ਜੁਲਾਈ ਮਹੀਨੇ ਵਿੱਚ ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਹੋ ਜਾਂਦੀ ਹੈ ਅਤੇ ਕੁੱਝ ਖੇਤਰਾਂ ਵਿੱਚ ਬਾਰਿਸ਼ ਦੇ ਨਾਲ ਨਾਲ ਧੂੜ ਵਾਲੇ ਤੁਫਾਨ ਵੀ ਆਉਦੇ ਹਨ। ਇਸ ਸਮੇਂ ਵਿੱਚ ਗਰਮੀ ਅਤੇ ਨਮੀ ਦੇ ਕਾਰਨ ਹੋਣ ਵਾਲੀਆ ਬਿਮਾਰੀਆ ਤੋਂ ਬਚਾਉਣਾ ਜਰੂਰੀ ਹੁੰਦਾ ਹੈ।
• ਚਿੱਕੜ ਤੇ ਹੜ ਤੋਂ ਪਸੂਆਂ ਨੂੰ ਬਚਾਉਣ ਲਈ ਜਰੂਰੀ ਯੋਜਨਾਵਾ ਕਰਨੀਆ ਚਾਹੀਦੀਆ ਹਨ।
• ਜਿਆਦਾਤਾਰ ਬਾਰਿਸ਼ ਦੀ ਹਲਾਤਾਂ ਵਿੱਚ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਓ ਅਤੇ ਇਸ ਸਮੇਂ ਡੀਵਰਮਿੰਗ ਕਰਨਾ ਨਾ ਭੁੱਲੋ।
• ਪਸ਼ੂਆਂ ਦਾ ਮੂੰਹ ਖੁਰ ਰੋਗ, ਗਲਘੋਟੂ ਰੋਗ, ਲੰਗਣਾ ਬੁਖਾਰ, ਆਤੜੀਆਂ ਦੇ ਰੋਗ ਲਈ ਜੇਕਰ ਟੀਕਾਕਰਨ ਨਹੀ ਕਰਵਾਇਆ ਹੈ ਤਾਂ ਤੁਰੰਤ ਕਰਵਾਉਣਾ ਚਾਹੀਦਾ ਹੈ।
• ਆਤੜੀਆਂ ਦੇ ਰੋਗ ਤੋਂ ਬਚਾਅ ਲਈ ਭੇਡ ਤੇ ਬੱਕਰੀ ਦਾ ਟੀਕਾਕਰਣ ਕਰਵਾਉਣਾ ਚਾਹੀਦਾ ਹੈ।
• ਵਛੜੂ/ਕੱਟੜੂ, ਭੇਡ ਤੇ ਬੱਚੇ ਦੇ ਜਨਮ ਤੋਂ ਬਾਅਦ, ਨਵਜੰਮੇ ਬੱਚੇ ਬੱਚੇ ਨੂੰ 2 ਘੰਟਿਆਂ ਦੇ ਅੰਦਰ-ਅੰਦਰ ਬਾਉਲੀ ਪਿਆਉਣੀ ਚਾਹੀਦੀ ਹੈ।
• ਸੂਣ ਤੋਂ ਬਾਅਦ 7-8 ਦਿਨਾਂ ਵਿੱਚ ਦੁਧਾਰੂ ਪਸ਼ੂਆਂ ਵਿੱਚ ਸੂਤਕੀ ਬੁਖਾਰ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਦੇ ਬਚਾਅ ਲਈ ਗਰਭ ਅਵਸਥਾਂ ਦੌਰਾਨ ਪਸ਼ੂ ਨੂੰ ਧੁੱਪ ਵਿੱਚ ਨਾ ਰੱਖੋ ਅਤੇ ਗਰਭਧਾਰਨ ਦੇ ਅਖੀਰਲੇ ਮਹੀਨੇ ਵਿੱਚ ਪਸ਼ੂ ਦੇ ਜਨਮ ਦੇ ਸਮੇਂ ਆਉਣ ਵਾਲੀਆ ਸਮੱਸਿਆਵਾਂ ਜਿਵੇਂ ਜੇਰ ਨਾ ਪੈਣਾ ਆਦਿ ਤੋਂ ਬਚਾਉਣ ਲਈ ਵਿਟਾਮਿਨ ਈ ਅਤੇ ਸਲੇਨੀਅਮ ਦਾ ਇੰਜੈਕਸ਼ਨ ਦਿੱਤਾ ਜਾਣਾ ਚਾਹੀਦਾ ਹੈ। ਇਸ ਦੀ ਪੂਰਤੀ ਲਈ ਕੈਲਸ਼ੀਅਮ ਅਤੇ ਫਾਸਫੋਰਸ ਦੇ ਮਿਸ਼ਰਣ 70—100 ਮਿ: ਲੀ: ਜਾਂ 5—10 ਗ੍ਰਾਮ ਚੂਨਾ ਦਿਓ।
• ਜਾਨਵਰਾਂ ਨੂੰ ਪਾਣੀ ਲੱਗੇ ਚਾਰੇ ਵਾਲੇ ਖੇਤਰਾਂ ਵਿੱਚ ਨਾ ਚਰਨ ਦਿਓ, ਕਿਉਕੀ ਲੰਬੀ ਗਰਮੀ ਤੋਂ ਬਾਅਦ, ਮਾਨਸੂਨ ਦੀ ਸ਼ੁਰੂਆਤ ਦੇ ਕਾਰਨ ਚਾਰੇ ਵਿੱਚ ਅਚਾਨਕ ਵਾਧਾ ਹੁੰਦਾ ਹੈ , ਜਿਸ ਨਾਲ ਜਹਿਰੀਲੇ ਸਾਈਨਾਈਡ ਦੀ ਮਾਤਰਾ ਹੁੰਦੀ ਹੈ । ਇਹ ਜਵਾਰ ਫਸਲ ਦੇ ਵਿੱਚ ਜਿਆਦਾਤਾਰ ਹੁੰਦਾ ਹੈ।ਇਸ ਲਈ ਇਨਾਂ ਚਾਰਾ ਫਸਲਾਂ ਦੀ ਕਟਾਈ ਸਮੇਂ ਤੋਂ ਪਹਿਲਾਂ ਕਰਕੇ ਜਾਂ ਜਾਨਵਰਾਂ ਨੂੰ ਸਮੇਂ ਤੋਂ ਪਹਿਲਾਂ ਨਹੀ ਖਵਾਉਣਾ ਚਾਹੀਦਾ ।
• ਸਾਲ ਭਰ ਚੱਲਣ ਵਾਲੀ ਚਾਰੇ ਦੀ ਕਿਸਮ ਬੀਜਣੀ ਚਾਹੀਦੀ ਹੈ। ਇਹ 40-50 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਪਸ਼ੂ ਦੀ ਸੰਤੁਲਿਤ ਖੁਰਾਕ ਦੇ ਲਈ ਮੱਕਾ, ਜਵਾਰ ਤੇ ਬਾਜ਼ਰਾ ਨੂੰ ਗਵਾਰ ਫਲੀ ਅਤੇ ਲੋਬੀਆ ਦੇ ਨਾਲ ਬੀਜਣਾ ਚਾਹੀਦਾ ਹੈ।
• ਭੇੜ ਦੀ ਉੱਨ ਲਾਉਣ ਤੋਂ 21 ਦਿਨ ਬਾਅਦ, ਉਸਦੇ ਸਰੀਰ ਨੂੰ ਕੀਟਾਣੂਰੋਧਕ ਵਿੱਚ ਡੁਬੋਣਾ ਚਾਹੀਦਾ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store