ਅੱਪਡੇਟ ਵੇਰਵਾ

8807-pani.jpg
ਦੁਆਰਾ ਪੋਸਟ ਕੀਤਾ Apnikheti
2018-07-13 07:01:26

ਕਿਵੇਂ ਕਰੀਏ ਪੀਣ ਵਾਲੇ ਪਾਣੀ ਦੀ ਪਰਖ?

ਪਾਣੀ ਵਿੱਚ ਬਿਮਾਰੀ ਫੈਲਾਉਣ ਵਾਲੇ ਕੀਟਾਣੂ:

ਈ. ਕੋਲ੍ਹਾਈ, ਐਂਟੇਰੋਕੋਕਸ, ਕਲੈਬਸੀਏਲਾ, ਐਰੋਮੋਨਾਸ, ਯਰਸੀਨੀਆ, ਐਂਟੇਰਬੇਕਟਰ, ਸਟੈਫਾਈਲੋਕੋਕਸ, ਕੈਮਪਾਈਲੋਬੈਕਟਰ, ਲਿਸਟੀਰਿਆ, ਵਿਬਰੀਓ, ਸਾਲਮੋਨੇਲਾ, ਸ਼ਾਈਗੇਲਾ।

ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ:

ਟਾਈਫਾਇਡ, ਦਸਤ, ਤਪਦਿਕ, ਹੈਜਾ, ਆਂਤੜੀਆਂ ਦੀ ਸੋਜਿਸ਼ ਅਤੇ ਪੀਲੀਆ।

ਵਰਤਨ ਦਾ ਢੰਗ:

1. ਪਾਣੀ ਪਰਖਣ ਵਾਲੀ ਕਿੱਟ ਦੀ ਸੀਲ ਖੋਲੋ

2. ਪਾਣੀ ਨੂੰ ਦਿੱਤੇ ਹੋਏ ਨਿਸ਼ਾਨ ਤੱਕ ਭਰੋ।

3. ਕਿੱਟ ਨੂੰ 48 ਘੰਟੇ ਤੱਕ ਕਮਰੇ ਦੇ ਤਾਪਮਾਨ 'ਤੇ ਰੱਖੋ।

ਜਾਮਣੀ ਰੰਗ = ਪਾਣੀ ਪੀਣ ਯੋਗ ਹੈ।

ਪੀਲਾ ਰੰਗ = ਪਾਣੀ ਪੀਣ ਯੋਗ ਨਹੀ ਹੈ।

ਇਹ ਕਿੱਟ ਮਾਇਕਰੋਬਾਇਓਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਪਾਸੋਂ ਮਿਲਦੀ ਹੈ।