ਅਜਿਹੀ ਸਥਿਤੀ ਨਾ ਵਾਪਰਨ ਦੇਣ ਅਤੇ ਨਿਪਟਣ ਲਈ ਤੁਰੰਤ ਕਦਮ ਚੁੱਕਣਗੇ।

3. ਪਰਾਲੀ ਨੂੰ ਲਗਾਈ ਜਾਂਦੀ ਅੱਗ ਨਾ ਰੋਕ ਪਾਉਣ ਲਈ ਪਿੰਡ ਪੱਧਰ 'ਤੇ ਨਾਕਾਮੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।

ਉਪਰੋਕਤ ਹੁਕਮ ਅਨੁਸਾਰ ਸਾਰੇ ਕਿਸਾਨਾਂ ਨੂੰ ਪਰਾਲੀ ਨਾਲ ਸਾੜਨ ਦੀ ਮੁੜ ਤਾਕੀਦ ਕੀਤੀ ਜਾਂਦੀ ਹੈ। ਉਲੰਘਣਾ ਕਰਨ ਵਾਲੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।