ਅੱਪਡੇਟ ਵੇਰਵਾ

7855-PAU.jpg
ਦੁਆਰਾ ਪੋਸਟ ਕੀਤਾ Punjab Agricultural University
2018-09-13 07:11:32

ਕਿਸਾਨ ਵੀਰੋਂ, ਤੁਸੀ ਵੀ ਆਪਣੇ ਖੇਤ ਦੀਆਂ ਫਲ/ਸਬਜ਼ੀਆਂ ਮੁਕਾਬਲਿਆਂ ਲਈ ਲਿਆਓ- ਡਾ ਮਾਹਲ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਆਪਣੀ ਅੱਧੀ ਸਦੀ ਤੋਂ ਵੱਧ ਚਲੀ ਆ ਰਹੀ ਸ਼ਾਨਦਾਰ ਪਰੰਪਰਾ ਕਾਇਮ ਰੱਖਦਿਆਂ ਇਸ ਵਾਰ 20-21-22 ਸਤੰਬਰ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਤਿੰਨ ਦਿਨਾਂ ਦਾ ਕਿਸਾਨ ਮੇਲਾ ਲਾਉਣ ਜਾ ਰਹੀ ਹੈ । ਖੇਤੀ ਗਿਆਨ ਪ੍ਰਦਰਸ਼ਨੀਆਂ ਦੇ ਨਾਲ-ਨਾਲ ਇੱਥੇ ਸਬਜ਼ੀਆਂ, ਫ਼ਲਾਂ ਅਤੇ ਹੋਰ ਖੇਤੀ ਜਿਣਸਾਂ ਦੇ ਮੁਕਾਬਲੇ ਵੀ ਕਿਸਾਨਾਂ ਦੀ ਦਿਲਚਸਪੀ ਦਾ ਕੇਂਦਰ ਰਹਿੰਦੇ ਹਨ । ਇਸ ਸੰਬੰਧੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਮਾਹਲ ਨੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਕਿਸਾਨ ਵੀਰ ਆਪੋ-ਆਪਣੇ ਖੇਤਾਂ ਵਿੱਚੋਂ ਸਭ ਤੋਂ ਵਧੀਆ ਸਬਜ਼ੀਆਂ, ਫ਼ਲ, ਫੁੱਲ ਅਤੇ ਹੋਰ ਫ਼ਸਲਾਂ ਦੇ ਨਮੂਨੇ ਇਨ੍ਹਾਂ ਮੁਕਾਬਲਿਆਂ ਲਈ ਲਿਆ ਸਕਦੇ ਹਨ । ਇਨ੍ਹਾਂ ਮੁਕਾਬਲਿਆਂ ਦੇ ਚਾਹਵਾਨ ਕਿਸਾਨ ਆਪਣੇ ਨਮੂਨੇ ਖੁਦ ਲੈ ਕੇ ਆਉਣ ਅਤੇ 20 ਸਤੰਬਰ ਨੂੰ ਸਵੇਰੇ 11.30 ਵਜੇ ਕੈਰੋਂ ਕਿਸਾਨ ਘਰ ਦੇ ਨੇੜੇ ਉਤਪਾਦ ਮੁਕਾਬਲਿਆਂ ਦੀ ਸਟਾਲ ਉੱਪਰ ਜਮ੍ਹਾ ਕਰਵਾਉਣ । ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਪਸਾਰ ਮਾਹਿਰ, ਕ੍ਰਿਸ਼ੀ ਵਿਿਗਆਨ ਕੇਂਦਰਾਂ ਦੀ ਫੈਕਲਟੀ ਹਿੱਸਾ ਨਹੀਂ ਲੈ ਸਕਦੀ । ਇਹ ਮੁਕਾਬਲੇ ਸਿਰਫ਼ ਕਿਸਾਨਾਂ ਲਈ ਹਨ । ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਨਮੂਨਿਆਂ ਦੀ ਗਿਣਤੀ ਹਰ ਕਿਸਮ ਦੇ ਜਿੰਨੇ ਨਮੂਨੇ ਚਾਹੀਦੇ ਹਨ

ਸਬਜ਼ੀਆਂ (ਸਿਰਫ਼ ਪੀਏਯੂ ਦੀਆਂ ਸਿਫ਼ਾਰਸ਼ ਕਿਸਮਾਂ)

ਭਿੰਡੀ/ਕਰੇਲਾ/ਮਿਰਚਾਂ/ਸ਼ਿਮਲਾ ਮਿਰਚ/ਰਾਮ ਤੋਰੀ/ਲੋਬੀਆ/ਪਿਆਜ਼/ਅਰਬੀ  ਅੱਧਾ ਕਿੱਲੋ

ਬੈਂਗਣ/ਮੂਲੀ/ਖੀਰਾ ਅੱਧਾ ਕਿੱਲੋ/2 ਨਮੂਨੇ

ਲੰਬੇ ਜਾਂ ਗੋਲ ਘੀਆ ਕੱਦੂ 2 ਨਮੂਨੇ

ਜਾਂ ਹੋਰ ਕੋਈ ਵੀ ਮੌਸਮੀ ਸਬਜ਼ੀ ਅੱਧਾ ਕਿੱਲੋ/2 ਨਮੂਨੇ

ਹੋਰ ਫ਼ਸਲਾਂ

ਮੱਕੀ ਦੀਆਂ ਛੱਲੀਆਂ/ਬੇਬੀ ਕੌਰਨ 5 ਛੱਲੀਆਂ

ਗੰਨਾ (ਸਿਰਫ਼ ਸਿਫ਼ਾਰਸ਼ ਕਿਸਮਾਂ) 3-4 ਪੱਕੇ ਹੋਏ ਗੰਨੇ

ਨਰਮਾ 1 ਜਾਂ 3 ਬਾਲਜ਼

ਮੂੰਗਫਲੀ 250 ਗ੍ਰਾਮ/ 3 ਬੂਟੇ

ਹੋਰ ਕੋਈ ਫ਼ਸਲ

ਫ਼ਲ (ਸਿਰਫ਼ ਪੀਏਯੂ ਦੀਆਂ ਸਿਫ਼ਾਰਸ਼ ਕਿਸਮਾਂ)

ਅਮਰੂਦ/ਨਿੰਬੂ/ਮਾਲਟਾ ਅੱਧਾ ਕਿੱਲੋ

ਪਪੀਤਾ/ਚਕੋਤਰਾ 3 ਫ਼ਲ਼

ਜਾਂ ਹੋਰ ਕੋਈ ਵੀ ਮੌਸਮੀ ਫ਼ਲ਼

ਫਲੋਰੀਕਲਚਰ (ਸਜਾਵਟੀ ਫੁੱਲ)

ਕਟਰੋਜ਼/ਲੂਜ਼ ਰੋਜ਼/ਗੇਂਦਾ/ਟਿਊਬਰੋਜ਼/ਰਜਨੀਗੰਧਾ 5 ਟਹਿਣੀਆਂ/250 ਗ੍ਰਾਮ