ਅੱਪਡੇਟ ਵੇਰਵਾ

3720-tri.jpg
ਦੁਆਰਾ ਪੋਸਟ ਕੀਤਾ Apnikheti
2018-04-25 11:42:56

ਕਿਵੇਂ ਕਰੀਏ ਟ੍ਰਾਈਕੋਡਰਮਾ ਦੀ ਵਰਤੋਂ (ਕਿਵੇਂ ਕਰ ਸਕਦੇ ਹਾਂ ਟ੍ਰਾਈਕੋਡਰਮਾ ਦੀ ਵਰਤੋਂ)

 • ਨਰਸਰੀ ਵਾਲੇ ਪੌਦਿਆਂ ਦੇ ਉਪਚਾਰ ਲਈ 5 ਗ੍ਰਾਮ ਟ੍ਰਾਈਕੋਡਰਮਾ ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪੌਦ ਨੂੰ ਉਸ ਘੋਲ ਵਿੱਚ ਡੋਬੋ। ਉਸ ਤੋਂ ਬਾਅਦ ਬਿਜਾਈ ਜਾਂ ਰੋਪਣ ਕਰੋ।

• ਬੀਜ ਉਪਚਾਰ ਲਈ 4 ਗ੍ਰਾਮ ਟ੍ਰਾਈਕੋਡਰਮਾ ਨੂੰ ਪ੍ਰਤੀ ਕਿਲੋ ਬੀਜ ਵਿੱਚ ਸੁੱਕਾ ਮਿਲਾ ਕੇ ਬਿਜਾਈ ਕਰੋ।

• ਜ਼ਮੀਨ(ਭੂਮੀ) ਉਪਚਾਰ ਲਈ ਇੱਕ ਕਿਲੋਗ੍ਰਾਮ ਟ੍ਰਾਈਕੋਡਰਮਾ ਨੂੰ 25 ਕਿਲੋ ਗੋਬਰ ਦੀ ਖਾਦ ਵਿੱਚ ਮਿਲਾ ਕੇ ਹਲਕੇ ਪਾਣੀ ਦਾ ਛਿੱਟਾ ਦੇਣ ਮਗਰੋਂ ਇੱਕ ਹਫਤੇ ਤੱਕ ਸੁਕਾਉਣ ਤੋਂ ਬਾਅਦ ਅਤੇ ਬਿਜਾਈ ਤੋਂ ਪਹਿਲਾਂ ਪ੍ਰਤੀ ਏਕੜ ਵਿੱਚ ਪ੍ਰਯੋਗ ਕਰੋ।

• ਰੱਖਾਂ ਦੀਆਂ ਜੜਾਂ ਦੇ ਆਲੇ-ਦੁਆਲੇ ਟੋਆ ਪੁੱਟ ਕੇ 100 ਗ੍ਰਾਮ ਟ੍ਰਾਈਕੋਡਰਮਾ ਪਾਊਡਰ ਨੂੰ ਮਿੱਟੀ ਵਿੱਚ ਸਿੱਧੇ ਹੀ ਜਾਂ ਗੋਬਰ/ਕੰਪੋਸਟ ਦੀ ਖਾਦ ਨਾਲ ਮਿਲਾ ਕੇ ਪਾਓ।

• ਟ੍ਰਾਈਕੋਡਰਮਾ ਇੱਕ ਜੈਵਿਕ ਉਤਪਾਦ ਹੈ ਪਰ ਇਹ ਖੁੱਲੇ ਜਖਮਾਂ, ਸਾਹ ਪ੍ਰਣਾਲੀ ਅਤੇ ਅੱਖਾਂ ਦੇ ਲਈ ਨੁਕਸਾਨਦਾਇਕ ਹੈ।

ਅੰਤ: ਇਸ ਦੀ ਵਰਤੋਂ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਿਸੇ ਫੰਗਸਨਾਸ਼ੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਟ੍ਰਾਈਕੋਡਰਮਾ ਦਾ ਸਵੈ ਜੀਵਨ ਇੱਕ ਸਾਲ ਹੈ